27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਆਯੁਰਵੈਦਿਕ ਤੇ ਹੱਡੀਆਂ ਦੇ ਜਾਂਚ ਕੈਂਪ ’ਚ 150 ਤੋਂ ਵੱਧ ਮਰੀਜ਼ਾਂ ਦੀ ਜਾਂਚ

ਬੁਢਲਾਡਾ, 27 ਸਤੰਬਰ (ਸਵਰਨ ਸਿੰਘ ਰਾਹੀ)- ਸਥਾਨਕ ਤੋਤਾ ਰਾਮ ਜੀ ਗ਼ੌਰੀ ਸ਼ੰਕਰ ਜਨਰਲ ਐਂਡ ਆਈ ਹਸਪਤਾਲ ਵਿਖੇ ਲਗਾਏ ਗਏ ਆਯੁਰਵੈਦਿਕ ਅਤੇ ਹੱਡੀਆਂ ਦੀ ਜਾਂਚ ਸੰਬੰਧੀ ਕੈਂਪ ’ਚ 150 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ। ਆਯੁਰਵੈਦਿਕ ਮਾਹਿਰ ਡਾ.

Ad Position 21
No active advertisement
ਅਜੀਤ ਡੈਸਕ 28-09-2026
ਬੁਢਲਾਡਾ, 27 ਸਤੰਬਰ (ਸਵਰਨ ਸਿੰਘ ਰਾਹੀ)- ਸਥਾਨਕ ਤੋਤਾ ਰਾਮ ਜੀ ਗ਼ੌਰੀ ਸ਼ੰਕਰ ਜਨਰਲ ਐਂਡ ਆਈ ਹਸਪਤਾਲ ਵਿਖੇ ਲਗਾਏ ਗਏ ਆਯੁਰਵੈਦਿਕ ਅਤੇ ਹੱਡੀਆਂ ਦੀ ਜਾਂਚ ਸੰਬੰਧੀ ਕੈਂਪ ’ਚ 150 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ। ਆਯੁਰਵੈਦਿਕ ਮਾਹਿਰ ਡਾ. ਮਨਦੀਪ ਤਾਇਲ ਅਤੇ ਹੱਡੀਆਂ ਦੇ ਮਾਹਿਰ ਡਾ. ਅਜੇ ਸਿੰਗਲਾ ਵਲੋਂ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ। ਕੈਂਪ ਦੌਰਾਨ ਪਹੁੰਚੇ ਮਰੀਜ਼ਾਂ ਦੀ ਸਹੂਲਤ ਲਈ ਦਵਾਈਆਂ ’ਤੇ 20 ਫ਼ੀਸਦੀ ਤੱਕ ਦੀ ਛੂਟ ਵੀ ਦਿੱਤੀ ਗਈ। ਡਾ. ਮਨਦੀਪ ਤਾਇਲ ਨੇ ਕਿਹਾ ਕਿ ਆਯੁਰਵੇਦ ’ਚ ਮਰੀਜ਼ ਦੀ ਸਮੱਸਿਆ, ਕਾਰਨਾਂ ਅਤੇ ਸਮੁੱਚੀ ਸਿਹਤ ਨੂੰ ਧਿਆਨ ’ਚ ਰੱਖ ਕੇ ਇਲਾਜ ਦੀ ਯੋਜਨਾ ਬਣਾਈ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਿਮਾਰੀ ਹੋਣ ’ਤੇ ਆਪਣੇ ਪੱਧਰ ’ਤੇ ਦਵਾਈ ਲੈਣ ਦੀ ਬਜਾਏ ਯੋਗ ਡਾਕਟਰ ਤੋਂ ਜਾਂਚ ਅਤੇ ਸਲਾਹ ਲੈਣੀ ਚਾਹੀਦੀ ਹੈ। ਡਾ. ਅਜੇ ਸਿੰਗਲਾ ਨੇ ਲੋਕਾਂ ਨੂੰ ਹੱਡੀਆਂ ਤੇ ਜੋੜਾਂ ਨਾਲ ਸਬੰਧਿਤ ਸਮੱਸਿਆਵਾਂ ’ਚ ਸਮੇਂ ਸਿਰ ਮਾਹਿਰ ਡਾਕਟਰ ਦੀ ਸਲਾਹ ਲੈਣ ਦੀ ਅਪੀਲ ਕੀਤੀ। ਹਸਪਤਾਲ ਪ੍ਰਬੰਧਕਾਂ ਨੇ ਕਿਹਾ ਕਿ ਭਵਿੱਖ ’ਚ ਵੀ ਇਲਾਕਾ ਵਾਸੀਆਂ ਦੀ ਸਹੂਲਤ ਲਈ ਅਜਿਹੇ ਸਿਹਤ ਜਾਂਚ ਕੈਂਪ ਅਤੇ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਦਾ ਯਤਨ ਜਾਰੀ ਰੱਖਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਨਿਰੰਕਾਰੀ ਸਤਿਸੰਗ ਭਵਨ ਵਿਖੇ ਸਮਾਗਮ ਕਰਵਾਇਆ ਅਗਲੀ ਖ਼ਬਰ ਭਾਕਿਯੂ (ਉਗਰਾਹਾਂ) ਦੀ ਬਲਾਕ ਪੱਧਰੀ ਇਕੱਤਰਤਾ ਹੋਈ
Ad Position 24