ਨਿਰੰਕਾਰੀ ਸਤਿਸੰਗ ਭਵਨ ਵਿਖੇ ਸਮਾਗਮ ਕਰਵਾਇਆ
ਮਾਨਸਾ, 27 ਸਤੰਬਰ (ਸੱਭਿ. ਪ੍ਰਤੀ)- ਸਥਾਨਕ ਨਿਰੰਕਾਰੀ ਸਤਿਸੰਗ ਭਵਨ ਵਿਖੇ ਸਮਾਗਮ ਕਰਵਾਇਆ ਗਿਆ।
ਮਾਨਸਾ, 27 ਸਤੰਬਰ (ਸੱਭਿ.ਪ੍ਰਤੀ)- ਸਥਾਨਕ ਨਿਰੰਕਾਰੀ ਸਤਿਸੰਗ ਭਵਨ ਵਿਖੇ ਸਮਾਗਮ ਕਰਵਾਇਆ ਗਿਆ। ਮੁੱਖ ਵਕਤਾ ਡਾ. ਗੁਰਮੀਤ ਸਿੰਘ ਬਠਿੰਡਾ ਨੇ ਸ਼ਰਧਾਲੂਆਂ ਨੂੰ ਪ੍ਰਵਚਨ ਕਰਦਿਆਂ ਸਮਝਾਇਆ ਕਿ ਗੁਰੂ ਤੋਂ ਬਿਨਾਂ ਜੀਵਨ ਦੇ ਸਮੁੰਦਰ ਨੂੰ ਪਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਆਖਿਆ ਕਿ ਮਨੁੱਖ ਨੂੰ ਹੰਕਾਰ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਹੰਕਾਰ ਭਗਤੀ ਮਾਰਗ ਨੂੰ ਪਤਨ ਵੱਲ ਲੈ ਜਾਂਦਾ ਹੈ। ਉਨ੍ਹਾਂ ਇਤਿਹਾਸਿਕ ਉਦਾਹਰਣਾਂ ਦੇ ਕੇ ਸਮਝਾਇਆ ਕਿ ਪਰਮਾਤਮਾ ਨੂੰ ਪਾਉਣ ਲਈ ਨਿਰਸਵਾਰਥ ਭਗਤੀ ਕਰਨ ਦੇ ਨਾਲ ਹੀ ਚੰਗੇ ਕਰਮ ਕਰਨੇ ਚਾਹੀਦੇ ਹਨ। ਇਸ ਮੌਕੇ ਜਨਕ ਰਾਜ, ਅਸ਼ੋਕ ਅਗਰਵਾਲ, ਰਵੀ ਕੁਮਾਰ, ਰਾਮ ਲਾਲ, ਸੱਦਾ ਸਿੰਘ, ਰਾਣੀ ਟਿੱਕਾ, ਸੁਨੀਤਾ ਰਾਣੀ, ਬਨੀਤਾ ਰਾਣੀ, ਮੰਗਲਾ ਚਰਨ, ਸ਼ਗੁਨ, ਪ੍ਰਿੰਸ ਆਦਿ ਹਾਜ਼ਰ ਸਨ।