ਸੜਕ ਹਾਦਸਿਆਂ ’ਚ ਦੋ ਵਿਅਕਤੀ ਜ਼ਖਮੀ
ਬਠਿੰਡਾ , 13 ਸਤੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ’ ਚ ਬੀਤੀ ਰਾਤ ਸੜਕ ਹਾਦਸਿਆਂ ’ ਚ ਇਕ ਨੌਜਵਾਨ ਅਤੇ ਬਜ਼ੁਰਗ ਜ਼ਖ਼ਮੀ ਹੋਣ ਕਾਰਨ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਵਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ । ਇਕ ਘਟਨਾ ਉਸ ਸਮੇਂ ਵਾਪਰੀ , ਜਦ ਨਵੀਂ ਬਸਤੀ ਗਲੀ ਨੰਬਰ 6 ਵਿਚ ਜਨਤਕ ਧਰਮਸ਼ਾਲਾ ਨੇੜੇ ਇਕ ਨੌਜਵਾਨ ਸੋਨੂੰ ਨਾਮਕ ਵਾਸੀ ਬੱਲਾ ਰਾਮ ਨਗਰ ਦੀ ਤੇਜ ਰਫ਼ਤਾਰ ਮੋਟਰਸਾਈਕਲ ਫਿਸਲਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ।
ਬਠਿੰਡਾ , 13 ਸਤੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ’ ਚ ਬੀਤੀ ਰਾਤ ਸੜਕ ਹਾਦਸਿਆਂ ’ ਚ ਇਕ ਨੌਜਵਾਨ ਅਤੇ ਬਜ਼ੁਰਗ ਜ਼ਖ਼ਮੀ ਹੋਣ ਕਾਰਨ ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਵਲੰਟੀਅਰਾਂ ਵਲੋਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ । ਇਕ ਘਟਨਾ ਉਸ ਸਮੇਂ ਵਾਪਰੀ , ਜਦ ਨਵੀਂ ਬਸਤੀ ਗਲੀ ਨੰਬਰ 6 ਵਿਚ ਜਨਤਕ ਧਰਮਸ਼ਾਲਾ ਨੇੜੇ ਇਕ ਨੌਜਵਾਨ ਸੋਨੂੰ ਨਾਮਕ ਵਾਸੀ ਬੱਲਾ ਰਾਮ ਨਗਰ ਦੀ ਤੇਜ ਰਫ਼ਤਾਰ ਮੋਟਰਸਾਈਕਲ ਫਿਸਲਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ । ਇਸ ਤੋਂ ਇਲਾਵਾ ਕਿੱਕਰ ਬਾਜ਼ਾਰ ਵਿਚ , ਇਕ ਬਜ਼ੁਰਗ ਵਿਅਕਤੀ ਅਚਾਨਕ ਬੇਹੋਸ਼ ਹੋਣ ਕਾਰਨ ਸੜਕ ‘ ਤੇ ਡਿੱਗ ਪਿਆ । ਇਸ ਹਾਦਸੇ ਵਿਚ ਉਸ ਦਾ ਸਿਰ ਵੀ ਪਾਟ ਗਿਆ । ਜ਼ਖਮੀ ਬਜ਼ੁਰਗ ਵਿਅਕਤੀ ਸੁਰੇਸ਼ ਕੁਮਾਰ (65) ਨਿਵਾਸੀ ਅਮਰੀਕ ਸਿੰਘ ਰੋਡ ਦਾ ਰਹਿਣ ਵਾਲਾ ਹੈ ।