13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਅੰਡਰ-17 ਕ੍ਰਿਕਟ ਟੂਰਨਾਮੈਂਟ ਪਿੰਡ ਢਿੱਲਵਾਂ ਦੀ ਟੀਮ ਨੇ ਜਿੱਤਿਆ

ਕੋਟਕਪੂਰਾ, 13 ਸਤੰਬਰ (ਰਿੰਕੂ ਮਲਹੋਤਰਾ)-ਪਿੰਡ ਢਿੱਲਵਾਂ ਕਲਾਂ ਵਿਖੇ ਕਰਵਾਏ ਗਏ ਇਕ ਰੋਜ਼ਾ ਕ੍ਰਿਕਟ ਟੂਰਨਾਮੈਂਟ ’ਚ ਵੱਖ-ਵੱਖ ਪਿੰਡਾਂ ਤੋਂ 16 ਕ੍ਰਿਕਟ ਟੀਮਾਂ ਨੇ ਅੰਡਰ-17 ਵਿਚ ਭਾਗ ਲਿਆ। ਟੂਰਨਾਮੈਂਟ ਦੇ ਫ਼ਾਈਨਲ ਵਿਚ ਪਿੰਡ ਢਿੱਲਵਾਂ ਕਲਾਂ ਅਤੇ ਪਿੰਡ ਸ਼ੇਰਪੁਰਾ ਦੀ ਟੀਮ ਪੁੱਜੀ, ਜਿਸ ਵਿਚ ਢਿੱਲਵਾਂ ਕਲਾਂ ਦੀ ਟੀਮ ਨੇ ਚਾਰ ਓਵਰਾਂ ਵਿਚ 45 ਦੌੜਾਂ ਬਣਾਈਆਂ ਜਦਕਿ ਸ਼ੇਰਪੁਰਾ ਦੀ ਟੀਮ 39 ਦੋੜਾਂ ਬਣਾ ਕੇ ਫ਼ਾਈਨਲ ਮੈਚ ਹਾਰ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਕੋਟਕਪੂਰਾ, 13 ਸਤੰਬਰ (ਰਿੰਕੂ ਮਲਹੋਤਰਾ)-ਪਿੰਡ ਢਿੱਲਵਾਂ ਕਲਾਂ ਵਿਖੇ ਕਰਵਾਏ ਗਏ ਇਕ ਰੋਜ਼ਾ ਕ੍ਰਿਕਟ ਟੂਰਨਾਮੈਂਟ ’ਚ ਵੱਖ-ਵੱਖ ਪਿੰਡਾਂ ਤੋਂ 16 ਕ੍ਰਿਕਟ ਟੀਮਾਂ ਨੇ ਅੰਡਰ-17 ਵਿਚ ਭਾਗ ਲਿਆ। ਟੂਰਨਾਮੈਂਟ ਦੇ ਫ਼ਾਈਨਲ ਵਿਚ ਪਿੰਡ ਢਿੱਲਵਾਂ ਕਲਾਂ ਅਤੇ ਪਿੰਡ ਸ਼ੇਰਪੁਰਾ ਦੀ ਟੀਮ ਪੁੱਜੀ, ਜਿਸ ਵਿਚ ਢਿੱਲਵਾਂ ਕਲਾਂ ਦੀ ਟੀਮ ਨੇ ਚਾਰ ਓਵਰਾਂ ਵਿਚ 45 ਦੌੜਾਂ ਬਣਾਈਆਂ ਜਦਕਿ ਸ਼ੇਰਪੁਰਾ ਦੀ ਟੀਮ 39 ਦੋੜਾਂ ਬਣਾ ਕੇ ਫ਼ਾਈਨਲ ਮੈਚ ਹਾਰ ਗਈ। ਟੂਰਨਾਮੈਂਟ ਦੀ ਸਮਾਪਤੀ ਸਮਾਰੋਹ ਵਿਚ ਵਿਸ਼ੇਸ਼ ਤੌਰ ’ਤੇ ਪੁੱਜੇ ਸੂਬਾ ਸਿੰਘ ਬਾਦਲ ਹਲਕਾ ਇੰਚਾਰਜ ਜੈਤੋ ਨੇ ਕਿਹਾ ਕਿ ਖੇਡਾਂ ਜੀਵਨ ਦਾ ਅਹਿਮ ਹਿੱਸਾ ਹਨ ਅਤੇ ਅਜਿਹੇ ਟੂਰਨਾਮੈਂਟ ਸਮੇਂ ਸਮੇਂ ’ਤੇ ਕਰਵਾਉਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿਵਾਇਆ ਜਾ ਸਕੇ। ਬੀਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਅਨੋਖਾ ਨੇ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਪਿੰਡ ਵਾਸੀਆਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਜੇਤੂ ਟੀਮ ਨੂੰ 15000 ਨਕਦੀ ਇਨਾਮ ਦਿੱਤਾ ਗਿਆ, ਜਦ ਕਿ ਦੂਜੀ ਟੀਮ ਨੂੰ 9100 ਰੁਪਏ ਦਿੱਤੇ। ਬੁਲਾਰਿਆਂ ਨੇ ਦੱਸਿਆ ਕਿ ਅਜਿਹੇ ਟੂਰਨਾਮੈਂਟ ਭਵਿੱਖ ਵਿਚ ਵੀ ਕਰਵਾਏ ਜਾਣਗੇ। ਇਸ ਮੌਕੇ ਜਰਨੈਲ ਸਿੰਘ ਸਾਬਕਾ ਸਰਪੰਚ, ਡਾਕਟਰ ਬਲਵੀਰ ਸਿੰਘ ਸਰਕਲ ਪ੍ਰਧਾਨ, ਪੱਪਾ ਢਿੱਲੋ, ਮੱਖਣ ਧਾਲੀਵਾਲ, ਡਾਕਟਰ ਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਸੋਢੀ, ਗੁਰਜੰਟ ਸਿੰਘ ਸਿੱਧੂ, ਪਰਮਿੰਦਰ ਸਿੰਘ ਸਾਬਕਾ ਸਰਪੰਚ, ਅਵਤਾਰ ਖਾਨ, ਕੁਲਦੀਪ ਸਿੰਘ ਯੂਐਸਏ, ਕਲੱਬ ਮੈਂਬਰ ਚੀਰੀ ਢਿਲਵਾਂ, ਅਬੀ, ਗੋਬਿੰਦਾ, ਚੀਨੀ ਲਵਲੀ ਢਿਲਵਾਂ ਸਮੇਤ ਪਿੰਡ ਵਾਸੀ ਤੇ ਸਹਿਯੋਗੀ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਿੱਖ ਵੈੱਲਫੇਅਰ ਸੁਸਾਇਟੀ ਹੁਸ਼ਿਆਰਪੁਰ ਵਲੋਂ ਵੱਖ-ਵੱਖ ਪਿੰਡਾਂ ’ਚ ਗੁਰਮਤਿ ਸਮਾਗਮ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ’ਚ ਸਾਲਾਨਾ ਖੇਡ ਮੇਲਾ ਤੇ ਐਨ. ਡੀ. ਏ. ਪ੍ਰੋਜੈਕਟ ਦਾ ਉਦਘਾਟਨ
Ad Position 24