ਕੀਮਤੀ ਦਸਤਾਵੇਜ਼ਾਂ ਸਮੇਤ ਹੋਰ ਸਾਮਾਨ ਸੜਿਆ
ਸ੍ਰੀ ਮੁਕਤਸਰ ਸਾਹਿਬ, 7 ਨਵੰਬਰ (ਹਰਮਹਿੰਦਰ ਪਾਲ)-ਸੰਘਣੀ ਆਬਾਦੀ ਵਿਚ ਸਥਿਤ ਬਾਵਾ ਕਾਲੋਨੀ ਸ੍ਰੀ ਮੁਕਤਸਰ ਸਾਹਿਬ ਵਿਖੇ ਐਡਵੋਕੇਟ ਵਰੁਣ ਬੱਤਰਾ ਅਤੇ ਡਾਕੂਮੈਂਟ ਤੇ ਅਸ਼ਟਾਮ ਫਰੋਸ਼ ਰਾਜ ਬੱਤਰਾ ਦੇ ਘਰ ਵਿਖੇ ਅੱਜ ਸਵੇਰੇ ਕਰੀਬ 7 ਵਜੇ ਬਿਜਲੀ ਸਰਕਟ ਸਣੇ ਅਚਾਨਕ ਅੱਗ ਲੱਗ ਗਈ, ਜਿਸ ਨਾਲ ਖੇਤਰ ਵਿਚ ਹਫ਼ੜਾ-ਦਫ਼ੜੀ ਫ਼ੈਲ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਮੁਸਤੈਦੀ ਦਿਖਾਉਂਦਿਆਂ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ।
ਸ੍ਰੀ ਮੁਕਤਸਰ ਸਾਹਿਬ, 7 ਨਵੰਬਰ (ਹਰਮਹਿੰਦਰ ਪਾਲ)-ਸੰਘਣੀ ਆਬਾਦੀ ਵਿਚ ਸਥਿਤ ਬਾਵਾ ਕਾਲੋਨੀ ਸ੍ਰੀ ਮੁਕਤਸਰ ਸਾਹਿਬ ਵਿਖੇ ਐਡਵੋਕੇਟ ਵਰੁਣ ਬੱਤਰਾ ਅਤੇ ਡਾਕੂਮੈਂਟ ਤੇ ਅਸ਼ਟਾਮ ਫਰੋਸ਼ ਰਾਜ ਬੱਤਰਾ ਦੇ ਘਰ ਵਿਖੇ ਅੱਜ ਸਵੇਰੇ ਕਰੀਬ 7 ਵਜੇ ਬਿਜਲੀ ਸਰਕਟ ਸਣੇ ਅਚਾਨਕ ਅੱਗ ਲੱਗ ਗਈ, ਜਿਸ ਨਾਲ ਖੇਤਰ ਵਿਚ ਹਫ਼ੜਾ-ਦਫ਼ੜੀ ਫ਼ੈਲ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਮੁਸਤੈਦੀ ਦਿਖਾਉਂਦਿਆਂ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਫਾਇਰ ਕਰਮਚਾਰੀਆਂ ਦੀ ਸਖ਼ਤ ਮਿਹਨਤ ਸਦਕਾ ਅੱਗ ’ਤੇ ਕਾਬੂ ਪਾ ਲਿਆ ਗਿਆ। ਰਾਜ ਬੱਤਰਾ ਨੇ ਦੱਸਿਆ ਕਿ ਇਸ ਹਾਦਸੇ ਵਿਚ ਉਨ੍ਹਾਂ ਦੇ ਵਕਾਲਤ, ਵਸੀਕਾ ਨਵੀਸੀ, ਅਸ਼ਟਾਮ ਫਿਰੋਸ਼ੀ ਅਤੇ ਹੋਰ ਅਹਿਮ ਦਸਤਾਵੇਜ਼ਾਂ ਤੇ ਰਜਿਸਟਰਾਂ ਦੇ ਨਾਮ, ਕੱਪੜਿਆਂ, ਫਰਨੀਚਰ ਸੜ ਗਿਆ ਅਤੇ ਭਾਰੀ ਨੁਕਸਾਨ ਹੋਇਆ।