13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ’ਚ ਸਾਲਾਨਾ ਖੇਡ ਮੇਲਾ ਤੇ ਐਨ. ਡੀ. ਏ. ਪ੍ਰੋਜੈਕਟ ਦਾ ਉਦਘਾਟਨ

ਜੈਤੋ, 13 ਸਤੰਬਰ (ਗਾਬੜੀਆ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ (ਸੀਨੀ. ਸੈਕੰ.)

Ad Position 21
repet_subhas-goyals [Copy P29]
ਆਪ ’ਚ ਸ਼ਾਮਿਲ ਹੋਏ ਪਰਿਵਾਰਾਂ ਦਾ ਸਨਮਾਨ ਕਰਦੇ ਆਪ ਆਗੂ ਸੰਦੀਪ ਸਿੰਘ ਸੰਨੀ ਢਿੱਲੋਂ ਤੇ ਹੋਰ। ਤਸਵੀਰ : ਰਵੀਪਾਲ 14-09-2026
ਜੈਤੋ, 13 ਸਤੰਬਰ (ਗਾਬੜੀਆ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ (ਸੀਨੀ. ਸੈਕੰ.) ਗੰਗਸਰ, ਜੈਤੋ ਵਿਖੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ, ਸਰਵਪੱਖੀ ਵਿਕਾਸ ਅਤੇ ਉਨ੍ਹਾਂ ਨੂੰ ਰੱਖਿਆ ਸੇਵਾਵਾਂ ਵੱਲ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਐਨ.ਡੀ.ਏ. ਐਸ.ਐਸ.ਬੀ ਰੁਕਾਵਟ ਪਾਰ ਕਰਨ ਦਾ ਕੋਰਸ ਦੇ ਪ੍ਰੋਜੈਕਟ ਦਾ ਸ਼ੁਭ ਉਦਘਾਟਨ ਕੀਤਾ ਗਿਆ। ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਸਫ਼ਲਤਾ ਪੂਰਵਕ ਸਕੂਲ ਤੱਕ ਪਹੁੰਚਾਉਣ ਅਤੇ ਵਿਦਿਆਰਥੀਆਂ ਲਈ ਇਹ ਵਿਲੱਖਣ ਮੌਕਾ ਉਪਲਬਧ ਕਰਵਾਉਣ ਵਿਚ ਸਤਿਕਾਰਯੋਗ ਸ਼ਖ਼ਸੀਅਤਾਂ ਦੇ ਯੋਗ ਯਤਨਾਂ ਅਤੇ ਮਾਰਗ ਦਰਸ਼ਨ ਦਾ ਵਿਸ਼ੇਸ਼ ਯੋਗਦਾਨ ਰਿਹਾ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੁਖਮਿੰਦਰ ਸਿੰਘ ਸਕੱਤਰ ਸਿੱਖਿਆ ਵਿਭਾਗ ਐਸ.ਜੀ.ਪੀ.ਸੀ, ਡਾ. ਰਜਿੰਦਰ ਕੌਰ ਡਿਪਟੀ ਡਾਇਰੈਕਟਰ ਐਨ.ਸੀ.ਐਸ., ਜੇ.ਐੱਸ.ਪੀ. ਅਕੈਡਮੀਆ, ਡੀ.ਈ.ਐੱਸ., ਐਸ.ਜੀ.ਪੀ.ਸੀ ਕੈਪਟਨ ਸੰਦੀਪ ਕੁਮਾਰ ਮੁੱਖ ਕੋਆਰਡੀਨੇਟਰ, ਐਨ.ਡੀ.ਏ. ਇਨ੍ਹਾਂ ਸਤਿਕਾਰਯੋਗ ਸ਼ਖ਼ਸੀਅਤਾਂ ਦੇ ਯੋਗ ਯਤਨਾਂ, ਦੂਰਦਰਸ਼ੀ ਸੋਚ ਅਤੇ ਮਾਰਗਦਰਸ਼ਨ ਸਦਕਾ ਵਿਦਿਆਰਥੀਆਂ ਲਈ ਐਨ.ਡੀ.ਏ. ਪ੍ਰੋਜੈਕਟ ਦੀ ਇਹ ਮਹੱਤਵਪੂਰਨ ਪਹਿਲਕਦਮੀ ਸੰਭਵ ਹੋ ਸਕੀ ਹੈ। ਇਸ ਵਿਸ਼ੇਸ਼ ਮੌਕੇ ’ਤੇ ਸਤਿਕਾਰਯੋਗ ਮਹਿਮਾਨਾਂ ਵਲੋਂ ਐਨ.ਡੀ.ਏ. ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ। ਸੂਬਾ ਸਿੰਘ ਬਾਦਲ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬਾਦਲ) ਜੈਤੋ, ਨਵਤੇਜ ਸਿੰਘ ਕੌਣੀ ਸਾਬਕਾ ਮੈਂਬਰ, ਅੰਤਿ੍ਰੰਗ ਕਮੇਟੀ, ਰਣਜੀਤ ਸਿੰਘ ਖੱਚੜਾ ਅਤੇ ਅਮਰੀਕ ਸਿੰਘ ਬਰਾੜ ਰਾਮੇਆਣਾ ਆਦਿ ਸ਼ਾਮਿਲ ਸਨ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਰਾਜਵਿੰਦਰ ਕੌਰ ਢਿੱਲੋਂ ਅਤੇ ਸਮੂਹ ਸਟਾਫ਼ ਵਲੋਂ ਸਤਿਕਾਰਯੋਗ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਐਨ.ਡੀ.ਏ.ਪ੍ਰੋਜੈਕਟ ਰਾਹੀਂ ਵਿਦਿਆਰਥੀਆਂ ਨੂੰ ਲਿਖਤੀ ਪ੍ਰੀਖਿਆ ਦੀ ਤਿਆਰੀ ਦੇ ਨਾਲ-ਨਾਲ ਸਰੀਰਕ ਤੰਦਰ ੁਸਤੀ, ਅਨੁਸ਼ਾਸਨ, ਆਤਮ-ਵਿਸ਼ਵਾਸ, ਨੇਤਿ੍ਰਤਵ ਦੇ ਗੁਣ ਅਤੇ ਰੱਖਿਆ ਸੇਵਾਵਾਂ ਵਿਚ ਕਰੀਅਰ ਬਣਾਉਣ ਲਈ ਵਿਸ਼ੇਸ਼ ਮਾਰਗ ਦਰਸ਼ਨ ਪ੍ਰਦਾਨ ਕੀਤਾ ਜਾਵੇਗਾ। ਇਹ ਪ੍ਰੋਜੈਕਟ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ, ਆਪਣੀ ਪ੍ਰਤਿਭਾ ਨੂੰ ਨਿਖਾਰਨ ਅਤੇ ਦੇਸ਼ ਦੀ ਸੇਵਾ ਲਈ ਆਪਣੇ ਆਪ ਨੂੰ ਤਿਆਰ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ।
Ad Position 22
No active advertisement
ਪਿਛਲੀ ਖ਼ਬਰ ਅੰਡਰ-17 ਕ੍ਰਿਕਟ ਟੂਰਨਾਮੈਂਟ ਪਿੰਡ ਢਿੱਲਵਾਂ ਦੀ ਟੀਮ ਨੇ ਜਿੱਤਿਆ ਅਗਲੀ ਖ਼ਬਰ ਥਰਾਜਵਾਲਾ ਵਿਖੇ ਗੁਰਦੁਆਰਾ ਸਾਹਿਬ ਲਈ ਪਾਲਕੀ ਦੀ ਸੇਵਾ ਕੀਤੀ
Ad Position 24