08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਪੂਜਾ ਪਾਠ ਲਈ ਹੀ ਵਰਤੇ ਜਾਂਦੇ ਹਨ ਹੁਣ ਦੀਵੇ

ਸਾਦਿਕ, 7 ਨਵੰਬਰ (ਆਰ. ਐਸ.

Ad Position 21
No active advertisement
ਅਜੀਤ ਡੈਸਕ 08-11-2026
ਸਾਦਿਕ, 7 ਨਵੰਬਰ (ਆਰ.ਐਸ.ਧੁੰਨਾ)-ਕੁਝ ਸਮਾਂ ਪਹਿਲਾਂ ਦੀਵਾਲੀ ਦੇ ਤਿਉਹਾਰ ’ਤੇ ਮਿੱਟੀ ਦੇ ਬਣੇ ਦੀਵਿਆਂ ਦੀ ਖੂਬ ਸਰਦਾਰੀ ਹੁੰਦੀ ਸੀ ਤੇ ਲੋਕ ਇੰਨ੍ਹਾਂ ਵਿਚ ਸਰੋ੍ਂ ਦਾ ਤੇਲ ਤੇ ਰੂੰ ਦੀ ਬੱਤੀ ਪਾ ਕੇ ਜਗਾਉਂਦੇ ਹੁੰਦੇ ਸਨ ਤਾਂ ਜੋ ਸਾਰੀ ਰਾਤ ਰੋਸ਼ਨੀ ਹੁੰਦੀ ਰਹੇ ਤੇ ਇਸ ਦੇ ਨਾਲ ਹੀ ਮਿੱਟੀ ਦੀ ਬਣੀ ਮਿਸ਼ਾਲ ਨੂੰ ਲੰਮੇਂ ਡੰਡੇ ਵਿਚ ਲਗਾ ਕੇ ਵਿਚ ਵੜੇਵੇਂ ਭਰ ਕੇ ਗਲੀਆਂ ਮੋੜਾਂ ’ਤੇ ਜਗਾ ਕੇ ਰੱਖਦੇ ਸਨ ਤਾਂ ਜੋ ਗਲੀਆਂ ’ਚੋਂ ਹਨੇ੍ਹਰਾ ਦੂਰ ਹੋ ਜਾਵੇ ਤੇ ਲੰਘਣ ਵਾਲਿਆਂ ਨੂੰ ਕੋਈ ਮੁਸ਼ਕਿਲ ਨਾ ਆਵੇ। ਦੀਵਾਲੀ ਦੀ ਆਮਦ ਤੋਂ ਪਹਿਲਾਂ ਪਰਜਾਪਤ ਬਰਾਦਰੀ ਦੇ ਲੋਕ ਮਿੱਟੀ ਦੇ ਦੀਵੇ, ਮਿਸ਼ਾਲਾਂ, ਹਰੜੀਆਂ ਆਦਿ ਬਣਾਉਣ ਲਈ ਦੋ ਕੁ ਮਹੀਨੇ ਪਹਿਲਾਂ ਹੀ ਆਪਣਾ ਕੰਮ ਸ਼ੁਰੂ ਕਰ ਦਿੰਦੇ ਸਨ। ਇਸ ਬਰਾਦਰੀ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਕੰਮ ਲਈ ਖਾਸ ਕਿਸਮ ਦੀ ਮਿੱਟੀ ਹੀ ਕੰਮ ਆਉਂਦੀ ਹੈ ਜਿਸ ਦੀ ਪਛਾਣ ਪਰਜਾਪਤ ਬਰਾਦਰੀ ਦੇ ਲੋਕ ਹੀ ਕਰਦੇ ਹਨ ਤੇ ਜੋ ਬੜੀ ਮੁਸ਼ਕਿਲ ਨਾਲ ਮਿਲਦੀ ਹੈ। ਇਹ ਮਿੱਟੀ ਆਮ ਖੇਤਾਂ ਵਿਚ ਨਹੀਂ ਮਿਲਦੀ ਇਸ ਲਈ ਇਸ ਦੀ ਢੋਆ ਢੁਆਈ ਕਰਨ ’ਤੇ ਵੀ ਉਨ੍ਹਾਂ ਦਾ ਕਾਫ਼ੀ ਖਰਚ ਆ ਜਾਂਦਾ ਹੈ। ਪਰਜਾਪਤੀ ਕੁੰਮਹਾਰ ਮਹਾਂਸੰਘ ਪੰਜਾਬ ਦੇ ਪ੍ਰਧਾਨ ਕਰਮਚੰਦ ਪੱਪੀ ਨੇ ਦੱਸਿਆ ਕਿ ਮਿੱਟੀ ਦੇ ਬਰਤਨ ਬਣਾਉਣ ਲਈ ਵਰਤੀ ਜਾਂਦੀ ਇਸ ਮਿੱਟੀ ਨੂੰ ਲਿਆ ਕਿ ਕਈ ਕਈ ਦਿਨ ਖਾਡਨੀ ਵਿਚ ਕਿਉਂਕਿ ਰੱਖਿਆ ਜਾਂਦਾ ਹੈ ਤੇ ਬਾਅਦ ਵਿਚ ਇਸ ਮਿੱਟੀ ਨੂੰ ਕਿਆਰੀਆਂ ਵਿਚ ਸੁਕਾਇਆ ਜਾਂਦਾ ਹੈ, ਨੂੰ ਆਟੇ ਵਾਂਗ ਗੁੰਨ੍ਹ ਕੇ ਫਿਰ ਚੱਕ ਤੇ ਚੜ੍ਹਾਇਆ ਜਾਂਦਾ ਹੈ। ਚੱਕ ਨੂੰ ਪਹਿਲਾਂ ਸੋਟੀ ਨਾਲ ਤੇਜ਼ ਰਫ਼ਤਾਰ ’ਚ ਘੁਮਾਇਆ ਜਾਂਦਾ ਤੇ ਹੱਥਾਂ ਨਾਲ ਮਿੱਟੀ ਦਾ ਅਕਾਰ ਬਦਲ ਕੇ ਦੀਵੇ ਆਦਿ ਬਣਾਏ ਜਾਂਦੇ ਹਨ ਤੇ ਇਨ੍ਹਾਂ ਨੂੰ ਕੁਝ ਦਿਨ ਸੁਕਾਉਣ ਤੋਂ ਬਾਅਦ ਆਵੀ (ਅੱਗ) ਵਿਚ ਪਕਾਇਆ ਜਾਂਦਾ ਹੈ ਪਰ ਕਈ ਵਾਰ ਆਵ ਤੇਜ਼ ਹੋਣ ਕਾਰਨ ਇਸ ਵਿਚ ਪਾਇਆ ਮਾਲ ਖਰਾਬ ਵੀ ਹੋ ਜਾਂਦਾ ਹੈ ਕਾਰਨ ਆਰਥਿਕ ਨੁਕਸਾਨ ਵੀ ਹੋ ਜਾਂਦਾ ਹੈ ਤੇ ਉਨ੍ਹਾਂ ਨੂੰ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ ਜਿਸ ਕਰਕੇ ਇਸ ਬਰਾਦਰੀ ਦੀ ਨਵੀਂ ਪੀੜ੍ਹੀ ਆਪਣੇ ਇਸ ਜੱਦੀ ਕਿਤੇ ਤੋਂ ਦੂਰ ਹੁੰਦੀ ਜਾ ਰਹੀ ਹੈ। ਪਰਜਾਪਤ ਬਰਾਦਰੀ ਦੇ ਲੋਕਾ ਦਾ ਕਹਿਣਾ ਹੈ ਕਿ ਹੁਣ ਜ਼ਮਾਨਾ ਬਦਲ ਗਿਆ ਹੈ ਅਤੇ ਸਾਇੰਸ ਦੇ ਨਾਲ ਨਾਲ ਫ਼ੈਸ਼ਨ ਦਾ ਯੁੱਗ ਆ ਗਿਆ ਹੈ ਜਿਸ ਕਰਕੇ ਲੋਕ ਆਪਣੇ ਘਰਾਂ ਨੂੰ ਰੁਸ਼ਨਾਉਣ ਲਈ ਬਾਜ਼ਾਰਾਂ ’ਚ ਵਿਕਦੀਆਂ ਵੰਨ ਸੁਵੰਨੀਆ ਰੰਗ ਬਿਰੰਗੀਆਂ ਬਿਜਲਈ ਲੜੀਆਂ ਅਤੇ ਬਿਜਲਈ ਦੀਵਿਆਂ ਨੂੰ ਤਰਜੀਹ ਦੇ ਰਹੇ ਹਨ ਜਿਸ ਕਰਕੇ ਮਿੱਟੀ ਦੇ ਦੀਵਿਆਂ ਦੀ ਲੋਅ ਮੱਧਮ ਪੈ ਗਈ ਹੈ ਤੇ ਲੋਕ ਫ਼ੈਂਸੀ ਦੀਵਿਆਂ ਨੂੰ ਸਿਰਫ ਪੂਜਾ ਪਾਠ ਲਈ ਹੀ ਵਰਤੋਂ ’ਚ ਲਿਆ ਰਹੇ ਹਨ ਜਿਸ ਕਰਕੇ ਮਿੱਟੀ ਦੇ ਬਣੇ ਦੀਵਿਆਂ ਦੀ ਮੰਗ ਬਾਜ਼ਾਰਾਂ ਵਿਚ ਘੱਟ ਗਈ ਹੈ, ਦਾ ਵੀ ਉਨ੍ਹਾਂ ਦੇ ਕੰਮ ’ਤੇ ਮਾੜਾ ਅਸਰ ਪਿਆ ਹੈ।
Ad Position 22
No active advertisement
ਪਿਛਲੀ ਖ਼ਬਰ ਡਾਕਟਰੀ ਦੀ ਪੜ੍ਹਾਈ ਕਰਦੇ ਦੋ ਵਿਦਿਆਰਥੀਆਂ ਦੇ ਬੁਲੱਟ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਕਿੰਗਰਾ ਕੱਸੀ ’ਤੇ ਬਣ ਰਹੇ ਪੁਲ ਕਾਰਨ ਲਾਂਘੇ ਲਈ ਬਣਾਇਆ ਆਰਜੀ ਰਸਤਾ ਦੇ ਰਿਹਾ ਹਾਦਸਿਆਂ ਨੂੰ ਸੱਦਾ
Ad Position 24