ਅੰਤਰਰਾਸ਼ਟਰੀ ਕਰਾਟੇ ਚੈਂਪੀਅਨ ਤਰੁਨ ਸ਼ਰਮਾ ਦਾ ਨਾਂਅ ਵਰਲਡ ਬੁੱਕ ਆਫ਼ ਰਿਕਾਰਡ ਵਿਚ ਦਰਜ
ਖੰਨਾ, 19 ਸਤੰਬਰ (ਹਰਜਿੰਦਰ ਸਿੰਘ ਲਾਲ)-ਅੰਤਰਰਾਸ਼ਟਰੀ ਪੈਰਾ ਵਰਡ ਕਰਾਟੇ ਚੈਂਪੀਅਨ ਤਰੁਨ ਸ਼ਰਮਾ ਦਾ ਨਾਮ ਵਰਲਡ ਬੁੱਕ ਆਫ਼ ਰਿਕਾਰਡ ਵਿਚ ਦਰਜ ਹੋਣ ‘ਤੇ ਉਨ੍ਹਾਂ ਦੇ ਸਹਿਤ ਪੂਰੇ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਛਾ ਗਈ। ਇਸ ਕਾਮਯਾਬੀ ਪਿੱਛੇ ਤਰੁਨ ਸ਼ਰਮਾ ਨੇ ਦੱਸਿਆ ਕਿ ਉਸ ਨੇ ਸਖ਼ਤ ਮਿਹਨਤ, ਲਗਨ ਦੇ ਕਾਰਨ ਇਹ ਮੁਕਾਮ ਪ੍ਰਾਪਤ ਕੀਤਾ ਹੈ।
ਖੰਨਾ, 19 ਸਤੰਬਰ (ਹਰਜਿੰਦਰ ਸਿੰਘ ਲਾਲ)-ਅੰਤਰਰਾਸ਼ਟਰੀ ਪੈਰਾ ਵਰਡ ਕਰਾਟੇ ਚੈਂਪੀਅਨ ਤਰੁਨ ਸ਼ਰਮਾ ਦਾ ਨਾਮ ਵਰਲਡ ਬੁੱਕ ਆਫ਼ ਰਿਕਾਰਡ ਵਿਚ ਦਰਜ ਹੋਣ ‘ਤੇ ਉਨ੍ਹਾਂ ਦੇ ਸਹਿਤ ਪੂਰੇ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਛਾ ਗਈ। ਇਸ ਕਾਮਯਾਬੀ ਪਿੱਛੇ ਤਰੁਨ ਸ਼ਰਮਾ ਨੇ ਦੱਸਿਆ ਕਿ ਉਸ ਨੇ ਸਖ਼ਤ ਮਿਹਨਤ, ਲਗਨ ਦੇ ਕਾਰਨ ਇਹ ਮੁਕਾਮ ਪ੍ਰਾਪਤ ਕੀਤਾ ਹੈ। ਤਰੁਨ ਸ਼ਰਮਾ ਨੇ ਦੱਸਿਆ ਕਿ ਉਹ ਭਾਰਤ ਅਤੇ ਦੱਖਣੀ ਏਸ਼ੀਆ ਦੇ ਇਕਲੌਤੇ ਕਰਾਟੇ ਖਿਡਾਰੀ ਬਣੇ ਹਨ, ਜਿਨ੍ਹਾਂ ਨੇ ਏਸ਼ੀਆਈ ਚੈਂਪੀਅਨਸ਼ਿਪ ਵਿਚ ਲਗਾਤਾਰ ਚਾਰ ਵਾਰ ਮੈਡਲ ਪ੍ਰਾਪਤ ਕੀਤੇ ਹਨ। ਉਨ੍ਹਾਂ ਦੀ ਇਸ ਉਪਲਬਧੀ ਨੂੰ ਦੇਖਦੇ ਹੋਏ ਉਨ੍ਹਾਂ ਦਾ ਨਾਮ ਵਰਲਡ ਬੁੱਕ ਆਫ਼ ਰਿਕਾਰਡ ਵਿਚ ਦਰਜ ਹੋਇਆ ਹੈ , ਜੋ ਪੂਰੇ ਖੰਨਾ ਸਮੇਤ ਪੰਜਾਬ ਲਈ ਮਾਣ ਵਾਲੀ ਗੱਲ ਹੈ।