ਚੰਡੀਗੜ੍ਹ, 14 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਰਕਾਰ ਵਲੋਂ ਹਾਕੀ ਇੰਡੀਆ ਦੇ ਸਹਿਯੋਗ ਨਾਲ 27 ਅਕਤੂਬਰ ਤੋਂ 5 ਨਵੰਬਰ ਤੱਕ ਕਰਵਾਈ ਜਾ ਰਹੀ ਮੈਨਜ਼ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਲੋਗੋ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਫੇਜ਼ 9 ਦੇ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿਖੇ ਜਾਰੀ ਕੀਤਾ ਗਿਆ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਟੂਰਨਾਮੈਂਟ ਦੇ ਮੈਚ ਪੰਜਾਬ ਵਿਚ ਹੋਣਗੇ। ਮੈਚ ਜਲੰਧਰ ਤੇ ਮੁਹਾਲੀ ਵਿਚ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਾਕੀ ਲਈ ਬਹੁਤ ਵੱਡਾ ਈਵੈਂਟ ਮਿਲ ਰਿਹਾ ਹੈ। ਅਸੀਂ ਖਿਡਾਰੀਆਂ ਨੂੰ ਨੈਸ਼ਨਲ ਲੈਵਲ ਦੀਆਂ ਸੁਵਿਧਾਵਾਂ ਦੇਵਾਂਗੇ।
ਉਨ੍ਹਾਂ ਕਿਹਾ ਕਿ ਟੂਰਨਾਮੈਂਟ ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧਰ ਵਿਚ ਹੋਵੇਗੀ। ਫਾਈਨਲ ਮੈਚ 5 ਨਵੰਬਰ ਨੂੰ ਮੁਹਾਲੀ ਵਿਖੇ ਹੋਵੇਗਾ। ਟੂਰਨਾਮੈਂਟ ਵਿਚ ਭਾਰਤ ਸਮੇਤ ਪਾਕਿਸਤਾਨ, ਚੀਨ, ਜਪਾਨ, ਮਲੇਸ਼ੀਆ, ਕੋਰੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ ਜਦਕਿ ਓਮਾਨ ਅਤੇ ਬੰਗਲਾਦੇਸ਼ ਰਿਜ਼ਰਵ ਟੀਮਾਂ ਹੋਣਗੀਆਂ। ਪੂਲ ਦੇ ਮੈਚ ਜਲੰਧਰ ਵਿਖੇ ਹੋਣਗੇ। 1 ਨਵੰਬਰ ਨੂੰ ਪੰਜਾਬ ਡੇ ਵਾਲੇ ਦਿਨ ਭਾਰਤ ਅਤੇ ਪਾਕਿਸਤਾਨ ਵਿਚਕਾਰ ਮੁਕਾਬਲਾ ਹੋਵੇਗਾ।
ਤਾਜ਼ਾ ਖ਼ਬਰਾਂ
Free
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਸ਼ਡਿਊਲ ਜਾਰੀ
ਚੰਡੀਗੜ੍ਹ, 14 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ) - ਪੰਜਾਬ ਸਰਕਾਰ ਵਲੋਂ ਹਾਕੀ ਇੰਡੀਆ ਦੇ ਸਹਿਯੋਗ ਨਾਲ 27 ਅਕਤੂਬਰ ਤੋਂ 5 ਨਵੰਬਰ ਤੱਕ ਕਰਵਾਈ ਜਾ ਰਹੀ...
ਅਜੀਤ ਡੈਸਕ
14-09-2026