ਗਾਂਧੀ ਜੈਅੰਤੀ ਮੌਕੇ ਸਾਹਨੇਵਾਲ ’ਚ ਸੰਜੀਵ ਕੁਮਾਰ ਤੇ ਅਜਮੇਰ ਸਿੰਘ ਭਾਗਪੁਰ ਦੀ ਅਗਵਾਈ ’ਚ ਭਾਜਪਾ ਆਗੂਆਂ ਨੇ ਚਲਾਈ ਸਫ਼ਾਈ ਮੁਹਿੰਮ
ਸਾਹਨੇਵਾਲ, 3 ਅਕਤੂਬਰ (ਹਨੀ ਚਾਠਲੀ)-ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਸਾਹਨੇਵਾਲ ‘ਚ ਸਫ਼ਾਈ ਅਤੇ ਸਵੱਛਤਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸਫ਼ਾਈ ਕਰਦਿਆਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਅਤੇ ਸਵੱਛਤਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੰਦੇਸ਼ ਦਿੱਤਾ ਗਿਆ।
ਪ
ਪੁਜੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦੀਆਂ ਤਸਵੀਰਾਂ।
04-10-2026
ਸਾਹਨੇਵਾਲ, 3 ਅਕਤੂਬਰ (ਹਨੀ ਚਾਠਲੀ)-ਮਹਾਤਮਾ ਗਾਂਧੀ ਦੀ ਜਯੰਤੀ ਮੌਕੇ ਸਾਹਨੇਵਾਲ ‘ਚ ਸਫ਼ਾਈ ਅਤੇ ਸਵੱਛਤਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸਫ਼ਾਈ ਕਰਦਿਆਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਅਤੇ ਸਵੱਛਤਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਭਾਰਤੀ ਜਨਤਾ ਪਾਰਟੀ ਸਰਕਲ ਸਾਹਨੇਵਾਲ ਦੇ ਪ੍ਰਧਾਨ ਸੰਜੀਵ ਕੁਮਾਰ ਅਤੇ ਸੀਨੀਅਰ ਭਾਜਪਾ ਆਗੂ ਅਜਮੇਰ ਸਿੰਘ ਭਾਗਪੁਰ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਸਵੱਛਤਾ ਨੂੰ ਸਿਹਤਮੰਦ ਅਤੇ ਮਜ਼ਬੂਤ ਸਮਾਜ ਦੀ ਬੁਨਿਆਦ ਮੰਨਿਆ ਸੀ। ਇਸੇ ਸੋਚ ਨੂੰ ਅੱਗੇ ਵਧਾਉਂਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2 ਅਕਤੂਬਰ ਨੂੰ ‘ਸਵੱਛ ਭਾਰਤ ਅਭਿਆਨ’ ਦੀ ਸ਼ੁਰੂਆਤ ਕੀਤੀ ਹੋਈ ਹੈ ਜਿਸ ਦੇ ਤਹਿਤ ਅੱਜ ਇਸ ਮੁਹਿੰਮ ਨੇ ਦੇਸ਼ ਭਰ ਵਿਚ ਸਵੱਛਤਾ ਪ੍ਰਤੀ ਇੱਕ ਵੱਡੀ ਜਨ-ਜਾਗਰੂਕਤਾ ਪੈਦਾ ਕੀਤੀ ਹੈ। ਸੰਜੀਵ ਕੁਮਾਰ ਤੇ ਅਜਮੇਰ ਸਿੰਘ ਭਾਗਪੁਰ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਘਰ ਦੇ ਨਾਲ-ਨਾਲ ਗਲੀ, ਮੁਹੱਲੇ, ਬਾਜ਼ਾਰ ਅਤੇ ਜਨਤਕ ਸਥਾਨਾਂ ਨੂੰ ਵੀ ਆਪਣਾ ਸਮਝ ਕੇ ਸਾਫ਼ ਰੱਖੀਏ ਤਾਂ ਸਾਹਨੇਵਾਲ ਨੂੰ ਇੱਕ ਸਾਫ਼-ਸੁਥਰਾ ਅਤੇ ਸੁੰਦਰ ਸ਼ਹਿਰ ਬਣਾਇਆ ਜਾ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੂੜਾ ਸੜਕਾਂ ਜਾਂ ਜਨਤਕ ਥਾਵਾਂ ‘ਤੇ ਨਾ ਸੁੱਟਿਆ ਜਾਵੇ, ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਿਆ ਜਾਵੇ ਅਤੇ ਸਫ਼ਾਈ ਪ੍ਰਤੀ ਆਪਣੇ ਪਰਿਵਾਰਾਂ ਅਤੇ ਬੱਚਿਆਂ ਨੂੰ ਵੀ ਜਾਗਰੂਕ ਕੀਤਾ ਜਾਵੇ। ਇਸ ਮੌਕੇ ਜਨਰਲ ਸਕੱਤਰ ਐੱਮ. ਡੀ. ਵਰਮਾ, ਕਮਲ ਸਿੰਘ, ਵਿਸ਼ਾਲ ਕੁਮਾਰ, ਪਰਦੀਪ ਕੁਮਾਰ, ਸੰਜੂ ਗਿੱਲ, ਅਵਤਾਰ ਸਿੰਘ ਸਹੋਤਾ, ਦਵਿੰਦਰ ਕੁਮਾਰ ਗਿੱਲ, ਬਲਜੀਤ ਸਿੰਘ ਕੌਲ, ਪ੍ਰਦੀਪ ਕੁਮਾਰ ਗਿੱਲ, ਸੁਖਦੀਪ ਸਿੰਘ, ਵਿਕੀ ਸ਼ਰਮਾ, ਰਾਮ ਪ੍ਰਸ਼ਾਦ, ਪੰਕਜ ਕੁਮਾਰ ਜਨਰਲ ਸਕੱਤਰ ਆਦਿ ਹਾਜ਼ਰ ਸਨ।