22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪਾਇਲ ’ਚ ਐਸ. ਸੀ. ਵਿਭਾਗ ਕਾਂਗਰਸ ਹਲਕਾ ਪਾਇਲ ਦੇ ਅਹੁਦੇਦਾਰਾਂ ਦੀ ਮੀਟਿੰਗ

ਪਾਇਲ, 21 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਆਲ ਇੰਡੀਆ ਕਾਂਗਰਸ ਕਮੇਟੀ ਐਸ. ਸੀ.

Ad Position 21
No active advertisement
ਐਸ. ਸੀ. ਵਿਭਾਗ ਦੇ ਅਹੁਦੇਦਾਰ ਸਾਬਕਾ ਵਿਧਾਇਕ ਲੱਖਾ ਅਤੇ ਹੋਰ ਆਗੂਆਂ ਦਾ ਸਨਮਾਨ ਕਰਨ ਸਮੇਂ, ਨਾਲ ਮੀਟਿੰਗ ਸਮੇਂ ਹਾਜ਼ਰ ਆਗੂ। ਤਸਵੀਰ-ਰਾਜਿੰਦਰ ਸਿੰਘ 22-09-2026
ਪਾਇਲ, 21 ਸਤੰਬਰ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਆਲ ਇੰਡੀਆ ਕਾਂਗਰਸ ਕਮੇਟੀ ਐਸ. ਸੀ. ਵਿਭਾਗ ਦੇ ਰਾਸ਼ਟਰੀ ਚੇਅਰਮੈਨ ਰਜਿੰਦਰ ਪਾਲ ਗੌਤਮ, ਨੈਸ਼ਨਲ ਕੋਆਡੀਨੇਟਰ ਤੇ ਇੰਚਾਰਜ ਪੰਜਾਬ ਸੁਧੀਰ ਚੌਧਰੀ, ਪੰਜਾਬ ਦੇ ਸਹਿ ਇੰਚਾਰਜ ਮਨੀ ਰਾਮ, ਐਸ. ਸੀ. ਵਿਭਾਗ ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਖੀ ਪੱਖੋਂ ਦੀਆਂ ਹਦਾਇਤਾਂ ’ਤੇ ਅੰਬੇਡਕਰ ਕੀ ਮਿਸਾਲ ਬੂਥ ਦੇ ਮਿਸਾਲ ਤਹਿਤ ਵਿਧਾਨ ਸਭਾ ਹਲਕਾ ਪਾਇਲ ਦੇ ਬਲਾਕ ਮਲੌਦ ਤੇ ਬਲਾਕ ਦੋਰਾਹਾ ਦੇ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਕਾਂਗਰਸ ਦਫਤਰ ਪਾਇਲ ਵਿਖੇ ਹੋਈ। ਜਿਸ ਵਿਚ ਪੰਜਾਬ ਪ੍ਰਦੇਸ਼ ਐਸ. ਸੀ. ਵਿਭਾਗ ਕਾਂਗਰਸ ਜਰਨਲ ਸਕੱਤਰ ਤੇ ਹਲਕਾ ਪਾਇਲ ਦੇ ਆਬਜ਼ਰਵਰ ਸ਼ੇਰ ਸਿੰਘ ਮੁਹਾਲੀ, ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਪ੍ਰਧਾਨ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਪਾਇਲ, ਜ਼ਿਲ੍ਹਾ ਕਾਂਗਰਸ ਕਮੇਟੀ ਐਸ. ਸੀ. ਵਿਭਾਗ ਖੰਨਾ ਦੇ ਚੇਅਰਮੈਨ ਬਲਵਿੰਦਰ ਸਿੰਘ ਬੰਬ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮੀਟਿੰਗ ’ਚ ਪਹੁੰਚੇ ਅਹੁਦੇਦਾਰਾਂ ਨਾਲ ਸੰਗਠਨ ਨੂੰ ਹੋਰ ਮਜ਼ਬੂਤ ਕਰਨ, ਬੂਥ ਪੱਧਰ ਤੱਕ ਪਾਰਟੀ ਨੂੰ ਸੁਚੱਜੇ ਢੰਗ ਨਾਲ ਸੰਗਠਿਤ ਕਰਨ ਅਤੇ ਵਰਕਰਾਂ ਦੀ ਸਰਗਰਮ ਭੂਮਿਕਾ ਨੂੰ ਯਕੀਨੀ ਬਣਾਉਣ ਸੰਬੰਧੀ ਵਿਸਥਾਰਪੂਰਵਕ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਪਾਇਲ, ਅਬਜ਼ਰਵਰ ਸ਼ੇਰ ਸਿੰਘ ਮੋਹਾਲੀ, ਜ਼ਿਲ੍ਹਾ ਚੇਅਰਮੈਨ ਬਲਵਿੰਦਰ ਸਿੰਘ ਬੰਬ ਨੇ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਅੰਬੇਦਕਰ ਕੀ ਪੁਕਾਰ ਬੂਥ ਬੇ ਵਿਸ਼ਾਲ ਤਹਿਤ ਪੰਜ ਮੈਂਬਰੀ ਕਮੇਟੀ ਹਰ ਬੂਥ ’ਤੇ ਬਣਾਈ ਜਾਵੇਗੀ। ਬਲਾਕ ਚੇਅਰਮੈਨ ਗੁਰਪ੍ਰੀਤ ਸਿੰਘ ਰੌਣੀ, ਬਲਾਕ ਚੇਅਰਮੈਨ ਰਾਮਦਾਸ ਸਿੰਘ, ਅਵਤਾਰ ਸਿੰਘ ਤਾਰੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਨਿਰਮਲ ਸਿੰਘ ਗੋਗਾ ਚੇਅਰਮੈਨ ਬਲਾਕ ਸੰਮਤੀ ਮਲੌਦ, ਸਟੇਟ ਸਕੱਤਰ ਗੁਰਪ੍ਰੀਤ ਸਿੰਘ ਚੋਪੜਾ, ਰਾਮ ਪ੍ਰਕਾਸ਼ ਸਿੰਘ ਅੜੈਚਾ, ਜਗਦੇਵ ਸਿੰਘ ਚੋਮੋ, ਬਲਵਿੰਦਰ ਸਿੰਘ ਕੁਹਲੀ, ਮੇਘ ਸਿੰਘ ਬੇਰਕਲਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਅਜੀਤ ਸਿੰਘ ਦੀਪ ਨਗਰ, ਜਸਬੀਰ ਸਿੰਘ ਸਰਪੰਚ ਬੇਗੋਵਾਲ, ਕੁਲਵਿੰਦਰ ਸਿੰਘ ਬਿਲਾਸਪੁਰ, ਨਿਰਮਲ ਸਿੰਘ ਉਕਸੀ, ਸਰੂਪ ਸਿੰਘ ਬਾਬਰਪੁਰ, ਪਰਮਜੀਤ ਸਿੰਘ, ਹਰਦੀਪ ਸਿੰਘ ਰਾਮਗੜ੍ਹ ਸਰਦਾਰਾ, ਜਸਵਿੰਦਰ ਸਿੰਘ ਸੀਹਾ ਦੌਦ, ਧਰਮ ਸਿੰਘ ਨਿਜਾਮਪੁਰ, ਹਰਨੇਕ ਸਿੰਘ ਜੋਗੀ ਮਾਜਰਾ, ਗੁਰਦਾਸ ਸਿੰਘ, ਗੁਰਜੰਟ ਸਿੰਘ, ਰਣਧੀਰ ਸਿੰਘ, ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਭਰਪੂਰ ਸਿੰਘ, ਜਸਵੰਤ ਸਿੰਘ, ਪਵਿੱਤਰ ਸਿੰਘ, ਸੋਨੂ ਰਾਮ, ਮਲਕੀਤ ਸਿੰਘ, ਕਾਲਾ ਸਿੰਘ, ਹਰਪ੍ਰੀਤ ਸਿੰਘ, ਹਰਦੀਪ ਸਿੰਘ, ਕੁਲਵੀਰ ਸਿੰਘ, ਨਿਰਮਲ ਸਿੰਘ ਤੋਂ ਇਲਾਵਾ ਉਪ ਚੇਅਰਮੈਨ, ਜਰਨਲ ਸਕੱਤਰ, ਸਕੱਤਰ ਆਦਿ ਹਾਜ਼ਰ ਸਨ।­
Ad Position 22
No active advertisement
ਪਿਛਲੀ ਖ਼ਬਰ ਛਪਾਰ ਦੀ ਪੰਥਕ ਕਾਨਫ਼ਰੰਸ ਲਈ ਗਿੱਲ ਹਲਕੇ ’ ਚੋਂ 50 ਤੋਂ ਵੱਧ ਬੱਸਾਂ ਅਤੇ ਵੱਡੀ ਗਿਣਤੀ ਵਿਚ ਗੱਡੀਆਂ ਦੇ ਕਾਫ਼ਲਿਆਂ ਸਮੇਤ ਵ... ਅਗਲੀ ਖ਼ਬਰ ਗੁਰੂ ਨਾਨਕ ਸਕੂਲ ਦੋਰਾਹਾ ਦੇ ਖਿਡਾਰੀਆਂ ਨੇ 70ਵੀਂ ਜ਼ੋਨਲ ਅਥਲੈਟਿਕ ਮੀਟ ਵਿਚ ਜਿੱਤੇ 58 ਤਗਮੇ
Ad Position 24