07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਦੀਵਾਲੀ ਤੋਂ ਇਕ ਦਿਨ ਪਹਿਲਾਂ ਬਾਜ਼ਾਰਾਂ ’ਚ ਲੱਗੀਆਂ ਰੌਣਕਾਂ, ਲੋਕਾਂ ਨੇ ਕੀਤੀ ਖਰੀਦਦਾਰੀ

ਸਾਦਿਕ, 7 ਨਵੰਬਰ (ਆਰ. ਐਸ.

Ad Position 21
No active advertisement
ਅਜੀਤ ਡੈਸਕ 08-11-2026
ਸਾਦਿਕ, 7 ਨਵੰਬਰ (ਆਰ.ਐਸ.ਧੁੰਨਾ)-ਰੰਗੀਨੀਆਂ ਅਤੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਦੀ ਖੁਸ਼ੀ ਵਿਚ ਸਾਦਿਕ ਦੇ ਬਾਜ਼ਾਰਾਂ ਵਿਚ ਖੂਬ ਰੌਣਕਾਂ ਲੱਗੀਆਂ ਅਤੇ ਲੋੋਕਾਂ ਨੇ ਆਪਣੀ ਹੈਸੀਅਤ ਅਨੁਸਾਰ ਪੂਰੇ ਚਾਵਾਂ ਤੇ ਉਤਸ਼ਾਹ ਨਾਲ ਖਰੀਦਦਾਰੀ ਕੀਤੀ। ਜਿੱਥੇ ਸਾਦਿਕ ਵਿਖੇ ਦੀਵਾਲੀ ਦੇ ਤਿਉਹਾਰ ਲਈ ਦੁਕਾਨਦਾਰਾਂ ਵਲੋਂ ਪਟਾਕਿਆਂ, ਮਠਿਆਈਆਂ, ਸਜਾਵਟੀ ਸਾਜੋ ਸਮਾਨ, ਕੰਬਲ, ਧਾਰਮਿਕ ਤਸਵੀਰਾਂ ਆਦਿ ਦੇ ਅੱਡੇ ਲਗਾ ਕੇ ਬਾਜ਼ਾਰਾਂ ਨੂੰ ਪੂਰੀ ਤਰਾਂ ਸਜਾਇਆ ਗਿਆ ਸੀ ਉੱਥੇ ਮੰਦੀ ਦਾ ਪ੍ਰਛਾਵਾਂ ਵੀ ਬਾਜ਼ਾਰ ’ਚ ਪੈ ਰਿਹਾ ਸੀ ਤੇ ਦੁਕਾਨਦਾਰ ਗਾਹਕਾਂ ਦੀ ਉਡੀਕ ਕਰਦੇ ਨਿਰਾਸ਼ ਦਿਖਾਈ ਦੇ ਰਹੇ ਸਨ। ਇਸ ਵਾਰ ਮੰਡੀਆਂ ਵਿਚ ਪਏ ਝੋਨੇ ਦੀ ਵਿਕਰੀ ਨਾ ਹੋਣ ਕਾਰਨ ਵੀ ਮੰਦੀ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਮੰਡੀਆਂ ’ਚੋਂ ਹੀ ਪੈਸਾ ਮਾਰਕੀਟ ’ਚ ਆਉਣਾ ਹੈ। ਭਾਂਵੇਂ ਕੁਝ ਵੀ ਹੈ ਲੋਕ ਦੀਵਾਲੀ ਨੂੰ ਪੂਰੇ ਜੋਸ਼ ਨਾਲ ਮਨਾਉਂਦੇ ਹਨ ਤੇ ਲੋਕਾਂ ਨੇ ਜਿੱਥੇ ਘਰੇਲੂ ਵਸਤਾਂ ਦੀ ਖਰੀਦਦਾਰੀ ਕੀਤੀ ਉੱਥੇ ਆਪਣੇ ਬੱਚਿਆਂ ਲਈ ਪਟਾਕੇ ਅਤੇ ਮਠਿਆਈਆਂ ਆਦਿ ਦੀ ਵੀ ਖਰੀਦ ਕੀਤੀ ਅਤੇ ਪਟਾਕੇ ਲੈ ਕੇ ਬੱਚੇ ਮੁਸਕਰਾਉਂਦੇ ਹੋਏ ਬਾਜ਼ਾਰਾਂ ਵਿਚ ਦਿਖਾਈ ਦਿੱਤੇ ਜਿਸ ਨਾਲ ਰੋਣਕ ਨੂੰ ਹੋਰ ਵੀ ਚਾਰ ਚੰਨ ਲੱਗ ਰਹੇ ਸਨ। ਇਸ ਵਾਰ ਇਸ ਦੀਵਾਲੀ ਤੇ ਰੰਗ ਬਿਰੰਗੀਆਂ ਬਿਜਲਈ ਲੜੀਆਂ, ਦੀਵਾਰ ਘੜੀਆਂ, ਘਰੇਲੂ ਵਰਤੋਂ ਲਈ ਫ਼ਰਿੱਜ, ਵਾਸ਼ਿੰਗ ਮਸ਼ੀਨਾਂ, ਐਲ.ਈ.ਡੀਜ਼, ਮੋਬਾਇਲ ਫੋਨ ਆਦਿ ਦੇ ਨਾਲ ਦੋ ਪਹੀਆ ਵਾਹਨਾਂ ’ ਤੇ ਕੰਪਨੀਆਂ ਵਲੋਂ ਦਿੱਤੀ ਜਾ ਰਹੀ ਆਫ਼ਰ ਕਾਰਨ ਵੀ ਅੱਡੇ ਪਹਿਲਾਂ ਨਾਲੋਂ ਜ਼ਿਆਦਾ ਲੱਗੇ ਹੋਏ ਸਨ ਜਿਸ ਕਰਕੇ ਲੋਕਾਂ ਦੀ ਭਾਰੀ ਭੀੜ ਬਾਜ਼ਾਰਾਂ ਵਿਚ ਜੁੜੀ ਹੋਈ ਸੀ। ਟਰੈਫਿਕ ਨੂੰ ਕਾਬੂ ਹੇਠ ਰੱਖਣ ਲਈ ਥਾਣਾ ਸਾਦਿਕ ਦੀ ਪੁਲਿਸ ਪਾਰਟੀ ਵੱਖ ਵੱਖ ਸੜਕਾਂ ਤੇ ਆਪਣਾ ਕੰਟਰੋਲ ਕਰ ਰਹੀ ਸੀ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਤੇ ਟਰੈਫਿਕ ਸੁਚਾਰੂ ਢੰਗ ਲਾਲ ਚੱਲਦਾ ਰਿਹਾ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਜੇਲ੍ਹ ’ਚ ਨਸ਼ੀਲਾ ਪਾਊਡਰ ਬਰਾਮਦ ਅਗਲੀ ਖ਼ਬਰ ਕੀਮਤੀ ਦਸਤਾਵੇਜ਼ਾਂ ਸਮੇਤ ਹੋਰ ਸਾਮਾਨ ਸੜਿਆ
Ad Position 24