04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਸ੍ਰੀ ਵਿਸ਼ਵਕਰਮਾ ਮੰਦਰ ਵਿਚ ਸਾਲਾਨਾ ਉਤਸਵ 9 ਨਵੰਬਰ ਨੂੰ

ਖੰਨਾ, 3 ਅਕਤੂਬਰ (ਅਜੀਤ ਬਿਊਰੋ)-ਸਥਾਨਕ ਨਵੀਂ ਆਬਾਦੀ ਸਥਿਤ ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈਲਫੇਅਰ ਸਭਾ ਖੰਨਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਸੌਂਦ ਦੀ ਪ੍ਰਧਾਨਗੀ ਹੇਠਾਂ ਹੋਈ। ਜਿਸ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਭਾ ਵੱਲੋਂ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਖੰਨਾ, ਰਾਮਗੜ੍ਹੀਆ ਆਰਗੇਨਾਈਜੇਸ਼ਨ ਖੰਨਾ, ਸ੍ਰੀ ਵਿਸ਼ਵਕਰਮਾ ਯੂਥ ਸਭਾ ਖੰਨਾ, ਟਿੰਬਰ ਟਰੇਡਰਜ਼ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ ਖੰਨਾ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਪੰਜਾਬ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਸਭਾ ਖੰਨਾ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਜੀ ਦਾ 67ਵਾਂ ਵਾਰਸ਼ਿਕ ਉਤਸਵ 9 ਨਵੰਬਰ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 04-10-2026
ਖੰਨਾ, 3 ਅਕਤੂਬਰ (ਅਜੀਤ ਬਿਊਰੋ)-ਸਥਾਨਕ ਨਵੀਂ ਆਬਾਦੀ ਸਥਿਤ ਸ਼੍ਰੀ ਵਿਸ਼ਵਕਰਮਾ ਮੰਦਰ ਵਿਖੇ ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈਲਫੇਅਰ ਸਭਾ ਖੰਨਾ ਦੀ ਵਿਸ਼ੇਸ਼ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਸੌਂਦ ਦੀ ਪ੍ਰਧਾਨਗੀ ਹੇਠਾਂ ਹੋਈ। ਜਿਸ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਭਾ ਵੱਲੋਂ ਬਾਬਾ ਵਿਸ਼ਵਕਰਮਾ ਰਾਮਗੜ੍ਹੀਆ ਸਭਾ ਖੰਨਾ, ਰਾਮਗੜ੍ਹੀਆ ਆਰਗੇਨਾਈਜੇਸ਼ਨ ਖੰਨਾ, ਸ੍ਰੀ ਵਿਸ਼ਵਕਰਮਾ ਯੂਥ ਸਭਾ ਖੰਨਾ, ਟਿੰਬਰ ਟਰੇਡਰਜ਼ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ ਖੰਨਾ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਪੰਜਾਬ ਅਤੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆਂ ਸਭਾ ਖੰਨਾ ਦੇ ਸਹਿਯੋਗ ਨਾਲ ਬਾਬਾ ਵਿਸ਼ਵਕਰਮਾ ਜੀ ਦਾ 67ਵਾਂ ਵਾਰਸ਼ਿਕ ਉਤਸਵ 9 ਨਵੰਬਰ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਭਾ ਦੇ ਜਨਰਲ ਸਕੱਤਰ ਰਾਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ 9 ਨਵੰਬਰ ਨੂੰ ਤੜਕੇ ਮੂਰਤੀ ਇਸ਼ਨਾਨ ਉਪਰੰਤ 8 ਵਜੇ ਹਵਨ ਯੱਗ ਹੋਵੇਗਾ ਅਤੇ ਮੁੱਖ ਮਹਿਮਾਨ ਵੱਲੋਂ ਝੰਡੇ ਦੀ ਰਸਮ ਨਿਭਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ, ਜਦੋਂ ਕਿ ਇਸ ਮੌਕੇ ਕਥਾ ਵਾਚਕ ਅੰਤਰਰਾਸ਼ਟਰੀ ਰਫੀ ਐਵਾਰਡ ਜੇਤੂ ਤਰਲੋਕ ਧੀਮਾਨ (ਸੁਨਾਮ ਵਾਲੇ) ਅਤੇ ਹੋਰ ਵਿਦਵਾਨ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਇਸ ਮੌਕੇ ਸਭਾ ਦੇ ਚੇਅਰਮੈਨ ਹਰਜੀਤ ਸਿੰਘ ਸੋਹਲ, ਵਾਇਸ ਚੇਅਰਮੈਨ ਹਰਮੇਸ਼ ਲੋਟੇ, ਮੀਤ ਪ੍ਰਧਾਨ ਆਦਰਸ਼ ਕੁਮਾਰ ਭੇਲੇ, ਸਕੱਤਰ ਗੁਰਪ੍ਰੀਤ ਦੇਵਗਨ, ਖਜਾਨਚੀ ਗੁਰਚਰਨ ਸਿੰਘ ਵਿਰਦੀ, ਪ੍ਰੈਸ ਸਕੱਤਰ ਪਰਮਜੀਤ ਸਿੰਘ ਧੀਮਾਨ, ਬਲਜਿੰਦਰ ਸਿੰਘ ਜੰਡੂ, ਪੂਰਨ ਸਿੰਘ ਲੋਟੇ, ਪਰਮਿੰਦਰ ਸਿੰਘ ਪੱਪੂ ਭੋਡੇ, ਹਰਮੀਤ ਸਿੰਘ ਜੰਡੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਚੋਣ ਕਮਿਸ਼ਨ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਅੰਦੋਲਨਕਾਰੀਆਂ ਦੀਆਂ ਗ੍ਰਿਫ਼ਤਾਰੀਆਂ ਲੋਕਤੰਤਰ ਦਾ ਕਤਲ-ਰੂੜੇਕੇ ਅਗਲੀ ਖ਼ਬਰ ਪਰਗਟ ਸਿੰਘ ਦੀ ਕਪਤਾਨੀ ਹੇਠ ਪੰਜਾਬ ਦਾ ਸਿਆਸੀ ਮੈਚ ਜਿੱਤਾਂਗੇ-ਵਿਧਾਇਕ ਕਾਲਾ ਢਿੱਲੋਂ
Ad Position 24