03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਟੈਕਨੀਕਲ ਸਰਵਿਸਿਜ਼ ਯੂਨੀਅਨਾਂ ਦੇੇ ਕੁਲਵਿੰਦਰ ਸਿੰਘ ਬਣੇ ਪ੍ਰਧਾਨ

ਖੰਨਾ, 3 ਅਕਤੂਬਰ (ਅਜੀਤ ਬਿਊਰੋ)-ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ. ਡਵੀਜ਼ਨ ਖੰਨਾ ਦੇ ਕੈਸ਼ੀਅਰ ਕੁਲਵਿੰਦਰ ਸਿੰਘ ਤੇ ਮੀਤ ਪ੍ਰਧਾਨ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਕਮੇਟੀ ਸਿਟੀ 2 ਖੰਨਾ ਅਤੇ ਭੜੀ ਦਾ ਸਾਂਝਾ ਚੋਣ ਇਜਲਾਸ ਕੁਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ।

Ad Position 21
No active advertisement
ਅਜੀਤ ਡੈਸਕ 04-10-2026
ਖੰਨਾ, 3 ਅਕਤੂਬਰ (ਅਜੀਤ ਬਿਊਰੋ)-ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ. ਡਵੀਜ਼ਨ ਖੰਨਾ ਦੇ ਕੈਸ਼ੀਅਰ ਕੁਲਵਿੰਦਰ ਸਿੰਘ ਤੇ ਮੀਤ ਪ੍ਰਧਾਨ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਸਬ ਡਵੀਜ਼ਨ ਕਮੇਟੀ ਸਿਟੀ 2 ਖੰਨਾ ਅਤੇ ਭੜੀ ਦਾ ਸਾਂਝਾ ਚੋਣ ਇਜਲਾਸ ਕੁਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ। ਜਿਸ ਵਿਚ ਸੂਬਾ ਵਰਕਿੰਗ ਕਮੇਟੀ , ਸਰਕਲ ਕਮੇਟੀ ਅਤੇ ਡਵੀਜ਼ਨ ਕਮੇਟੀ ਖੰਨਾ ਵੱਲੋਂ ਕੀਤੇ ਚੋਣ ਨੋਟੀਫਕੇਸ਼ਨ ਅਨੁਸਾਰ ਹੋਇਆ। ਚੋਣ ਇਜਲਾਸ ਵਿੱਚ ਦੋਨੋਂ ਸਬ ਡਵੀਜ਼ਨਾਂ ਦੇ ਯੂਨੀਅਨ ਮੈਬਰ, ਰਿਟਾਇਰ ਬਿਜਲੀ ਮੁਲਾਜ਼ਮਾਂ, ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਅਤੇ ਵੱਖ ਵੱਖ ਸਬ ਡਵੀਜ਼ਨ ਕਮੇਟੀਆ ਦੇ ਆਗੂ ਸਾਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਹਾਜ਼ਰ ਮੈਂਬਰਾਂ ਨੇ ਸਰਬਸੰਮਤੀ ਨਾਲ ਸਬ ਡਵੀਜ਼ਨ ਪ੍ਰਧਾਨ ਕੁਲਵਿੰਦਰ ਸਿੰਘ ਪ੍ਰਧਾਨ ਚੁਣ ਲਿਆ ਗਿਆ ਅਤੇ ਪਹਿਲੀ ਕਮੇਟੀ ਨੂੰ ਭੰਗ ਕਰਨ ਦਾ ਅੇੈਲਾਨ ਕੀਤਾ। ਚੋਣ ਨਿਗਰਾਨ ਕਮੇਟੀ ਆਗੂਆਂ ਨੇ ਪੂਰੀ ਜਮਹੂਰੀ ਕਾਰਜਵਿਧੀ ਨਾਲ ਚੋਣ ਕਾਰਵਾਈ ਨੂੰ ਚਲਾਉਂਦੇ ਹੋਏ ਆਗੂਆਂ ਨੇ ਇਜਲਾਸ ਵਿੱਚ ਸ਼ਾਮਲ ਸਾਥੀਆਂ ਨੂੰ ਸੰਬੋਧਨ ਕਰਦਿਆਂ ਦੋਨੋਂ ਸਬ ਡਵੀਜ਼ਨਾ ਦੇ ਮੈਬਰ ਸਾਥੀਆਂ ਨੂੰ ਸੂਬਾ ਕਮੇਟੀ ਵੱਲੋਂ ਪਾਸ ਕੀਤੀ ਮੈਬਰਸਿਪ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਿਜਲੀ ਖੇਤਰ ਵਿੱਚ ਸਰਕਾਰਾਂ ਅਤੇ ਮੈਨੇਜਮੈਂਟ ਵੱਲੋਂ ਧੱਕੇ ਨਾਲ ਲਾਗੂ ਕੀਤੀਆਂ ਜਾ ਰਹੀਆਂ ਮੁਲਾਜ਼ਮ ਮਾਰੂ ਨਿੱਜੀ ਕਰਨ ਦੀਆਂ ਨੀਤੀਆਂ, ਬਿਜਲੀ ਖੇਤਰ ਦਾ ਅਦਾਰਾ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ। ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ਾ ਦੇਣ ਲਈ ਚਾਰ ਲੇਬਰ ਕੋਡ ਲਾਗੂ ਜਾਰੀ ਕਰਨ ਫੁਰਮਾਨ ਕੀਤੇ ਹਨ। ਸਬ ਡਵੀਜ਼ਨ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਇਨਕਲਾਬੀ ਜਮਹੂਰੀ ਫਰੰਟ ਵੱਲੋਂ ਪੰਜ ਮੈਂਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ ਗਿਆ। ਜਿਸ ਵਿੱਚ ਟੈਕਨੀਕਲ ਸਰਵਿਸਜ਼ ਯੂਨੀਅਨ ਰਜਿ ਸਿਟੀ 2 ਖੰਨਾ ਅਤੇ ਭੜੀ ਸਬ ਡਵੀਜ਼ਨ ਦੀ ਸਾਂਝੀ ਕਮੇਟੀ ਵਿੱਚ ਪ੍ਰਧਾਨ ਕੁਲਵਿੰਦਰ ਸਿੰਘ ਲਾਈਨਮੈਨ, ਮੀਤ ਪ੍ਰਧਾਨ ਵਿਕਰਮ ਜੌਹਰ, ਆਰ.ਟੀ. ਅੇੈਮ. ਸਕੱਤਰ ਪਵਨ ਕੁਮਾਰ ਅੇੈਸ ਅੇੈਸ. ਏ., ਸਹਾਇਕ ਸਕੱਤਰ ਲਖਵੀਰ ਸਿੰਘ ਲਾਈਨਮੈਨ ਭੜੀ, ਕੈਸ਼ੀਅਰ ਸੁਖਵੀਰ ਸਿੰਘ ਲਾਈਨਮੈਨ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਚੋਣ ਇਜਲਾਸ ਵਿੱਚ ਜਗਦੇਵ ਸਿੰਘ ਸਾਬਕਾ ਸਰਕਲ ਸੱਕਤਰ ਟੀ. ਐਸ ਯੂ., ਰਿਟਾਇਰ ਸਾਥੀਆਂ ਮਨੀਰਾਮ, ਸਬਅਰਬਨ ਖੰਨਾ ਤੋਂ ਸੱਕਤਰ ਨਵਜੋਤ ਕੁਮਾਰ, ਕੈਸ਼ੀਅਰ ਵਿਪੁਲ ਵਰਮਾ, ਚਾਵਾ ਦੇ ਸੱਕਤਰ ਕਿਸ਼ਨ ਕੁਮਾਰ ਅਤੇ ਪਾਵਰਕਾਮ ਅਤੇ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਕੁਲਾਰ ਪ੍ਰਧਾਨ ਮੰਡਲ ਕਮੇਟੀ ਖੰਨਾ ਅਤੇ ਜਸਵਿੰਦਰ ਸਿੰਘ ਪ੍ਰਧਾਨ ਸਿਟੀ 1 ਖੰਨਾ ਵੱਲੋਂ ਵੀ ਨਵੀਂ ਚੁਣੀ ਕਮੇਟੀ ਨੂੰ ਸੰਗਰਾਮੀ ਮੁਬਾਰਕ ਪੇਸ਼ ਕਰਦੇ ਹੋਏ ਜੱਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਲਈ ਪੂਰਾ ਤਾਣ ਲਗਾਉਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਏ. ਐਸ. ਕਾਲਜ ਫਾਰ ਵੂਮੈਨ, ਖੰਨਾ ਦੇ ਬੀ. ਏ. ਦੂਜੇ ਸਮੈਸਟਰ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਅਗਲੀ ਖ਼ਬਰ ਸ਼ਕਤੀ ਪਬਲਿਕ ਸਕੂਲ ਦੋਰਾਹਾ ਦੇ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਵਿਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24