19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਡੇਰਾ ਖੂਹੀ ਵਾਲਾ ਕੂਹਲੀ ਕਲਾਂ ਵਿਚ ਚਾਰ ਦਿਨਾ ਧਾਰਮਿਕ ਸਮਾਗਮ ਅੱਜ ਤੋਂ ਸ਼ੁਰੂ

ਮਲੌਦ, 19 ਸਤੰਬਰ (ਦਿਲਬਾਗ ਸਿੰਘ ਚਾਪੜਾ)-ਸੰਤ ਖ਼ਾਲਸਾ ਪ੍ਰਕਾਸ਼ ਕੀਰਤਨ ਦਰਬਾਰ ਡੇਰਾ ਖੂਹੀ ਵਾਲਾ ਕੂਹਲੀ ਕਲਾਂ ਵਿਖੇ ਡੇਰਾ ਮੁਖੀ ਮਹੰਤ ਬਲਜੀਤ ਦਾਸ ਜੀ ਦੀ ਦੇਖ ਰੇਖ ਹੇਠ 20 ਸਤੰਬਰ ਤੋਂ 23 ਸਤੰਬਰ ਤੱਕ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਭਗਵਾਨ ਸ਼੍ਰੀ ਚੰਦ ਮਹਾਰਾਜ ਦੇ 532 ਦੇ ਪ੍ਰਕਾਸ਼ ਦਿਹਾੜੇ, ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਦੇ 100 ਸਾਲਾ ਸੱਚ ਖੰਡ ਗਮਨ ਦਿਵਸ, ਸੰਤ ਖ਼ਾਲਸਾ ਦਲ ਦੇ ਬਾਨੀ ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੀ 12ਵੀਂ ਸਾਲਾਨਾ ਯਾਦ, ਸੰਤ ਬਾਬਾ ਚਰਨ ਦਾਸ ਦੀ 29ਵੀਂ ਯਾਦ ਅਤੇ ਰਿਆਸਤ ਨਾਭਾ ਦੇ ਜਲਾਵਤਨ ਦੇਸ਼ ਭਗਤ ਗਿਆਨੀ ਊਧਮ ਸਿੰਘ ਦੀ 62ਵੀਂ ਸਾਲਾਨਾ ਯਾਦ ਨੂੰ ਸਮਰਪਿਤ ਹੋ ਰਹੇ ਸਮਾਗਮਾਂ ਵਿਚ ਅੱਜ 20 ਸਤੰਬਰ ਤੋਂ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲਿਆ ਵਲੋਂ ਧਾਰਮਿਕ ਦੀਵਾਨ ਸਜਾਏ ਜਾਣਗੇ।

Ad Position 21
No active advertisement
ਅਜੀਤ ਡੈਸਕ 20-09-2026
ਮਲੌਦ, 19 ਸਤੰਬਰ (ਦਿਲਬਾਗ ਸਿੰਘ ਚਾਪੜਾ)-ਸੰਤ ਖ਼ਾਲਸਾ ਪ੍ਰਕਾਸ਼ ਕੀਰਤਨ ਦਰਬਾਰ ਡੇਰਾ ਖੂਹੀ ਵਾਲਾ ਕੂਹਲੀ ਕਲਾਂ ਵਿਖੇ ਡੇਰਾ ਮੁਖੀ ਮਹੰਤ ਬਲਜੀਤ ਦਾਸ ਜੀ ਦੀ ਦੇਖ ਰੇਖ ਹੇਠ 20 ਸਤੰਬਰ ਤੋਂ 23 ਸਤੰਬਰ ਤੱਕ ਧਾਰਮਿਕ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਭਗਵਾਨ ਸ਼੍ਰੀ ਚੰਦ ਮਹਾਰਾਜ ਦੇ 532 ਦੇ ਪ੍ਰਕਾਸ਼ ਦਿਹਾੜੇ, ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਦੇ 100 ਸਾਲਾ ਸੱਚ ਖੰਡ ਗਮਨ ਦਿਵਸ, ਸੰਤ ਖ਼ਾਲਸਾ ਦਲ ਦੇ ਬਾਨੀ ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੀ 12ਵੀਂ ਸਾਲਾਨਾ ਯਾਦ, ਸੰਤ ਬਾਬਾ ਚਰਨ ਦਾਸ ਦੀ 29ਵੀਂ ਯਾਦ ਅਤੇ ਰਿਆਸਤ ਨਾਭਾ ਦੇ ਜਲਾਵਤਨ ਦੇਸ਼ ਭਗਤ ਗਿਆਨੀ ਊਧਮ ਸਿੰਘ ਦੀ 62ਵੀਂ ਸਾਲਾਨਾ ਯਾਦ ਨੂੰ ਸਮਰਪਿਤ ਹੋ ਰਹੇ ਸਮਾਗਮਾਂ ਵਿਚ ਅੱਜ 20 ਸਤੰਬਰ ਤੋਂ ਸੰਤ ਹਰਜਿੰਦਰ ਸਿੰਘ ਮੰਝਪੁਰ ਵਾਲਿਆ ਵਲੋਂ ਧਾਰਮਿਕ ਦੀਵਾਨ ਸਜਾਏ ਜਾਣਗੇ। 23 ਸਤੰਬਰ ਨੂੰ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਜਾਣਗੇ। ਇਸ ਸਮਾਗਮ ਵਿਚ ਸੰਤ ਖ਼ਾਲਸਾ ਦਲ ਦੇ ਬਹੁਤ ਸਾਰੇ ਪ੍ਰਚਾਰਕ ਅਤੇ ਸਨਮਾਨਯੋਗ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ। ਚਾਰੇ ਦਿਨ ਅਤੁੱਟ ਭੰਡਾਰੇ ਅਤੇ ਗੁਰੂ ਕੇ ਲੰਗਰ ਵਰਤਾਏ ਜਾਣਗੇ। ਡੇਰਾ ਮੁਖੀ ਮਹੰਤ ਬਲਜੀਤ ਦਾਸ ਨੇ ਸਮੁੱਚੇ ਸੇਵਾਦਾਰਾ ਅਤੇ ਸੰਗਤਾਂ ਨੂੰ ਇਸ ਸਮਾਗਮ ਵਿਚ ਹਾਜ਼ਰੀ ਭਰ ਕੇ ਖ਼ੁਸ਼ੀਆਂ ਹਾਸਿਲ ਕਰਨ ਦਾ ਸੱਦਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਕੋਟਾਂ ਕਾਲਜ ਨੂੰ ‘ਗੋਲਡ ਗਰੀਨ ਇੰਪੈਕਟ ਐਵਾਰਡ-2026’ ਨਾਲ ਕੀਤਾ ਸਨਮਾਨਿਤ ਪਿੰਡ ਬਗ਼ਲੀ ਕਲਾਂ ਵਿਖੇ ਉਦਾਸੀਨ ਡੇਰਾ ਸ਼ਾਂਤੀ... ਅਗਲੀ ਖ਼ਬਰ ਵਿੱਛੜੀ ਰੂਹ ਸਾਬਕਾ ਕੌਂਸਲਰ ਮਨਜੀਤ ਕੌਰ ਨੂੰ ਯਾਦ ਕਰਦਿਆਂ, ਅੱਜ ਹੋਵੇਗੀ ਅੰਤਿਮ ਅਰਦਾਸ
Ad Position 24