ਨੈਸ਼ਨਲ ਥੀਏਟਰ ਫ਼ੈਸਟੀਵਲ
ਗਰੀਬੀ ਤੇ ਆਰਥਿਕ ਤੰਗੀ ਦੇ ਦਰਦ ਨੇ ਦਰਸ਼ਕਾਂ ਨੂੰ ਝੰਜੋੜਿਆ
ਬਠਿੰਡਾ, 27 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੀ ਦੂਜੀ ਰਾਤ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਵਲੋਂ ਲਿਖੇ ਨਾਟਕ ‘ਸਲਵਾਨ’ ਦਾ ਮੰਚਨ ਕੀਤਾ ਗਿਆ। ਥੀਏਟਰ ਫ਼ਾਰ ਥੀਏਟਰ, ਚੰਡੀਗੜ੍ਹ ਦੀ ਟੀਮ ਵਲੋਂ ਗੁਰਪ੍ਰੀਤ ਸਿੰਘ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੇ ਇਸ ਨਾਟਕ ਨੇ ਦਰਸ਼ਕਾਂ ਨੂੰ ਭਾਵੁਕ ਕਰਨ ਦੇ ਨਾਲ-ਨਾਲ ਗਰੀਬੀ, ਆਰਥਿਕ ਤੰਗੀ ਅਤੇ ਮਨੁੱਖੀ ਰਿਸ਼ਤਿਆਂ ਨਾਲ ਜੁੜੇ ਗੰਭੀਰ ਸਵਾਲਾਂ ‘ਤੇ ਸੋਚਣ ਲਈ ਮਜਬੂਰ ਕਰ ਦਿੱਤਾ।
ਬਠਿੰਡਾ, 27 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਨਾਟਿਅਮ ਦੇ 15ਵੇਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੀ ਦੂਜੀ ਰਾਤ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਅਜਮੇਰ ਸਿੰਘ ਔਲਖ ਵਲੋਂ ਲਿਖੇ ਨਾਟਕ ‘ਸਲਵਾਨ’ ਦਾ ਮੰਚਨ ਕੀਤਾ ਗਿਆ। ਥੀਏਟਰ ਫ਼ਾਰ ਥੀਏਟਰ, ਚੰਡੀਗੜ੍ਹ ਦੀ ਟੀਮ ਵਲੋਂ ਗੁਰਪ੍ਰੀਤ ਸਿੰਘ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤੇ ਇਸ ਨਾਟਕ ਨੇ ਦਰਸ਼ਕਾਂ ਨੂੰ ਭਾਵੁਕ ਕਰਨ ਦੇ ਨਾਲ-ਨਾਲ ਗਰੀਬੀ, ਆਰਥਿਕ ਤੰਗੀ ਅਤੇ ਮਨੁੱਖੀ ਰਿਸ਼ਤਿਆਂ ਨਾਲ ਜੁੜੇ ਗੰਭੀਰ ਸਵਾਲਾਂ ‘ਤੇ ਸੋਚਣ ਲਈ ਮਜਬੂਰ ਕਰ ਦਿੱਤਾ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਪੰਜਾਬ ਮੀਡੀਅਮ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੀਲ ਗਰਗ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਐਮ.ਡੀ ਅਨੀਸ਼ ਗੁਪਤਾ, ਸੀ.ਏ. ਵਿਜੇ ਰਾਜ ਜਿੰਦਲ, ਕਾਰੋਬਾਰੀ ਰੋਹਿਤ ਗੁਪਤਾ, ਨਾਟਿਅਮ ਦੇ ਮੁੱਖ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਪ੍ਰਧਾਨ ਸੁਰਿੰਦਰ ਕੌਰ, ਡਾਇਰੈਕਟਰ ਕੀਰਤੀ ਕ੍ਰਿਪਾਲ, ਸਰਪ੍ਰਸਤ ਸੁਦਰਸ਼ਨ ਗੁਪਤਾ ਅਤੇ ਫ਼ੈਸਟੀਵਲ ਡਾਇਰੈਕਟਰ ਗੁਰਨੂਰ ਸਿੰਘ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਦਿਨ ਵੇਲੇ ਯਾਦਗਾਰ-ਏ-ਰਫੀ ਸੁਸਾਇਟੀ ਵਲੋਂ ਗਾਇਕੀ ਦਾ ਪ੍ਰੋਗਰਾਮ ਕਰਵਾਇਆ ਗਿਆ। ਸੋਸਾਇਟੀ ਦੇ ਪ੍ਰਧਾਨ ਬੀ.ਡੀ. ਸਿੰਗਲਾ, ਸਕੱਤਰ ਕੁਲਦੀਪ ਢੀਂਗਰਾ, ਪ੍ਰੋਜੈਕਟ ਸਕੱਤਰ ਐਸ.ਪੀ ਸ਼ਰਮਾ ਅਤੇ ਖ਼ਜ਼ਾਨਚੀ ਵਿਨੋਦ ਗੋਇਲ ਦੀ ਅਗਵਾਈ ਹੇਠ ਮੈਂਬਰਾਂ ਨੇ ਮਹਾਨ ਗਾਇਕ ਮੁਹੰਮਦ ਰਫ਼ੀ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਪ੍ਰਸਿੱਧ ਗੀਤ ਪੇਸ਼ ਕੀਤੇ। ਇਸ ਮੌਕੇ ਸੁਰਿੰਦਰ ਪ੍ਰਕਾਸ਼ ਸ਼ਰਮਾ, ਡਾ. ਬਲਜੀਤ ਸਿੰਘ, ਲਲਿਤ ਸੈਨ, ਪ੍ਰੋ. ਰਾਜੇਸ਼ ਬੱਤਰਾ, ਪਵਨ ਬਾਂਸਲ, ਪਵਨ ਗੁਪਤਾ, ਸੰਦੀਪ ਭਾਗੀ, ਰਜਿੰਦਰ ਖੁਰਮੀ, ਨੀਲਿਮਾ, ਸੁਰੇਸ਼ ਕੁਮਾਰ, ਅਨਿਲ ਗਰਗ, ਮਹਿੰਦਰ ਸਿੰਗਲਾ ਅਤੇ ਹਰੀਸ਼ ਨਾਰੰਗ ਸਮੇਤ ਹੋਰ ਮੈਂਬਰਾਂ ਨੇ ਗੀਤ ਪੇਸ਼ ਕੀਤੇ। ਇਸ ਤੋਂ ਇਲਾਵਾ ਨੈਸ਼ਨਲ ਬੁੱਕ ਟਰੱਸਟ ਸਮੇਤ ਵੱਖ-ਵੱਖ ਪ੍ਰਕਾਸ਼ਕਾਂ ਵਲੋਂ ਲਗਾਈਆਂ ਪੁਸਤਕ ਪ੍ਰਦਰਸ਼ਨੀਆਂ ਵੀ ਦੂਜੇ ਦਿਨ ਜਾਰੀ ਰਹੀਆਂ।