27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ’ਤੇ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਵਿਖੇ ਪ੍ਰੋਗਰਾਮ ਕਰਵਾਇਆ

ਬੁਢਲਾਡਾ, 27 ਸਤੰਬਰ (ਸਵਰਨ ਸਿੰਘ ਰਾਹੀ)- ਰਾਸ਼ਟਰੀ ਚੇਤਨਾ ਅਤੇ ਸੁਤੰਤਰਤਾ ਸੰਗਰਾਮ ਦੀ ਪੇ੍ਰਰਨਾ ਦੇ ਅਮਰ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ਸ੍ਰੀ ਹਿੱਤ ਅਭਿਲਾਸ਼ੀ ਸਰਵਹਿੱਤਕਾਰੀ ਵਿੱਦਿਆ ਮੰਦਰ ਬੁਢਲਾਡਾ ਸਮੂਹਿਕ ਗਾਇਨ ਪ੍ਰੋਗਰਾਮ ‘ਨਮਾਮ ਭਾਰਤਮ’ ਦਾ ਉਤਸ਼ਾਹ ਨਾਲ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਪ੍ਰਧਾਨ ਸਤਨਾਮ ਸਿੰਘ ਖਨਾਲੀਆ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 28-09-2026
ਬੁਢਲਾਡਾ, 27 ਸਤੰਬਰ (ਸਵਰਨ ਸਿੰਘ ਰਾਹੀ)- ਰਾਸ਼ਟਰੀ ਚੇਤਨਾ ਅਤੇ ਸੁਤੰਤਰਤਾ ਸੰਗਰਾਮ ਦੀ ਪੇ੍ਰਰਨਾ ਦੇ ਅਮਰ ਗੀਤ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਮੌਕੇ ਸ੍ਰੀ ਹਿੱਤ ਅਭਿਲਾਸ਼ੀ ਸਰਵਹਿੱਤਕਾਰੀ ਵਿੱਦਿਆ ਮੰਦਰ ਬੁਢਲਾਡਾ ਸਮੂਹਿਕ ਗਾਇਨ ਪ੍ਰੋਗਰਾਮ ‘ਨਮਾਮ ਭਾਰਤਮ’ ਦਾ ਉਤਸ਼ਾਹ ਨਾਲ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਨਗਰ ਕੌਂਸਲ ਪ੍ਰਧਾਨ ਸਤਨਾਮ ਸਿੰਘ ਖਨਾਲੀਆ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਐਡਵੋਕੇਟ ਮਦਨ ਲਾਲ ਗੋਇਲ ਨੇ ਕਰਵਾਈ। ਇਸ ਮੌਕੇ ਸੁਭਾਸ਼ ਚੰਦ ਬਾਂਸਲ ਰਿਟਾਇਰਡ ਐੱਫ.ਸੀ.ਆਈ. ਮੈਨੇਜਰ ਅਤੇ ਸਕੂਲ ਮੈਂਬਰ ਰਾਜ ਕੁਮਾਰ, ਸੁਨੀਲ ਜੈਨ, ਹੰਸ ਰਾਮ ਕਾਕੂ ਤੇ ਸੰਗੀਤਾ ਵੀ ਮੌਜੂਦ ਰਹੇ। ਐਡਵੋਕੇਟ ਜਤਿੰਦਰ ਗੋਇਲ, ਜ਼ਿਲ੍ਹਾ ਸੰਘ ਚਾਲਕ ਕ੍ਰਿਸ਼ਨ ਠੇਕੇਦਾਰ, ਗੈਸਟ ਆਫ਼ ਆਨਰ ਡਾ. ਪੰਕਜ ਜੈਨ ਤੇ ਸੀਨੀਅਰ ਆਰ.ਐੱਸ.ਐੱਸ. ਮੈਂਬਰ ਗਣੇਸ਼ਮ ਦਾਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮੂਹਿਕ ਗਾਣ ਵਿੱਚ ਪਹੁੰਚ ਕੇ ਮਨ ਨੂੰ ਸਕੂਲ ਮਿਲਿਆ ਹੈ। ਸਕੂਲ ਦੇ ਚੇਅਰਮੈਨ ਐਡਵੋਕੇਟ ਮਦਨ ਲਾਲ ਗੋਇਲ ਨੇ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਇਤਿਹਾਸਕ ਮਹੱਤਵ ਬਾਰੇ ਦੱਸਿਆ। ਪ੍ਰਿੰਸੀਪਲ ਲਵਨੀਤ ਸਿੰਗਲਾ ਨੇ ਸਭਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਟਿੰਕੂ ਕੁਮਾਰ, ਗੁਰਪ੍ਰੀਤ ਸਿੰਘ ਵਿਰਕ, ਸਤਨਾਮ ਐੱਮ.ਸੀ., ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਜੈਨੀ ਕਾਠ, ਸਕੱਤਰ ਐਡਵੋਕੇਟ ਮੁਕੇਸ਼, ਬੌਬੀ ਗਰਗ ਕੈਸ਼ੀਅਰ, ਭਾਰਤ ਵਿਕਾਸ ਪ੍ਰੀਸ਼ਦ ਦੇ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿੱਦਿਆ ਮੰਦਰ ਵਿਖੇ ਰਾਸ਼ਟਰੀ ਗੀਤ ਦੀ 150ਵੀਂ ਜੈਅੰਤੀ ਮੌਕੇ ਸਮਾਰੋਹ ਕਰਵਾਇਆ ਅਗਲੀ ਖ਼ਬਰ ਰਾਮਾਂ ਮੰਡੀ ਦੇ ਪਿੰਡਾਂ ਲਈ ਲੱਖਾਂ ਦੀਆਂ ਗ੍ਰਾਂਟਾਂ ਲੈ ਕੇ ਆਏ ਰਵੀਪ੍ਰੀਤ ਸਿੱਧੂ
Ad Position 24