ਐੱਸ. ਐੱਸ. ਜੈਨ ਸਭਾ ਤੇ ਲਾਇਨਜ਼ ਕਲੱਬ ਵਲੋਂ ਲਗਾਏ ਕੈਂਪ ’ਚ 108 ਵਿਅਕਤੀਆਂ ਨੇ ਕੀਤਾ ਖ਼ੂਨਦਾਨ
ਰਾਏਕੋਟ, 21 ਸਤੰਬਰ (ਸੁਸ਼ੀਲ)-ਐੱਸ. ਐੱਸ.
ਰਾਏਕੋਟ, 21 ਸਤੰਬਰ (ਸੁਸ਼ੀਲ)-ਐੱਸ. ਐੱਸ. ਜੈਨ ਸਭਾ ਰਾਏਕੋਟ ਵਲੋਂ ਜੈਨ ਸਥਾਨਕ ਵਿਖੇ ਗੁਰੂਦੇਵ ਸ੍ਰੀ ਅਮਨ ਮੁਨੀ ਤੇ ਸ੍ਰੀ ਅਭਿਨੰਦਨ ਮੁਨੀ ਦੀ ਪ੍ਰੇਰਨਾ ਸਦਕਾ ਲਾਇਨਜ਼ ਕਲੱਬ ਰਾਏਕੋਟ, ਤੇਰਾ ਪੰਥ ਯੁਵਕ ਪ੍ਰੀਸ਼ਦ, ਮਹਾਂਵੀਰ ਜੈਨ ਯੁਵਕ ਮੰਡਲ ਈਸਟ (ਰਜਿ:) ਤੇ ਸ੍ਰੀ ਰੂਪ ਸੇਵਾ ਸੰਮਤੀ ਦੇ ਸਹਿਯੋਗ ਨਾਲ ਜੈਨ ਸਭਾ ਦੇ ਮਾਰਗ ਦਰਸ਼ਕ ਧਰਮਵੀਰ ਜੈਨ ਤੇ ਪ੍ਰਧਾਨ ਗੌਰਵ ਜੈਨ ਦੀ ਦੇਖ-ਰੇਖ ਹੇਠ ਖ਼ੂਨਦਾਨ ਕੈਂਪ, ਅੱਖਾਂ, ਹੱਡੀਆਂ ਤੇ ਜਨਰਲ ਬਿਮਾਰੀਆਂ ਦਾ ਮੁਫ਼ਤ ਮੈਡੀਕਲ ਚੈੱਕਅੱਪ ਕੈਂਪ ਲਗਾਇਆ। ਕੈਂਪ ਦਾ ਉਦਘਾਟਨ ਸਭਾ ਦੇ ਪ੍ਰਧਾਨ ਗੌਰਵ ਜੈਨ ਤੇ ਲਾਇਨਜ਼ ਕਲੱਬ ਦੇ ਪ੍ਰਧਾਨ ਗੁਲਸ਼ਨ ਮਿੱਤਲ ਵਲੋਂ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਖੂਨਦਾਨ ਕੈਂਪ ਵਿਚ ਵੱਧ ਚੜ੍ਹ ਕੇ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਸੰਵੇਦਨਾ ਟਰੱਸਟ ਲੁਧਿਆਣਾ ਵਲੋਂ 108 ਯੂਨਿਟ ਖ਼ੂਨ ਇਕੱਤਰ ਕੀਤਾ। ਪ੍ਰਧਾਨ ਗੌਰਵ ਜੈਨ ਨੇ ਦੱਸਿਆ ਕਿ ਅੱਖਾਂ ਦੀਆਂ ਬਿਮਾਰੀਆਂ ਹੱਡੀਆਂ ਤੇ ਜਨਰਲ ਬਿਮਾਰੀਆਂ ਦੇ ਚੈੱਕਅੱਪ ਕੈਂਪ ਦੌਰਾਨ ਅਪੋਲੋ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰ ਡਾ. ਅਜੈ ਜੈਨ ਦੀ ਅਗਵਾਈ ਵਾਲੀ ਟੀਮ ਵਲੋਂ 125 ਮਰੀਜ਼ਾਂ ਦੀ ਜਾਂਚ ਕੀਤੀ ਗਈ। ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਵੰਡੀਆਂ ਗਈਆਂ ਤੇ ਬਲੱਡ ਸ਼ੂਗਰ ਟੈਸਟ ਫਰੀ ਕੀਤੇ ਗਏ। ਖ਼ੂਨਦਾਨੀਆਂ ਨੂੰ ਸਭਾ ਦੇ ਪ੍ਰਧਾਨ ਗੌਰਵ ਜੈਨ ਤੇ ਕਲੱਬ ਪ੍ਰਧਾਨ ਗੁਲਸ਼ਨ ਮਿੱਤਲ ਅਤੇ ਸਮੂਹ ਮੈਂਬਰਾਂ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੈਕਟਰੀ ਡਾ. ਹਰੀਸ਼ ਜੈਨ, ਦੀਕਸ਼ਤ ਜੈਨ, ਹਨੀ ਜੈਨ, ਕੀਮਤੀ ਲਾਲ ਜੈਨ, ਰਾਜੇਸ਼ ਜੈਨ (ਦੋਵੇਂ ਮੀਤ ਪ੍ਰਧਾਨ), ਨਰਿੰਦਰ ਸਿੰਘ, ਰਾਜਿੰਦਰ ਜੈਨ, ਸੁਰੇਸ਼ ਜੈਨ, ਡਾ. ਵਿਸ਼ਾਲ ਜੈਨ, ਭਾਵੁਕ ਜੈਨ, ਨਿਤਿਨ ਜੈਨ, ਮੀਨੂੰ ਜੈਨ, ਤੇਰਾ ਪੰਥ ਸਭਾ ਦੇ ਮੁਨੀਸ਼ ਅੱਗਰਵਾਲ, ਗਗਨਦੀਪ ਗੁਪਤਾ, ਕਲੱਬ ਖਜ਼ਾਨਚੀ ਰਮੇਸ਼ ਗਰਗ, ਪ੍ਰਿੰਸੀਪਲ ਮੈਡਮ ਅਮਰਪ੍ਰੀਤ ਕੌਰ ਦੇਹੜ, ਸੈਕਟਰੀ ਦਿਨੇਸ਼ ਖੁਰਮੀ, ਰਾਜਿੰਦਰ ਗੋਇਲ, ਕੇ. ਕੇ ਸ਼ਰਮਾ, ਬਿਕਰਮਜੀਤ ਬਾਂਸਲ, ਦੀਪੀ ਜੈਨ, ਵਿਨੋਦ ਜੈਨ ਪੁਜਾਰੀ ਫੀਡ, ਐਡਵੋਕੇਟ ਬੀ. ਕੇ. ਸ਼ਰਮਾ ਸਮੇਤ ਹੋਰ ਕਲੱਬ ਮੈਂਬਰ ਹਾਜ਼ਰ ਸਨ।