27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸੜਕ ਹਾਦਸਿਆਂ ਵਿਚ ਪੰਜ ਨੌਜਵਾਨ ਗੰਭੀਰ ਜ਼ਖ਼ਮੀ

ਬਠਿੰਡਾ, 27 ਸਤੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਅੰਦਰ ਵੱਖ-ਵੱਖ ਇਲਾਕਿਆਂ ’ਚ ਸੜਕ ਦੁਰਘਟਨਾਵਾਂ ਹੋਣ ਕਰਕੇ ਸਮਾਜ ਸੇਵੀ ਸੰਸਥਾਵਾਂ ਸਹਾਰਾ ਜਨ ਸੇਵਾ ਅਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਵਲੋਂ ਪੰਜ ਜ਼ਖ਼ਮੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਗਿਆ। ਇਕ ਘਟਨਾ ਬਠਿੰਡਾ ਮੁਕਤਸਰ ਰੋਡ ‘ਤੇ ਹਾਈਟੈੱਕ ਨੇੜੇ ਵਾਪਰੀ, ਜਿੱਥੇ ਇਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਗੀਤਾ ਸਿੰਘ ਵਾਸੀ ਕਰਮਗੜ੍ਹ ਛੱਤਰਾ ਜ਼ਖਮੀ ਹੋ ਗਿਆ ।

Ad Position 21
No active advertisement
ਅਜੀਤ ਡੈਸਕ 28-09-2026
ਬਠਿੰਡਾ, 27 ਸਤੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਅੰਦਰ ਵੱਖ-ਵੱਖ ਇਲਾਕਿਆਂ ’ਚ ਸੜਕ ਦੁਰਘਟਨਾਵਾਂ ਹੋਣ ਕਰਕੇ ਸਮਾਜ ਸੇਵੀ ਸੰਸਥਾਵਾਂ ਸਹਾਰਾ ਜਨ ਸੇਵਾ ਅਤੇ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਵਲੋਂ ਪੰਜ ਜ਼ਖ਼ਮੀਆਂ ਨੂੰ ਚੁੱਕ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਗਿਆ। ਇਕ ਘਟਨਾ ਬਠਿੰਡਾ ਮੁਕਤਸਰ ਰੋਡ ‘ਤੇ ਹਾਈਟੈੱਕ ਨੇੜੇ ਵਾਪਰੀ, ਜਿੱਥੇ ਇਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਮੋਟਰਸਾਈਕਲ ਸਵਾਰ ਗੀਤਾ ਸਿੰਘ ਵਾਸੀ ਕਰਮਗੜ੍ਹ ਛੱਤਰਾ ਜ਼ਖਮੀ ਹੋ ਗਿਆ । ਇਸ ਸੰਬੰਧੀ ਇਕ ਹੋਰ ਘਟਨਾ ਸਥਾਨਕ ਹਨੂੰਮਾਨ ਚੌਕ ‘ਤੇ ਹੋਈ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਨਾਲ ਦੋ ਨੌਜਵਾਨ ਨਿਖਿਲ ਕੁਮਾਰ (22) ਅਤੇ ਰਮੇਸ਼ ਕੁਮਾਰ (20) ਵਾਸੀ ਸਿਰਕੀ ਬਾਜ਼ਾਰ ਦੇ ਰਹਿਣ ਵਾਲੇ ਗੰਭੀਰ ਜ਼ਖ਼ਮੀ ਹੋ ਗਏ। ਇਸ ਤੋਂ ਇਲਾਵਾ ਇਕ ਨੌਜਵਾਨ ਬੂਟਾ ਸਿੰਘ ਵਾਸੀ ਪਿੰਡ ਕੋਟਲੀ ਨੈਸ਼ਨਲ ਕਾਲੋਨੀ ਰੋਡ ’ਤੇ ਬਾਲਾ ਜੀ ਮੰਦਰ ਨੇੜੇ ਮੋਟਰਸਾਈਕਲ ਸਲਿਪ ਹੋਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ। ਇਕ ਹੋਰ ਘਟਨਾ ਜੋਗੀ ਨਗਰ ਰੋਡ ‘ਤੇ ਕਾਰ ਤੇ ਈ ਰਿਕਸ਼ਾ ਦੀ ਟੱਕਰ ਕਾਰਨ ਈ ਰਿਕਸ਼ਾ ਡਰਾਈਵਰ ਹਰੀ ਰਾਮ ਵਾਸੀ ਜੋਗੀ ਨਗਰ ਟਿੱਬਾ ਗੰਭੀਰ ਜ਼ਖ਼ਮੀ ਹੋ ਗਿਆ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ‘ਚ ਕਲੇਅ ਇੰਡੀਆ ਸਕੂਲ ਦੇ ਖਿਡਾਰੀਆਂ ਨੇ ਜਿੱਤੇ 4 ਸੋਨ ਤਗਮੇ ਅਗਲੀ ਖ਼ਬਰ ਨੈਸ਼ਨਲ ਥੀਏਟਰ ਫ਼ੈਸਟੀਵਲ ਗਰੀਬੀ ਤੇ ਆਰਥਿਕ ਤੰਗੀ ਦੇ ਦਰਦ ਨੇ ਦਰਸ਼ਕਾਂ ਨੂੰ ਝੰਜੋੜਿਆ
Ad Position 24