14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਭਾਜਪਾ ਯੁਵਾ ਮੋਰਚੇ ਦੇ ਆਗੂਆਂ ਨੇ ਨੌਜਵਾਨਾਂ ਨਾਲ ਮਿਲਣੀ ਕੀਤੀ

ਭੀਖੀ, 13 ਸਤੰਬਰ (ਬਲਕਾਰ ਸਿੰਘ ਸਹੋਤਾ)- ਸਥਾਨਕ ਬੀ. ਐਮ.

Ad Position 21
repet_subhas-goyals [Copy P29]
ਬੀ.ਐਮ.ਜੀ ਰਿਜ਼ਾਰਟ ਭੀਖੀ ਵਿਖੇ ਭਾਜਪਾ ਯੁਵਾ ਮੋਰਚਾ ਵਲੋਂ ਕੀਤੀ ਯੂਥ ਮਿਲਣੀ ਦੌਰਾਨ ਇਕੱਤਰ ਭਾਜਪਾ ਆਗੂ ਤੇ ਵਰਕਰ। ਤਸਵੀਰ : ਬਲਕਾਰ ਸਿੰਘ ਸਹੋਤਾ 14-09-2026
ਭੀਖੀ, 13 ਸਤੰਬਰ (ਬਲਕਾਰ ਸਿੰਘ ਸਹੋਤਾ)- ਸਥਾਨਕ ਬੀ.ਐਮ.ਜੀ ਰਿਜ਼ਾਰਟ ਵਿਖੇ ਭਾਜਪਾ ਯੁਵਾ ਮੋਰਚਾ ਵਲੋਂ ਨੌਜਵਾਨਾਂ ਨਾਲ ਮਿਲਣੀ ਕੀਤੀ ਗਈ। ਮੋਰਚੇ ਦੇ ਸੂਬਾ ਪ੍ਰਧਾਨ ਅਨੁਜ ਖੋਸਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਸਮਾਜ ਦੇ ਵੱਖ-ਵੱਖ ਵਰਗਾਂ ਦੀ ਤਰੱਕੀ ਅਤੇ ਖ਼ੁਸ਼ਹਾਲੀ ਲਈ ਅਨੇਕਾਂ ਯੋਜਨਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਤਹਿਤ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਨੂੰ ਸਵੈ-ਨਿਰਭਰ ਕਰਨ ਦਾ ਉਦੇਸ਼ ਮਿਥਿਆ ਗਿਆ ਹੈ। ਉਨ੍ਹਾਂ ਨੌਜਵਾਨਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਸਰਗਰਮ ਹੋ ਜਾਣ ਤਾਂ ਜੋ ਪੰਜਾਬ ’ਚ ਡਬਲ ਇੰਜਨ ਵਾਲੀ ਸਰਕਾਰ ਕਾਇਮ ਕਰ ਕੇ ਪੰਜਾਬ ਨੂੰ ਮੁੜ ਰੰਗਲਾ ਬਣਾਇਆਂ ਜਾ ਸਕੇ। ਰੋਬਿਨ ਜਿੰਦਲ ਨੇ ਸਮਾਗਮ ਨੂੰ ਕਾਮਯਾਬ ਕਰਨ ਲਈ ਸਮੂਹ ਵਰਕਰਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਨੌਜਵਾਨ ਮੁੱਦਿਆਂ ਦੇ ਹੱਲ ਲਈ ਪਾਰਟੀ ਤਤਪਰਤਾ ਨਾਲ ਕੰਮ ਕਰੇਗੀ। ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਕੇਸ਼ ਜੈਨ, ਆਈ ਸੈੱਲ ਦੇ ਸੂਬਾ ਮੀਤ ਪ੍ਰਧਾਨ ਮਨਦੀਪ ਸਿੰਘ ਮਾਨ, ਪਾਵਨ ਨਕੱਈ, ਠੇਕੇਦਾਰ ਗੁਰਮੇਲ ਸਿੰਘ, ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ, ਹਰਮਨ ਸਿੰਘ ਚਹਿਲ, ਪਰਮਜੀਤ ਸਿੰਘ ਮੰਨਾ, ਰਿਤੇਸ਼ ਜੈਨ, ਗੁਰਲਾਲ ਸਿੰਘ ਮੰਘਾਣੀਆਂ, ਰਿੰਕੂ ਸ਼ਰਮਾ, ਗੁਰਤੇਜ ਸਿੰਘ ਸਮਾਓਂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੁਝ ਕੁ ਸਮਾਂ ਪਏ ਮੀਂਹ ਨੇ ਬਠਿੰਡਾ ਕੀਤਾ ਜਲਥਲ, ਮਾੜੇ ਪ੍ਰਬੰਧ ਪਾਣੀ ’ਚ ਰੁੜ੍ਹੇ ਡੀ . ਸੀ .- ਐਸ . ਐਸ . ਪੀ . ਕੋਠੀ ਮ... ਅਗਲੀ ਖ਼ਬਰ ਗੋਲਾ ਸੁੱਟਣ ਮੁਕਾਬਲੇ ’ਚ ਗੁਣਵੀਤ ਕੌਰ ਚਹਿਲ ਨੇ ਪਹਿਲਾ ਸਥਾਨ ਮੱਲਿਆ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਦਿਲਚਸਪ ਮੁਕਾਬਲੇ ਹ...
Ad Position 24