ਸ੍ਰੀ ਗੁਰੂ ਤੇਗ ਬਹਾਦਰ ਸਕੂਲ ਦੇ ਵਿਦਿਆਰਥੀਆਂ ਨੇ ਰਾਜ ਪੱਧਰੀ ਖੇਡਾਂ ’ਚ ਭਾਗ ਲਿਆ
ਮਾਛੀਵਾੜਾ ਸਾਹਿਬ, 3 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸ਼੍ਰੀ ਗੁਰੂ ਤੇਗ ਬਹਾਦਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੇਡੋਂ ਬੇਟ ਦੇ ਵਿਦਿਆਰਥੀਆਂ ਨੇ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕੁਸ਼ਤੀ ਫ਼ਰੀ ਸਟਾਈਲ ਮੁਕਾਬਲਿਆਂ ‘ਚ ਭਾਗ ਲਿਆ। ਜਿਸ ਵਿਚ ਅੰਡਰ-19 ਮੁਕਾਬਲਿਆਂ ‘ਚ ਅਰਸ਼ਾਦ (70) ਕਿੱਲੋ, ਸੁਦਾਮ ਹੁਸੈਨ (79) ਕਿੱਲੋ, ਰੁਸਤਮ (86) ਕਿੱਲੋ ਭਾਰ ਵਰਗ ‘ਚ ਤੀਸਰਾ ਸਥਾਨ ਪ੍ਰਾਪਤ ਕੀਤਾ।
ਮਾਛੀਵਾੜਾ ਸਾਹਿਬ, 3 ਅਕਤੂਬਰ (ਰਾਜਦੀਪ ਸਿੰਘ ਅਲਬੇਲਾ)-ਸ਼੍ਰੀ ਗੁਰੂ ਤੇਗ ਬਹਾਦਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਹੇਡੋਂ ਬੇਟ ਦੇ ਵਿਦਿਆਰਥੀਆਂ ਨੇ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕੁਸ਼ਤੀ ਫ਼ਰੀ ਸਟਾਈਲ ਮੁਕਾਬਲਿਆਂ ‘ਚ ਭਾਗ ਲਿਆ। ਜਿਸ ਵਿਚ ਅੰਡਰ-19 ਮੁਕਾਬਲਿਆਂ ‘ਚ ਅਰਸ਼ਾਦ (70) ਕਿੱਲੋ, ਸੁਦਾਮ ਹੁਸੈਨ (79) ਕਿੱਲੋ, ਰੁਸਤਮ (86) ਕਿੱਲੋ ਭਾਰ ਵਰਗ ‘ਚ ਤੀਸਰਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀਆਂ ਦੀ ਪੰਜਾਬ ਪੱਧਰੀ ਖੇਡਾਂ ‘ਚ ਇਸ ਪ੍ਰਾਪਤੀ ਨੇ ਸੰਸਥਾ, ਅਧਿਆਪਕਾਂ, ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਐੱਮ. ਡੀ. ਹਰਪਾਲ ਕੌਰ ਵਲੋਂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀਆਂ। ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕਰਦੇ ਹੋਏ ਐੱਮ. ਡੀ. ਨੇ ਵਿਦਿਆਰਥੀਆਂ ਨੂੰ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ। ਸਪੋਰਟਸ ਇੰਚਾਰਜ ਦਵਿੰਦਰ ਸਿੰਘ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਬੰਤ ਸਿੰਘ ਤੇ ਸਮੂਹ ਸਕੂਲ ਸਟਾਫ਼ ਵੀ ਮੌਜੂਦ ਸਨ।