ਡੇਰਾ ਬਾਬਾ ਨਾਨਕ, 20 ਸਤੰਬਰ (ਹੀਰਾ ਸਿੰਘ ਮਾਂਗਟ)- ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਡਾ ਵਿਖੇ ਬੀਤੀ ਦੇਰ ਰਾਤ ਹੋਏ ਕਾਂਗਰਸੀ ਸਰਪੰਚ ਦੇ ਭਰਾ ਸੁਖਬੀਰ ਸਿੰਘ ਕਾਕਾ ਪੱਡਾ ਦੇ ਕਤਲ ਦੀ ਜਿੰਮੇਵਾਰੀ ਆਕਾਸ਼ ਹਰੀਕੇ ਤੇ ਬਾਦਲ ਯੂ.ਐਸ.ਏ. ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਪਾ ਕੇ ਲਈ ਗਈ ਹੈ। ਇਸ ਪੋਸਟ ਵਿਚ ਉਕਤ ਵਿਅਕਤੀਆਂ ਨੇ ਲਿਖਿਆ ਹੈ ਕਿ ਕਾਕਾ ਪੱਡਾ ਚਿੱਟੇ ਦਾ ਵਪਾਰੀ ਸੀ ਤੇ ਜੋ ਸਾਡੇ ਪਰਿਵਾਰ ਨੂੰ ਜਾਨੀ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀ। ਇਸ ਲਈ ਇਸ ਦਾ ਕਤਲ ਉਨ੍ਹਾਂ ਵਲੋਂ ਕੀਤਾ ਗਿਆ ਹੈ। ਭਾਵੇਂ ਕਿ ਪੁਲਿਸ ਵਲੋਂ ਇਸ ਪੋਸਟ ਦੀ ਅਜੇ ਤੱਕ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਗਈ। ਪਰ ਸੋਸ਼ਲ ਮੀਡੀਆ ’ਤੇ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਤਾਜ਼ਾ ਖ਼ਬਰਾਂ
Free
ਸੁਖਰਾਜ ਸਿੰਘ ਕਾਕਾ ਪੱਡਾ ਦੇ ਕਤਲ ਦੀ ਜਿੰਮੇਵਾਰੀ ਆਕਾਸ਼ ਹਰੀਕੇ ਤੇ ਬਾਦਲ ਯੂ.ਐਸ.ਏ. ਨੇ ਲਈ
ਡੇਰਾ ਬਾਬਾ ਨਾਨਕ, 20 ਸਤੰਬਰ (ਹੀਰਾ ਸਿੰਘ ਮਾਂਗਟ)- ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅਧੀਨ ਪੈਂਦੇ ਪਿੰਡ ਪੱਡਾ ਵਿਖੇ ਬੀਤੀ ਦੇਰ ਰਾਤ ਹੋਏ ਕਾਂਗਰਸੀ ਸਰਪੰਚ ਦੇ ਭਰਾ ਸੁਖਬੀਰ ਸਿੰਘ ਕਾਕਾ ਪੱਡਾ ਦੇ ਕਤਲ ਦੀ ਜਿੰਮੇਵਾਰੀ ਆਕਾਸ਼ ਹਰੀਕੇ ਤੇ ਬਾਦਲ ਯੂ.ਐਸ.ਏ. ਵਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਪਾ ਕੇ ਲਈ ਗਈ ਹੈ।
ਅਜੀਤ ਡੈਸਕ
20-09-2026