29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕਣਕ ਦੀ ਫ਼ਸਲ ਲਈ ਫਿਲਹਾਲ ਕੁਦਰਤ ਮਿਹਰਬਾਨ, ਝਾੜ ਵਧੀਆ ਰਹਿਣ ਦਾ ਅਨੁਮਾਨ-ਮਾਹਿਰ

Ad Position 21
No active advertisement
ਅਜੀਤ ਡੈਸਕ 01-03-2026
ਮਾਛੀਵਾੜਾ ਸਾਹਿਬ, 28 ਫਰਵਰੀ (ਮਨੋਜ ਕੁਮਾਰ)-ਕਰੀਬ ਦੋ ਮਹੀਨਿਆਂ ਬਾਦ ਅਪ੍ਰੈਲ ਵਿਚ ਵਿਸਾਖੀ ਤੋਂ ਬਾਦ ਕਣਕ ਦੀ ਆਮਦ ਅਨਾਜ ਮੰਡੀ ਵਿਚ ਦਿਖਾਈ ਦੇਣੀ ਸ਼ੁਰੂ ਹੋ ਜਾਵੇਗੀ ਤੇ ਇਸ ਵਾਰ ਇਸ ਦੇ ਸਰਕਾਰੀ ਰੇਟ ਵਿਚ ਵਾਧਾ ਵੀ ਦਰਜ ਕੀਤਾ ਜਾਵੇਗਾ | ਜੇਕਰ ਸਥਾਨਕ ਬਲਾਕ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਖੇਤਾਂ ਵਿਚ ਠਾਠਾਂ ਮਾਰਦੀ ਫ਼ਸਲ ਆਪਣੇ ਪੂਰੇ ਜੋਬਨ 'ਤੇ ਨਜ਼ਰ ਆ ਰਹੀ ਹੈ | ਸਥਾਨਕ ਖੇਤੀਬਾੜੀ ਵਿਭਾਗ ਵਿਚ ਤਾਇਨਾਤ ਮਾਹਿਰ ਡਾ. ਗਗਨਦੀਪ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਕੱਲ੍ਹ ਮੌਸਮ ਫਿਲਹਾਲ ਕਣਕ ਲਈ ਕਾਫੀ ਲਾਹੇਵੰਦ ਹੈ ਅਤੇ 17 ਤੋਂ 32 ਡਿਗਰੀ ਵਿਚਕਾਰ ਤਾਪਮਾਨ ਕਣਕ ਦੇ ਝਾੜ ਲਈ ਵਧੀਆ ਹੈ ਤੇ ਇਲਾਕੇ ਵਿਚ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਦਰਜ ਕੀਤਾ ਗਿਆ ਹੈ | ਇੱਕ ਅਨੁਮਾਨ ਅਨੁਸਾਰ ਕਰੀਬ 55 ਹਜ਼ਾਰ ਏਕੜ ਵਿਚ ਕਣਕ ਦੀ ਬਿਜਾਈ ਕੀਤੀ ਗਈ ਹੈ | ਪਿੰਡ ਉਧੋਵਾਲ ਕਲਾਂ ਦੇ ਨਿਵਾਸੀ ਕਿਸਾਨ ਬਲਵੰਤ ਸਿੰਘ ਤੇ ਜਸਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਫਿਲਹਾਲ ਇਹ ਮੌਸਮ ਕਣਕ ਦੀ ਫ਼ਸਲ ਲਈ ਦਰੁਸਤ ਹੈ ਅਤੇ ਮੌਸਮ ਅਨੁਕੂਲ ਹੋਣ ਦੇ ਨਾਲ ਨਾਲ ਫ਼ਸਲ ਨੂੰ ਕੋਈ ਖ਼ਤਰਨਾਕ ਬਿਮਾਰੀ ਨਾ ਪਵੇ ਤਾਂ 22 ਕੁਇੰਟਲ ਦੇ ਕਰੀਬ ਝਾੜ ਕਿਸਾਨਾਂ ਦੀ ਮਿਹਨਤ ਦਾ ਸਹੀ ਮੁੱਲ ਮੋੜਦਾ ਹੈ |
Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਘਰਾਂ ਅੱਗੇ ਕੀਤੇ ਜਾਣਗੇ ਰੋਸ ਪ੍ਰਦਰਸ਼ਨ-ਜਸਵਿੰਦਰ ਸਿੰਘ ਅਗਲੀ ਖ਼ਬਰ ਪਿੰਡ ਕਟਾਹਰੀ ਵਿਖੇ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ
Ad Position 24