20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਝਾੜ ਸਾਹਿਬ ਕਾਲਜ ਵਿਖੇ ਲੋਗੋ ਮੇਕਿੰਗ ਮੁਕਾਬਲਾ ਕਰਵਾਇਆ

ਮਾਛੀਵਾੜਾ ਸਾਹਿਬ, 19 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੇ ਪ੍ਰਿੰਸੀਪਲ ਦੇ ਦਿਸ਼ਾ ਨਿਰਦੇਸ਼ ਅਤੇਆਈ. ਕਿਉ.

Ad Position 21
No active advertisement
ਮੁਕਾਬਲਿਆਂ ਦੌਰਾਨ ਹਾਜ਼ਰ ਵਿਦਿਆਰਥਣਾਂ ਅਤੇ ਪ੍ਰਬੰਧਕ। ਤਸਵੀਰ : ਰਾਜਦੀਪ ਅਲਬੇਲਾ 20-09-2026
ਮਾਛੀਵਾੜਾ ਸਾਹਿਬ, 19 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਦੇ ਪ੍ਰਿੰਸੀਪਲ ਦੇ ਦਿਸ਼ਾ ਨਿਰਦੇਸ਼ ਅਤੇਆਈ. ਕਿਉ. ਏ. ਸੀ.ਦੇ ਸਹਿਯੋਗ ਨਾਲ ਰਚਨਾਤਮਿਕਤਾ ਲੋਗੋ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਵਿਚ 60 ਵਿਦਿਆਰਥਣਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਵਿਦਿਆਰਥੀ ਮਹਿਕਪ੍ਰੀਤ ਕੌਰ (ਬੀ. ਸੀ. ਏ.-ਭਾਗ ਪਹਿਲਾ), ਮਾਨਿਆ (ਬੀ. ਸੀ. ਏ.-ਭਾਗ ਤੀਜਾ) ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ, ਯਸ਼ਪ੍ਰੀਤ ਕੌਰ ਅਤੇ ਸਿਮਰਨਜੋਤ ਕੌਰ ਸਾਂਝੇ ਤੌਰ ‘ਤੇ ਕ੍ਰਮਵਾਰ ਤੀਜਾ ਸਥਾਨ ਹਾਸਿਲ ਕੀਤਾ। ਵਿਦਿਆਰਥਣਾਂ ਨੂੰ ਲੋਗੋ ਡਿਜ਼ਾਈਨ ਕਰਨ ਸਬੰਧੀ ਵਿਸਥਾਰ ਪੂਰਵਕ ਹਦਾਇਤਾਂ ਦਿੱਤੀਆਂ ਗਈਆਂ। ਵਿਭਾਗ ਮੁਖੀ ਵਲੋਂ ਵਿਦਿਆਰਥਣਾਂ ਨੂੰ ਸਮਝਾਇਆ ਗਿਆ ਕਿ ਉਹ ਲੋਗੋ ਆਪਣੀ ਕਲਪਨਾ ਸ਼ੀਲਤਾ, ਵਿਚਾਰਧਾਰਾ ਅਤੇ ਡਿਜ਼ਾਈਨਿੰਗ ਸਕਿੱਲਜ਼ ਦੀ ਵਰਤੋਂ ਕਰ ਕੇ ਤਿਆਰ ਕਰਨ। ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ ਤੇ ਦੱਸਿਆ ਗਿਆ ਕਿ ਲੋਗੋ ਬਣਾਉਣ ਲਈ ਕਿਸੇ ਵੀ ਏ.ਆਈ ਟੂਲ ਦੀ ਮਦਦ ਨਾ ਲਈ ਜਾਵੇ ਅਤੇ ਲੋਗੋ ਆਪਣੇ ਵਿਚਾਰਾਂਤੇ ਹੁਨਰ ਦੇ ਆਧਾਰ ’ਤੇ ਖ਼ੁਦ ਤਿਆਰ ਕੀਤਾ ਜਾਵੇ। ਉਨ੍ਹਾਂ ਨੂੰ ਲੋਗੋ ‘ਚ ਸਾਦਗੀ, ਵਿਲੱਖਣਤਾ, ਅਰਥਪੂਰਵਕ ਡਿਜ਼ਾਇਨਜ ਅਤੇ ਆਕਰਸ਼ਕਤਾ ਦਾ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥਣਾਂ ਨੂੰ ਇਹ ਵੀ ਸਮਝਾਇਆ ਗਿਆ ਕਿ ਇੱਕ ਵਧੀਆ ਲੋਗੋ ਸਿਰਫ਼ ਸੁੰਦਰ ਦਿਖਾਈ ਦੇਣ ਵਾਲਾ ਨਹੀਂ, ਸਗੋਂ ਉਸ ਦਾ ਆਪਣਾ ਇੱਕ ਅਰਥਅਤੇ ਪਹਿਚਾਣ ਹੋਣੀ ਚਾਹੀਦੀ ਹੈ। ਕਾਲਜ ਪ੍ਰਿੰਸੀਪਲ ਨੇ ਕੰਪਿਊਟਰ ਵਿਭਾਗ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਵਿਦਿਆਰਥਣਾਂ ਨੂੰ ਅਜਿਹੀਆਂ ਸਹਿ-ਵਿੱਦਿਅਕ ਗਤੀਵਿਧੀਆਂ ‘ਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਕੰਪਿਊਟਰ ਵਿਭਾਗ ਦੇ ਮੁਖੀ ਡਾ. ਗੁਰਜੀਤ ਕੌਰ, ਅਸਿ. ਪ੍ਰੋ. ਨਵਨੀਤ ਕੌਰ, ਅਸਿ. ਪ੍ਰੋ ਨਿਸ਼ੂ ਅਤੇ ਹੋਮ ਸਾਇੰਸ ਵਿਭਾਗ ਦੇ ਡਾ. ਰਣਜੀਤ ਕੌਰ, ਮਿਊਜ਼ਿਕ ਵਿਭਾਗ ਦੇ ਡਾ. ਅਮਨਦੀਪ ਕੌਰ ਅਤੇ ਪੰਜਾਬੀ ਵਿਭਾਗ ਦੇ ਅਸਿ. ਪ੍ਰੋ. ਜਸਵੀਰ ਕੌਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ ਹੋਂਦ ਬਚਾਉਣ ਦੀ ਲੜਾਈ ਲੜ ਰਿਹਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’-ਇਯਾਲੀ ਪਾਰਟੀ ਦੀ ਛਪਾਰ ਕਾਨਫ਼ਰੰਸ ਦੀ ਸਫ਼ਲਤ... ਅਗਲੀ ਖ਼ਬਰ ਅੱਖਾਂ ਦੀ ਜਾਂਚ ਅਤੇ ਮੁਫ਼ਤ ਮੈਡੀਕਲ ਕੈਂਪ ’ਚ 400 ਤੋਂ ਵੱਧ ਮਰੀਜ਼ਾਂ ਦੀ ਜਾਂਚ
Ad Position 24