ਅੱਜ 11ਵੀਂ ਬਰਸੀ ’ਤੇ ਵਿਸ਼ੇਸ਼:-
ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਗੋਲਡੀ ਰੋੜੀਆਂ
ਮਲੌਦ- ਪਿੰਡ ਰੋੜੀਆਂ ਮਲੌਦ ਦੇ ਉੱਘੇ ਸਮਾਜ ਸੇਵਕ ਗੁਰਚਰਨ ਸਿੰਘ ਸੋਮਲ ਅਤੇ ਮਾਤਾ ਬਲਜਿੰਦਰ ਕੌਰ ਦਾ ਲਾਡਲਾ ਭਾਰਤੀ ਫੌਜ ਦੀ 6 ਸਿੱਖ ਰਾਸ਼ਟਰੀ ਰਾਈਫਲਸ ਬਟਾਲੀਅਨ ਦਾ ਸੂਰਬੀਰ ਯੋਧੇ ਸੁਰਿੰਦਰ ਸਿੰਘ ਗੋਲਡੀ ਸੋਮਲ ਰੋੜੀਆਂ ਆਪਣੇ ਵਤਨਪ੍ਰਸਤੀ ਦੇ ਵਾਅਦੇ ਪੂਰੇ ਕਰਕੇ ਦੁਸ਼ਮਣਾਂ ਨੂੰ ਮੂੰਹ ਤੋੜ ਜੁਆਬ ਦਿੰਦੇ ਹੋਏ 4 ਅਕਤੂਬਰ 2015 ਨੂੰ ਸ਼ਹਾਦਤ ਦਾ ਜਾਮ ਪੀ ਗਏ ਸਨ। ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਗੋਲਡੀ ਵਲੋਂ ਕਸ਼ਮੀਰ ਘਾਟੀ ਦੇ ਕੁੱਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਜੰਗਲ ਵਿੱਚ ਦੇਸ਼ ਦੇ ਦੁਸ਼ਮਣ ਅੱਤਵਾਦੀਆਂ ਦਾ ਡਟਵਾਂ ਟਾਕਰਾ ਕੀਤਾ ਗਿਆ ਅਤੇ ਦੇਸ਼ ਕੌਮ ਲਈ ਸ਼ਹਾਦਤ ਦਾ ਜਾਮ ਪੀ ਗਿਆ।
ਮਲੌਦ- ਪਿੰਡ ਰੋੜੀਆਂ ਮਲੌਦ ਦੇ ਉੱਘੇ ਸਮਾਜ ਸੇਵਕ ਗੁਰਚਰਨ ਸਿੰਘ ਸੋਮਲ ਅਤੇ ਮਾਤਾ ਬਲਜਿੰਦਰ ਕੌਰ ਦਾ ਲਾਡਲਾ ਭਾਰਤੀ ਫੌਜ ਦੀ 6 ਸਿੱਖ ਰਾਸ਼ਟਰੀ ਰਾਈਫਲਸ ਬਟਾਲੀਅਨ ਦਾ ਸੂਰਬੀਰ ਯੋਧੇ ਸੁਰਿੰਦਰ ਸਿੰਘ ਗੋਲਡੀ ਸੋਮਲ ਰੋੜੀਆਂ ਆਪਣੇ ਵਤਨਪ੍ਰਸਤੀ ਦੇ ਵਾਅਦੇ ਪੂਰੇ ਕਰਕੇ ਦੁਸ਼ਮਣਾਂ ਨੂੰ ਮੂੰਹ ਤੋੜ ਜੁਆਬ ਦਿੰਦੇ ਹੋਏ 4 ਅਕਤੂਬਰ 2015 ਨੂੰ ਸ਼ਹਾਦਤ ਦਾ ਜਾਮ ਪੀ ਗਏ ਸਨ। ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ ਗੋਲਡੀ ਵਲੋਂ ਕਸ਼ਮੀਰ ਘਾਟੀ ਦੇ ਕੁੱਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਜੰਗਲ ਵਿੱਚ ਦੇਸ਼ ਦੇ ਦੁਸ਼ਮਣ ਅੱਤਵਾਦੀਆਂ ਦਾ ਡਟਵਾਂ ਟਾਕਰਾ ਕੀਤਾ ਗਿਆ ਅਤੇ ਦੇਸ਼ ਕੌਮ ਲਈ ਸ਼ਹਾਦਤ ਦਾ ਜਾਮ ਪੀ ਗਿਆ। ਖੇਡ ਸਟੇਡੀਅਮ ਮਲੌਦ ਵਿਖੇ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਦੇ ਬੁੱਤ ਸੁਸ਼ੋਭਿਤ ਕੀਤੇ ਗਏ ਹਨ। ਉਸ ਵੇਲੇ ਦੀ ਸਰਕਾਰ ਵਲੋਂ ਇਲਾਕੇ ਦੇ ਸਭ ਤੋਂ ਪੁਰਾਣੇ ਸਰਕਾਰੀ ਸਕੂਲ (ਲੜਕੇ) ਮਲੌਦ ਦਾ ਨਾਮ ‘ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਲੌਦ ਰੱਖਿਆ ਗਿਆ। ਸ਼ਹੀਦ ਦੇ ਪਿਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਸ਼ਹੀਦ ਸਿਪਾਹੀ ਸੁਰਿੰਦਰ ਸਿੰਘ ਗੋਲਡੀ ਦੀ ਯਾਦ ਨਮਿਤ ਅੱਜ 4 ਅਕਤੂਬਰ ਨੂੰ ਸਵੇਰੇ 6.30 ਵਜੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਗੁਰਦੁਆਰਾ ਸਾਹਿਬ ਰੋੜੀਆਂ ਵਿਖੇ ਪਾਏ ਜਾਣਗੇ। — ਸਹਾਰਨ ਮਾਜਰਾ