ਲਿਫ਼ਟਿੰਗ ’ਚ ਦੇਰੀ ਨੂੰ ਲੈ ਕੇ ਫੂਡ ਸਪਲਾਈ ਵਿਭਾਗ ਐਕਸ਼ਨ ਵਿਚ, ਸ਼ੈਲਰ ਮਾਲਕਾਂ ਨੂੰ ਦਿੱਤਾ ਅਲਟੀਮੇਟਮ
ਮਾਛੀਵਾੜਾ ਸਾਹਿਬ, 4 ਅਕਤੂਬਰ (ਮਨੋਜ ਕੁਮਾਰ)-ਇੱਕ ਪਾਸੇ ਪੰਜਾਬ ਸਰਕਾਰ ਝੋਨੇ ਦਾ ਇੱਕ ਇੱਕ ਦਾਣਾ ਖ਼ਰੀਦਣ ਦੇ ਸੰਕਲਪ ‘ਤੇ ਕਾਇਮ ਦਿਖਾਈ ਦੇ ਰਹੀ ਹੈ। ਪਰ ਦੂਸਰੇ ਪਾਸੇ ਇਨ੍ਹਾਂ ਦਾਣਿਆਂ ਦੀ ਸਾਂਭ ਸੰਭਾਲ ਕਰਨ ਵਾਲੇ ਸ਼ੈਲਰ ਮਾਲਕ ਆਪਣੀਆਂ ਮੰਗਾਂ ਮਨਵਾਉਣ ਤੱਕ ਲਿਫ਼ਟਿੰਗ ਤੋਂ ਆਨਾਕਾਨੀ ਕਰ ਰਹੇ ਹਨ।
ਮਾਛੀਵਾੜਾ ਸਾਹਿਬ, 4 ਅਕਤੂਬਰ (ਮਨੋਜ ਕੁਮਾਰ)-ਇੱਕ ਪਾਸੇ ਪੰਜਾਬ ਸਰਕਾਰ ਝੋਨੇ ਦਾ ਇੱਕ ਇੱਕ ਦਾਣਾ ਖ਼ਰੀਦਣ ਦੇ ਸੰਕਲਪ ‘ਤੇ ਕਾਇਮ ਦਿਖਾਈ ਦੇ ਰਹੀ ਹੈ। ਪਰ ਦੂਸਰੇ ਪਾਸੇ ਇਨ੍ਹਾਂ ਦਾਣਿਆਂ ਦੀ ਸਾਂਭ ਸੰਭਾਲ ਕਰਨ ਵਾਲੇ ਸ਼ੈਲਰ ਮਾਲਕ ਆਪਣੀਆਂ ਮੰਗਾਂ ਮਨਵਾਉਣ ਤੱਕ ਲਿਫ਼ਟਿੰਗ ਤੋਂ ਆਨਾਕਾਨੀ ਕਰ ਰਹੇ ਹਨ। ਮਾਛੀਵਾੜਾ ਅਨਾਜ ਮੰਡੀ ਵਿਚ ਝੋਨੇ ਨਾਲ ਭਰੇ ਹਜ਼ਾਰਾਂ ਕੱਟਿਆਂ ਦੇ ਵੱਡੇ ਵੱਡੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਪਰ ਲਿਫ਼ਟਿੰਗ ਵਿਚ ਹੋ ਰਹੀ ਦੇਰੀ ਨੂੰ ਲੈ ਕੇ ਫੂਡ ਸਪਲਾਈ ਵਿਭਾਗ ਐਕਸ਼ਨ ਵਿਚ ਦਿਖਾਈ ਦੇ ਰਿਹਾ ਹੈ। ਇਸ ਮਾਮਲੇ ‘ਤੇ ਵਿਭਾਗ ਦੇ ਸਥਾਨਕ ਅਧਿਕਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਸ਼ੈਲਰ ਮਾਲਕਾਂ ਨੂੰ ਕੁੱਝ ਘੰਟਿਆਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਕਿ ਜਾਂ ਤਾਂ ਉਹ ਮੰਡੀ ਵਿਚੋਂ ਝੋਨੇ ਦੀ ਲਿਫ਼ਟਿੰਗ ਕਰਨ ਨਹੀਂ ਤਾਂ ਦੂਸਰੇ ਹੋਰ ਸੈਂਟਰਾਂ ਦੇ ਸ਼ੈਲਰਾਂ ਨੂੰ ਆਰ. ਓ. ਦੇ ਕੇ ਮੰਡੀ ਵਿਚ ਪਿਆ ਝੋਨਾ ਚੁਕਵਾਇਆ ਜਾਵੇਗਾ। ਪਰ ਇਸ ਦੇ ਨਾਲ ਹੀ ਸ਼ੈਲਰ ਮਾਲਕਾਂ ਦਾ ਤਰਕ ਹੈ ਕਿ ਇਸ ਵਾਰ ਇਲਾਕੇ ਵਿਚ ਹਾਈਬ੍ਰਿਡ ਝੋਨੇ ਦੀ ਜ਼ਿਆਦਾ ਪੈਦਾਵਾਰ ਹੋਈ ਹੈ, ਜਿਸ ਨਾਲ ਸਰਕਾਰ ਨੂੰ ਦੇਣ ਵਾਲੇ ਚਾਵਲ ਦੀ ਗੁਣਵੱਤਾ ਨੂੰ ਪੂਰਾ ਕਰਨ ਵਿਚ ਮੁਸ਼ਕਿਲ ਤੋਂ ਇਲਾਵਾ ਇਸ ਵਿਚ ਟੋਟਾ ਜ਼ਿਆਦਾ ਆ ਰਿਹਾ ਹੈ।