19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਵਿੱਛੜੀ ਰੂਹ ਸਾਬਕਾ ਕੌਂਸਲਰ ਮਨਜੀਤ ਕੌਰ ਨੂੰ ਯਾਦ ਕਰਦਿਆਂ, ਅੱਜ ਹੋਵੇਗੀ ਅੰਤਿਮ ਅਰਦਾਸ

ਮਾਛੀਵਾੜਾ ਸਾਹਿਬ, 19 ਸਤੰਬਰ (ਮਨੋਜ ਕੁਮਾਰ)-ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੀ ਨਗਰ ਕੌਂਸਲ ਮਾਛੀਵਾੜਾ ਦੀ ਸਾਬਕਾ ਕੌਂਸਲਰ ਮਨਜੀਤ ਕੌਰ ਜਿਸ ਨੇ 44 ਸਾਲਾ ਦੀ ਇਸ ਛੋਟੀ ਉਮਰ ਵਿਚ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ। ਰਾਜਨੀਤੀ ਦੀ ਡਿਊਟੀ ਤੇ ਪਰਿਵਾਰ ਦੀ ਡਿਊਟੀ ਨੂੰ ਬਾਖ਼ੂਬੀ ਨਿਭਾਇਆ।

Ad Position 21
No active advertisement
ਅਜੀਤ ਡੈਸਕ 20-09-2026
ਮਾਛੀਵਾੜਾ ਸਾਹਿਬ, 19 ਸਤੰਬਰ (ਮਨੋਜ ਕੁਮਾਰ)-ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੀ ਨਗਰ ਕੌਂਸਲ ਮਾਛੀਵਾੜਾ ਦੀ ਸਾਬਕਾ ਕੌਂਸਲਰ ਮਨਜੀਤ ਕੌਰ ਜਿਸ ਨੇ 44 ਸਾਲਾ ਦੀ ਇਸ ਛੋਟੀ ਉਮਰ ਵਿਚ ਇਸ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ। ਰਾਜਨੀਤੀ ਦੀ ਡਿਊਟੀ ਤੇ ਪਰਿਵਾਰ ਦੀ ਡਿਊਟੀ ਨੂੰ ਬਾਖ਼ੂਬੀ ਨਿਭਾਇਆ। ਕਾਂਗਰਸ ਪਾਰਟੀ ਵਲੋਂ 2012 ਤੋਂ 2017 ਦੀ ਪੰਜ ਸਾਲਾਂ ਦੀ ਟਰਮ ਪੂਰੀ ਲਗਨ ਨਾਲ ਪੂਰਾ ਕੀਤਾ ਤੇ ਆਪਣੇ ਪਤੀ ਵਿਜੇ ਕੁਮਾਰ ਚੌਧਰੀ ਜੋ ਖ਼ੁਦ ਵੀ ਕੌਂਸਲਰ ਰਹੇ ਨਾਲ ਮੋਢੇ ਨਾਲ ਮੋਢਾ ਜੋੜ ਕਿ ਸਮਾਜ ਸੇਵਾ ਦੇ ਕਾਰਜ ਨੂੰ ਜਾਰੀ ਰੱਖਿਆ। ਹਾਲਾਂਕਿ ਇੱਕ ਗੰਭੀਰ ਬਿਮਾਰੀ ਦੀ ਲਪੇਟ ਨੇ ਕਈ ਸਾਲਾਂ ਦੀ ਜੱਦੋ ਜਹਿਦ ਤੋਂ ਬਾਦ ਉਹ ਅਖੀਰ ਹਾਰ ਗਈ ਤੇ ਇਹ ਨੌਜਵਾਨ ਸ਼ਖ਼ਸੀਅਤ ਆਪਣੀ ਯਾਤਰਾ ਪੂਰੀ ਕਰ ਕੇ ਚਲੀ ਗਈ। ਉਹ ਆਪਣੇ ਪਿੱਛੇ ਹੱਸਦਾ ਵੱਸਦਾ ਪਰਿਵਾਰ, ਬੇਟਾ ਅਰੁਣ ਚੌਧਰੀ ਤੇ ਬੇਟੀ ਤਮੰਨਾ ਬਜ਼ਾੜ ਨੂੰ ਸਦਾ ਲਈ ਰੋਂਦੇ ਛੱਡ ਗਈ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦਾ ਭੋਗ ਅੱਜ 20 ਸਤੰਬਰ ਨੂੰ ਪਿੰਡ ਸੱਤਿਆਣਾ ਵਿਖੇ ਦੁਪਹਿਰ 1 ਤੋ 2 ਵਜੇ ਤੱਕ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਡੇਰਾ ਖੂਹੀ ਵਾਲਾ ਕੂਹਲੀ ਕਲਾਂ ਵਿਚ ਚਾਰ ਦਿਨਾ ਧਾਰਮਿਕ ਸਮਾਗਮ ਅੱਜ ਤੋਂ ਸ਼ੁਰੂ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਵਿਚ ਭਗਤ ਪੂਰਨ ਸਿੰਘ ਮੈਮੋਰੀਅਲ ਸਕੂਲ, ਰਾਜੇਵਾਲ ਦੇ ਖਿਡਾਰੀਆਂ ਨੇ ਗੱਡੇ ਜਿੱਤ ਦੇ ਝੰਡੇ ਅੰਡਰ...
Ad Position 24