ਸ਼ਹਿਰ ਅੰਦਰ ਈ-ਰਿਕਸ਼ਾ ਵਾਲਿਆਂ ਨੇ ਆਮ ਜਨਤਾ ਨੂੰ ਕੀਤਾ ਪ੍ਰੇਸ਼ਾਨ
ਗਿੱਦੜਬਾਹਾ, 13 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸ਼ਹਿਰ ਅੰਦਰ ਈ-ਰਿਕਸ਼ਾ ਵਾਲਿਆਂ ਦੇ ਆਏ ਹੜ੍ਹ ਅੱਗੇ ਆਮ ਜਨਤਾ ਪੇਸ਼੍ਰਾਨ ਹੋ ਰਹੀ ਹੈ। ਸ਼ਹਿਰ ਅੰਦਰ ਹਰਲ-ਹਰਲ ਕਰਦੇ ਫਿਰਦੇ ਗੈਰ ਕਾਨੂੰਨੀ ਈ-ਰਿਕਸ਼ਾ ਵਾਲਿਆਂ ’ਤੇ ਕੋਈ ਕਾਰਵਾਈ ਨਾ ਕਰਨੀ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ।
ਗਿੱਦੜਬਾਹਾ, 13 ਸਤੰਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਸ਼ਹਿਰ ਅੰਦਰ ਈ-ਰਿਕਸ਼ਾ ਵਾਲਿਆਂ ਦੇ ਆਏ ਹੜ੍ਹ ਅੱਗੇ ਆਮ ਜਨਤਾ ਪੇਸ਼੍ਰਾਨ ਹੋ ਰਹੀ ਹੈ। ਸ਼ਹਿਰ ਅੰਦਰ ਹਰਲ-ਹਰਲ ਕਰਦੇ ਫਿਰਦੇ ਗੈਰ ਕਾਨੂੰਨੀ ਈ-ਰਿਕਸ਼ਾ ਵਾਲਿਆਂ ’ਤੇ ਕੋਈ ਕਾਰਵਾਈ ਨਾ ਕਰਨੀ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਗਿੱਦੜਬਾਹਾ ਸ਼ਹਿਰ ਅੰਦਰ ਦਿਨੋ ਦਿਨ ਈ-ਰਿਕਸ਼ਾ ਵਾਲਿਆਂ ਦੀ ਗਿਣਤੀ ਬੇਹਿਸਾਬ ਨਾਲ ਵੱਧ ਰਹੀ ਹੈ। ਬਹੁਤੇ ਅਜਿਹੇ ਈ-ਰਿਕਸ਼ਾ ਵਾਲਿਆਂ ਕੋਲ ਕੋਈ ਰਜਿਸਟਰੇਸ਼ਨ ਨਹੀਂ ਹੁੰਦੀ। ਇੱਥੋਂ ਤੱਕ ਕਿ ਈ-ਰਿਕਸ਼ਾ ਚਾਲਕ ਅਣ-ਸਿਖਿਅਤ ਅਤੇ ਨਾਬਾਲਗ ਵੀ ਚਲਾ ਰਹੇ ਹਨ। ਸ਼ਹਿਰ ਦੀਆਂ ਸੜਕਾਂ ਜਾਂ ਗਲੀ ਮੁਹੱਲਿਆਂ ਵਿਚ ਈ-ਰਿਕਸ਼ਾ ਵਾਲੇ ਬਿਨ੍ਹਾਂ ਸਵਾਰੀਆਂ ਖਾਲੀ ਹੀ ਘੁੰਮਦੇ ਦੇਖੇ ਜਾਂਦੇ ਹਨ। ਬੱਸ ਅੱਡੇ ਦੇ ਬਾਹਰ, ਸਟੇਸ਼ਨ ਦੇ ਬਾਹਰ, ਲੰਬੀ ਰੋਡ ’ਤੇ ਰੇਲਵੇ ਪਟੜੀ ਕੋਲ, ਭਾਗ਼ੁ ਚੌਂਕ, ਹੁਸਨਰ ਚੌਂਕ ਜਾਂ ਫਿਰ ਜਿੱਥੇ ਵੀ ਖਾਲੀ ਜਗ੍ਹਾ ਮਿਲਦੀ ਹੈ ਤਾਂ ਇਹ ਲੋਕ ਝੁੰਡਾ ਵਿਚ ਸੜਕ ਦਾ ਵੱਡਾ ਰਸਤਾ ਮੱਲ ਕਿ ਆਮ ਜਨਤਾ ਜਾਂ ਆਮ ਵਾਹਨਾਂ ਲਈ ਵੱਡਾ ਅੜਿੱਕਾ ਬਣ ਰਹੇ ਹਨ। ਇਨ੍ਹਾਂ ਈ-ਰਿਕਸ਼ਾ ਵਾਲ Ç ਆਂ ਦੇ ਚਾਲਕ ਐਨੇ ਬੇਪ੍ਰਵਾਹ ਹਨ ਕਿ ਚੱਲਦੇ-ਚੱਲਦੇ ਇਕਦਮ ਪਿੱਛੇ ਘੁੰਮ ਜਾਂਦੇ ਹਨ ਜਿਸ ਨਾਲ ਰੋਜ਼ਾਨਾ ਹੀ ਹਾਦਸੇ ਵਾਪਰ ਰਹੇ ਹਨ। ਸਵਾਰੀਆਂ ਕਿੰਨ੍ਹੀ ਗਿਣਤੀ ਵਿਚ ਚੜ੍ਹਾਉਣੀਆ ਹਨ ਇਨ੍ਹਾਂ ’ਤੇ ਕੋਈ ਪਾਬੰਦੀ ਨਹੀਂ ਹੈ। ਦੁਖਦਾਈ ਪਹਿਲੂ ਇਹ ਹੈ ਕਿ ਗਿੱਦੜਬਾਹਾ ਸ਼ਹਿਰ ਦੀਆ ਸੜਕਾਂ ਪੁਟੀਆ ਪਈਆਂ ਹਨ ਅਤੇ ਥਾਂ-ਥਾ ਮਿਟੀ ਜਾਂ ਫਿਰ ਮਲਬੇ ਦੇ ਪਏ ਢੇਰਾਂ ਕਾਰਨ ਸੜਕਾਂ ਸੁੰਗੜੀਆ ਪਈਆਂ ਹਨ ਅਤੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਬੁਰੀ ਤਰ੍ਹਾਂ ਡਾਵਾਂਡੋਲ ਹੈ। ਇਨ੍ਹਾਂ ਦੇ ਸੜਕਾਂ ’ਤੇ ਚੱਲਣ ਅਤੇ ਰੁਕਣ ਦੇ ਕੋਈ ਵੀ ਨਿਯਮ ਤਹਿ ਨਹੀਂ ਕੀਤੇ ਜਾ ਰਹੇ। ਜਿਸ ਕਰਕੇ ਆਮ ਜਨਤਾ ਇਨ੍ਹਾਂ ਲੋਕਾਂ ਦੀ ਬਦੌਲਤ ਦੁਖੀ ਹੋ ਰਹੀ ਹੈ। ਆਮ ਲੋਕਾਂ ਦੀ ਮੰਗ ਹੈ ਕਿ ਪਸ਼ਾਸਨ ਇਨ੍ਹਾਂ ਈ-ਰਿਕਸ਼ਾ ਵਾਲਿਆ ’ਤੇ ਜ਼ਰੂਰ ਨੱਥ ਪਾਵੇ।