22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਗੁਰੂ ਨਾਨਕ ਸਕੂਲ ਦੋਰਾਹਾ ਦੇ ਖਿਡਾਰੀਆਂ ਨੇ 70ਵੀਂ ਜ਼ੋਨਲ ਅਥਲੈਟਿਕ ਮੀਟ ਵਿਚ ਜਿੱਤੇ 58 ਤਗਮੇ

ਦੋਰਾਹਾ, 21 ਸਤੰਬਰ (ਪੱਤਰ ਪੇ੍ਰਕ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕਿਆਂ), ਸਾਹਨੇਵਾਲ ਵਿਖੇ ਕਰਵਾਈ 70ਵੀਂ ਜੋਨਲ ਅਥਲੈਟਿਕ ਮੀਟ ਵਿਚ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਦੇ ਖਿਡਾਰੀਆਂ ਨੇ ਅਥਲੈਟਿਕ ਕੋਚ ਊਧਮ ਸਿੰਘ ਦੀ ਯੋਗ ਅਗਵਾਈ ’ਚ ਭਾਗ ਲੈ ਕੇ 29 ਵਿਦਿਆਰਥੀਆਂ ਨੇ ਕੁੱਲ 58 ਤਗਮੇ ਜਿੱਤੇ। ਇਨ੍ਹਾਂ ਵਿਚ 35 ਸੋਨ, 19 ਚਾਂਦੀ ਤੇ 4 ਕਾਂਸੀ ਤਗਮੇ ਸ਼ਾਮਿਲ ਹਨ।

Ad Position 21
No active advertisement
ਅਜੀਤ ਡੈਸਕ 22-09-2026
ਦੋਰਾਹਾ, 21 ਸਤੰਬਰ (ਪੱਤਰ ਪੇ੍ਰਕ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕਿਆਂ), ਸਾਹਨੇਵਾਲ ਵਿਖੇ ਕਰਵਾਈ 70ਵੀਂ ਜੋਨਲ ਅਥਲੈਟਿਕ ਮੀਟ ਵਿਚ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਦੇ ਖਿਡਾਰੀਆਂ ਨੇ ਅਥਲੈਟਿਕ ਕੋਚ ਊਧਮ ਸਿੰਘ ਦੀ ਯੋਗ ਅਗਵਾਈ ’ਚ ਭਾਗ ਲੈ ਕੇ 29 ਵਿਦਿਆਰਥੀਆਂ ਨੇ ਕੁੱਲ 58 ਤਗਮੇ ਜਿੱਤੇ। ਇਨ੍ਹਾਂ ਵਿਚ 35 ਸੋਨ, 19 ਚਾਂਦੀ ਤੇ 4 ਕਾਂਸੀ ਤਗਮੇ ਸ਼ਾਮਿਲ ਹਨ। ਸਕੂਲ ਦੇ 20 ਖਿਡਾਰੀ (12 ਲੜਕੀਆਂ ਅਤੇ 8 ਲੜਕੇ) ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ 2026 ਲਈ ਲੜਕੀਆਂ ਵਿਚੋਂ ਕਮਲਪ੍ਰੀਤ ਕੌਰ, ਗੁਰਲੀਨ ਕੌਰ, ਹਰਸਿਮਰਨਪ੍ਰੀਤ ਕੌਰ, ਪਾਰਵਤੀ ਕੁਮਾਰੀ, ਗੁਰਲੀਨ ਕੌਰ, ਅਨੂਪਜੋਤ ਕੌਰ, ਸੁਨੇਹਾਪ੍ਰੀਤ ਕੌਰ, ਅਕਸ਼ਿਤਾ ਸ਼ਰਮਾ, ਸਿਮਰਪ੍ਰੀਤ ਕੌਰ, ਇਕਨੂਰਪ੍ਰੀਤ ਕੌਰ, ਗੁਰਸਿਮਰਨ ਕੌਰ, ਸੰਜਨਾ ਕੁਮਾਰੀ ਤੇ ਲੜਕਿਆਂ ਵਿਚੋਂ ਹਰਬੀਰ ਸਿੰਘ, ਗੁਰਜੋਤ ਸਿੰਘ, ਪਰਮਵੀਰ ਸਿੰਘ, ਵੰਸ਼ ਗਰਗ, ਗੁਰਕਰਨ ਸਿੰਘ, ਏਕਨੂਰਜੋਤ ਸਿੰਘ, ਅਰਮਾਨ ਸ਼ਰਮਾ ਤੇ ਗੌਰਵ ਅੱਤਰੀ ਚੁਣੇ ਗਏ ਹਨ। ਸਕੂਲ ਕਮੇਟੀ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ, ਡਾਇਰੈਕਟਰ ਰੁਪਿੰਦਰ ਕੌਰ ਬਰਾੜ, ਪ੍ਰਿੰਸੀਪਲ ਡਾਕਟਰ ਡੀ. ਪੀ. ਠਾਕੁਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਜੇਤੂ ਖਿਡਾਰੀ, ਕੋਚ ਊਧਮ ਸਿੰਘ ਮੁਬਾਰਕਬਾਦ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪਾਇਲ ’ਚ ਐਸ. ਸੀ. ਵਿਭਾਗ ਕਾਂਗਰਸ ਹਲਕਾ ਪਾਇਲ ਦੇ ਅਹੁਦੇਦਾਰਾਂ ਦੀ ਮੀਟਿੰਗ ਅਗਲੀ ਖ਼ਬਰ ਖੰਨਾ ’ਚ ਸੌਂਦ ਨੇੇ ਕੀਤੀ ਚੋਣ ਪ੍ਰਚਾਰ ਦੀ ਸ਼ੁਰੂਆਤ
Ad Position 24