22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਖੰਨਾ ਜ਼ੋਨਲ ਪੱਧਰੀ ਅਥਲੈਟਿਕ ਮੀਟ ਵਿਚ ਸਕੂਲ ਦੇ ਖਿਡਾਰੀਆਂ ਦੀ ਸ਼ਾਨਦਾਰ ਕਾਰਗੁਜ਼ਾਰੀ

ਬੀਜਾ, 21 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਖੰਨਾ ਜ਼ੋਨਲ ਪੱਧਰ ’ਤੇ ਕਰਵਾਈ ਅਥਲੈਟਿਕ ਮੀਟ ਵਿਚ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮੰਜੀ ਸਾਹਿਬ ਕੋਟਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਅਥਲੈਟਿਕਸ ਮੁਕਾਬਲਿਆਂ ਵਿਚ ਕਈ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਰਿਲੇਅ ਮੁਕਾਬਲਿਆਂ ਵਿਚ ਅੰਡਰ-14 ਲੜਕੀਆਂ ਦੀ 4*100 ਮੀਟਰ ਰਿਲੇਅ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ।

Ad Position 21
No active advertisement
ਅਜੀਤ ਡੈਸਕ 22-09-2026
ਬੀਜਾ, 21 ਸਤੰਬਰ (ਕਸ਼ਮੀਰਾ ਸਿੰਘ ਬਗਲੀ)-ਖੰਨਾ ਜ਼ੋਨਲ ਪੱਧਰ ’ਤੇ ਕਰਵਾਈ ਅਥਲੈਟਿਕ ਮੀਟ ਵਿਚ ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮੰਜੀ ਸਾਹਿਬ ਕੋਟਾਂ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਅਥਲੈਟਿਕਸ ਮੁਕਾਬਲਿਆਂ ਵਿਚ ਕਈ ਪੁਜ਼ੀਸ਼ਨਾਂ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ। ਰਿਲੇਅ ਮੁਕਾਬਲਿਆਂ ਵਿਚ ਅੰਡਰ-14 ਲੜਕੀਆਂ ਦੀ 4*100 ਮੀਟਰ ਰਿਲੇਅ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਇਸ ਟੀਮ ਵਿਚ ਹਰਨੀਤ ਕੌਰ, ਜੈਸਮੀਨ ਕੌਰ, ਜਸਮੀਤ ਕੌਰ ਅਤੇ ਰੀਤਇੰਦਰ ਕੌਰ ਸ਼ਾਮਿਲ ਸਨ। ਅੰਡਰ-17 ਲੜਕੀਆਂ ਦੀ 4*100 ਮੀਟਰ ਰਿਲੇਅ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਜਿਸ ’ਚ ਬਲਜੋਤ ਕੌਰ, ਖੁਸ਼ਪ੍ਰੀਤ ਕੌਰ, ਅਰਮਾਨਦੀਪ ਕੌਰ ਤੇ ਜੈਸਮੀਨ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਅੰਡਰ-19 ਲੜਕਿਆਂ ਦੀ 4*100 ਮੀਟਰ ਰਿਲੇਅ ਟੀਮ ਨੇ ਵੀ ਤੀਜਾ ਸਥਾਨ ਹਾਸਲ ਕੀਤਾ। ਇਸ ਟੀਮ ਵਿਚ ਰਵਿੰਦਰ ਸਿੰਘ, ਦਸ਼ਨਪ੍ਰੀਤ ਸਿੰਘ, ਭਵਨਜੋਤ ਸਿੰਘ ਤੇ ਹਰਸਹਿਜ ਸਿੰਘ ਸ਼ਾਮਲ ਸਨ। ਵਿਅਕਤੀਗਤ ਅਥਲੈਟਿਕਸ ਮੁਕਾਬਲਿਆਂ ਵਿਚ ਵੀ ਸਕੂਲ ਦੇ ਖਿਡਾਰੀਆਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-14 ਦੀ 100 ਮੀਟਰ ਦੌੜ ਵਿਚ ਹਰਨੀਤ ਕੌਰ ਨੇ ਦੂਜਾ ਸਥਾਨ, ਅੰਡਰ-14 ਦੀ 400 ਮੀਟਰ ਦੌੜ ਵਿਚ ਸੰਤੋਖ ਸਿੰਘ ਨੇ ਦੂਜਾ ਸਥਾਨ, ਅੰਡਰ-17 ਦੀ 200 ਮੀਟਰ ਦੌੜ ਵਿਚ ਸੁਖਮਨਜੋਤ ਸਿੰਘ ਨੇ ਤੀਜਾ ਸਥਾਨ, ਅੰਡਰ-19 ਦੀ 100 ਮੀਟਰ ਦੌੜ ਵਿਚ ਦਸ਼ਨਪ੍ਰੀਤ ਸਿੰਘ ਨੇ ਤੀਜਾ ਸਥਾਨ ਅਤੇ ਅੰਡਰ-17 ਸ਼ਾਟ ਪੁੱਟ ਮੁਕਾਬਲੇ ਵਿਚ ਮਨਿੰਦਰਜੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤਰ੍ਹਾਂ ਸਕੂਲ ਦੇ ਖਿਡਾਰੀਆਂ ਨੇ ਰਿਲੇਅ ਤੇ ਵਿਅਕਤੀਗਤ ਦੋਵਾਂ ਮੁਕਾਬਲਿਆਂ ਵਿਚ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਲਈ ਮਾਣ ਵਾਲੀਆਂ ਪ੍ਰਾਪਤੀਆਂ ਕੀਤੀਆਂ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ’ਤੇ ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਸਕੂਲ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਆਪਣੀ ਪ੍ਰਤਿਭਾ ਨਿਖਾਰਨ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਂਦਾ ਹੈ। ਖਿਡਾਰੀਆਂ ਦੀ ਇਸ ਸਫਲਤਾ ਦਾ ਸਿਹਰਾ ਸਕੂਲ ਦੇ ਡੀ. ਪੀ. ਈ. ਅਤੇ ਕੋਚ ਗੁਰਵਿੰਦਰ ਸਿੰਘ ਅਤੇ ਮਨਦੀਪ ਕੌਰ ਦੀ ਅਗਵਾਈ, ਸਿਖਲਾਈ ਤੇ ਖਿਡਾਰੀਆਂ ਵਲੋਂ ਕੀਤੀ ਗਈ ਸਖ਼ਤ ਮਿਹਨਤ ਨੂੰ ਦਿੱਤਾ ਗਿਆ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਅਤੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਵੀ ਸਾਰੇ ਜੇਤੂ ਖਿਡਾਰੀਆਂ, ਕੋਚ ਅਤੇ ਸਕੂਲ ਸਟਾਫ਼ ਨੂੰ ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਵਲੋਂ ਖੇਡਾਂ ਦੇ ਖੇਤਰ ਵਿੱਚ ਕੀਤੀਆਂ ਜਾ ਰਹੀਆਂ ਲਗਾਤਾਰ ਪ੍ਰਾਪਤੀਆਂ ਸਕੂਲ ਲਈ ਮਾਣ ਵਾਲੀ ਗੱਲ ਹਨ ਅਤੇ ਅਜਿਹੇ ਪ੍ਰਦਰਸ਼ਨ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਐਨ. ਸੀ. ਸੀ. ਕੈਡਿਟਾਂ ਵਲੋਂ ਫ਼ੌਜ ਨਾਲ ਜੋੜਨ ਤੇ ਸਾਂਝਾ ਸਾਲਾਨਾ ਟ੍ਰੇਨਿੰਗ ਕੈਂਪ ਅਗਲੀ ਖ਼ਬਰ ਪੰਜਾਬ ਓਪਨ ਟੇਬਲ ਟੈਨਿਸ ਵਿਚ ਖੰਨਾ ਦੀ ਸ਼ਾਈਨ ਸਟਾਰ ਟੇਬਲ ਟੈਨਿਸ ਅਕੈਡਮੀ ਨੇ ਜਿੱਤੇ ਪਹਿਲਾ ਤੇ ਦੂਜਾ ਦੋਵੇਂ ਇਨਾਮ
Ad Position 24