20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 1 ਦੀ ਮੌਤ

ਝੁਨੀਰ , 20 ਸਤੰਬਰ ( ਸੰਜੀਵ ਸਿੰਗਲਾ )- ਨਜ਼ਦੀਕੀ ਪਿੰਡ ਲਾਲਿਆਂਵਾਲੀ ਨੇੜੇ ਸਕਾਰਪੀਓ ਕਾਰ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ ’ ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ । ਜਾਣਕਾਰੀ ਅਨੁਸਾਰ ਗੱਗੀ ਸਿੰਘ (40) ਪੁੱਤਰ ਤਾਰ ਸਿੰਘ ਵਾਸੀ ਭੰਮੇ ਕਲਾਂ ਆਪਣੇ ਮੋਟਰਸਾਈਕਲ ’ ਤੇ ਗੁੱਗਾ ਮੈੜੀ ਜਾ ਰਿਹਾ ਸੀ ।

Ad Position 21
No active advertisement
ਅਜੀਤ ਡੈਸਕ 21-09-2026
ਝੁਨੀਰ , 20 ਸਤੰਬਰ ( ਸੰਜੀਵ ਸਿੰਗਲਾ )- ਨਜ਼ਦੀਕੀ ਪਿੰਡ ਲਾਲਿਆਂਵਾਲੀ ਨੇੜੇ ਸਕਾਰਪੀਓ ਕਾਰ ਤੇ ਮੋਟਰਸਾਈਕਲ ਦੀ ਸਿੱਧੀ ਟੱਕਰ ’ ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ । ਜਾਣਕਾਰੀ ਅਨੁਸਾਰ ਗੱਗੀ ਸਿੰਘ (40) ਪੁੱਤਰ ਤਾਰ ਸਿੰਘ ਵਾਸੀ ਭੰਮੇ ਕਲਾਂ ਆਪਣੇ ਮੋਟਰਸਾਈਕਲ ’ ਤੇ ਗੁੱਗਾ ਮੈੜੀ ਜਾ ਰਿਹਾ ਸੀ । ਜਦੋਂ ਉਹ ਅੱਗੇ ਜਾ ਰਹੀ ਬੱਸ ਤੋਂ ਸਾਈਡ ਲੈਣ ਲੱਗਾ ਤਾਂ ਸਾਹਮਣੇ ਤੋਂ ਆ ਰਹੀ ਸਕਾਰਪੀਓ ਗੱਡੀ ਨਾਲ ਉਸ ਦੀ ਟੱਕਰ ਹੋ ਗਈ ਅਤੇ ਮੌਕੇ ’ ਤੇ ਉਸ ਦੀ ਮੌਤ ਹੋ ਗਈ । ਉਸ ਦੇ ਪਿੱਛੇ ਪਤਨੀ ਅਤੇ 3 ਲੜਕੀਆਂ ਹਨ । ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ । ਸ੍ਰੀਮਦ ਭਾਗਵਤ ਕਥਾ 26 ਤੋਂ ਸ਼ੁਰੂ ਮਾਨਸਾ , 20 ਸਤੰਬਰ ( ਵਿ . ਪ੍ਰਤੀ )- ਗਊਸ਼ਾਲਾ ਐਂਡ ਮੰਦਰ ਸੁਧਾਰ ਕਮੇਟੀ ਵਲੋਂ ਸ੍ਰੀਮਦ ਭਾਗਵਤ ਕਥਾ 26 ਸਤੰਬਰ ਤੋਂ 3 ਅਕਤੂਬਰ ਤੱਕ ਸਥਾਨਕ ਗਊਸ਼ਾਲਾ ਵਿਖੇ ਕਰਵਾਈ ਜਾ ਰਹੀ ਹੈ । ਕਮੇਟੀ ਪ੍ਰਧਾਨ ਮੁਕੇਸ਼ ਕੁਮਾਰ ਮੋਨੂ ਦਾਨੇਵਾਲੀਆ ਤੇ ਜਨਰਲ ਸਕੱਤਰ ਮੁਨੀਸ਼ ਕੁਮਾਰ ਨੇ ਦੱਸਿਆ ਕਿ ਪ੍ਰਮੁੱਖ ਕਥਾਵਾਚਕ ਮਹਾਂਮੰਡਲੇਸ਼ਵਰ ਸ਼ਿਵ ਯੋਗੀ ਸੁਆਮੀ ਯਮੁਨਾਪੂਰੀ ਹਰਿਦੁਆਰ ਵਾਲੇ ਸ਼ਰਧਾਲੂਆਂ ਨੂੰ ਕਥਾ ਸੁਣਾ ਕੇ ਮੰਤਰ - ਮੁਗਧ ਕਰਨਗੇ । ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਸਾਰੀਆਂ ਕਮੇਟੀਆਂ ਦੇ ਸਹਿਯੋਗ ਨਾਲ ਪ੍ਰਭਾਤ - ਫੇਰੀਆਂ ਵੀ ਕੱਢੀਆਂ ਜਾ ਰਹੀਆਂ ਹਨ ਅਤੇ 26 ਸਤੰਬਰ ਨੂੰ ਲਕਸ਼ਮੀ ਨਰਾਇਣ ਮੰਦਰ ਤੋਂ ਸਵੇਰੇ 9 ਵਜੇ ਕਲਸ਼ ਯਾਤਰਾ ਵੀ ਕੱਢੀ ਜਾਵੇਗੀ ।
Ad Position 22
No active advertisement
ਪਿਛਲੀ ਖ਼ਬਰ ਬੂਥ ਪੱਧਰ ’ਤੇ ਸਰਕਾਰ ਦੀਆਂ ਉਪਲਬਧੀਆਂ ਨੂੰ ਪ੍ਰਚਾਰਨ ਲਈ ਵਲੰਟੀਅਰ ਤਨਦੇਹੀ ਨਾਲ ਕੰਮ ਕਰਨ- ਵਿਧਾਇਕ ਸਿੰਗਲਾ ਅਗਲੀ ਖ਼ਬਰ ਬੂਥ ਪੱਧਰ ’ਤੇ ਸਰਕਾਰ ਦੀਆਂ ਉਪਲਬਧੀਆਂ ਨੂੰ ਪ੍ਰਚਾਰਨ ਲਈ ਵਲੰਟੀਅਰ ਤਨਦੇਹੀ ਨਾਲ ਕੰਮ ਕਰਨ- ਵਿਧਾਇਕ ਸਿੰਗਲਾ ਮਿਸ਼ਨ ‘ਮਾਨ...
Ad Position 24