21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਮਾ. ਜਗਰੂਪ ਸਿੰਘ ਬਰਾੜ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ

ਭਗਤਾ ਭਾਈਕਾ, 20 ਸਤੰਬਰ (ਸੁਖਪਾਲ ਸਿੰਘ ਸੋਨੀ)- ਨਜ਼ਦੀਕੀ ਪਿੰਡ ਘਣੀਆਂ ਦੇ ਸਾਬਕਾ ਸਰਪੰਚ ਅਤੇ ਅਕਾਲੀ ਆਗੂ ਮਾ. ਜਗਰੂਪ ਸਿੰਘ ਬਰਾੜ ਨਮਿੱਤ ਸ਼ਰਧਾਂਜਲੀ ਸਮਾਗਮ ਡੇਰਾ ਰਾਮ ਟਿੱਲਾ ਮਲੂਕਾ ਵਿਖੇ ਹੋਇਆ।

Ad Position 21
No active advertisement
ਡੇਰਾ ਸ੍ਰੀ ਰਾਮ ਟਿੱਲਾ ਮਲੂਕਾ ਵਿਖੇ ਮਾ.ਜਗਰੂਪ ਸਿੰਘ ਬਰਾੜ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵੱਖ-ਵੱਖ ਆਗੂ। ਤਸਵੀਰ: ਸੁਖਪਾਲ ਸਿੰਘ ਸੋਨੀ 21-09-2026
ਭਗਤਾ ਭਾਈਕਾ, 20 ਸਤੰਬਰ (ਸੁਖਪਾਲ ਸਿੰਘ ਸੋਨੀ)- ਨਜ਼ਦੀਕੀ ਪਿੰਡ ਘਣੀਆਂ ਦੇ ਸਾਬਕਾ ਸਰਪੰਚ ਅਤੇ ਅਕਾਲੀ ਆਗੂ ਮਾ. ਜਗਰੂਪ ਸਿੰਘ ਬਰਾੜ ਨਮਿੱਤ ਸ਼ਰਧਾਂਜਲੀ ਸਮਾਗਮ ਡੇਰਾ ਰਾਮ ਟਿੱਲਾ ਮਲੂਕਾ ਵਿਖੇ ਹੋਇਆ। ਇਸ ਸਮੇਂ ਗ੍ਰੰਥੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਵੱਖ-ਵੱਖ ਰਾਜਸੀ ਪਾਰਟੀਆਂ, ਸਮਾਜ ਸੇਵੀਂ ਜਥੇਬੰਦੀਆਂ ਦੇ ਆਗੂਆਂ ਵਲੋਂ ਮਾਸਟਰ ਬਰਾੜ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਸਮੇਂ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਸੂਬਾ ਸਿੰਘ ਬਾਦਲ ਇੰਚਾਰਜ ਹਲਕਾ ਜੈਤੋ, ਗੁਰਪ੍ਰੀਤ ਸਿੰਘ ਮਲੂਕਾ ਪ੍ਰਧਾਨ ਭਾਜਪਾ ਦਿਹਾਤੀ ਬਠਿੰਡਾ, ਪਰਮਪ੍ਰੀਤ ਸਿੰਘ ਬਰਾੜ ਐਡਵੋਕੇਟ ਵਲੋਂ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ। ਸਮਾਗਮ ਦੌਰਾਨ ਬੁਲਾਰਿਆਂ ਨੇ ਮਾ. ਜਗਰੂਪ ਸਿੰਘ ਬਰਾੜ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਉਨ੍ਹਾਂ ਵਲੋਂ ਸਮਾਜ ਸੇਵਾ ਦੇ ਖੇਤਰ ਵਿਚ ਨਿਭਾਈ ਗਈ ਭੂਮਿਕਾ ਦਾ ਜ਼ਿਕਰ ਕੀਤਾ। ਆਗੂਆਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਸਾਦਗੀ ਭਰੀ ਜ਼ਿੰਦਗੀ ਬਸਰ ਕਰਦੇ ਹੋਏ ਇਲਾਕੇ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਵਿਸ਼ੇਸ਼ ਨਾਮਣਾ ਖੱਟਿਆ। ਬੁਲਾਰਿਆਂ ਨੇ ਮਾ. ਬਰਾੜ ਦੀ ਰੂਹ ਨੂੰ ਆਤਮਿਕ ਸ਼ਾਂਤੀ ਅਤੇ ਬਰਾੜ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ। ਸਮਾਗਮ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਇੰਦਰਜੀਤ ਸਿੰਘ ਢਿੱਲੋਂ ਵਲੋਂ ਅਦਾ ਕੀਤੀ ਗਈ। ਮਾ. ਜਗਰੂਪ ਸਿੰਘ ਬਰਾੜ ਦੇ ਸਪੁੱਤਰ ਅਮਰਪਾਲ ਸਿੰਘ ਬਰਾੜ ਸੰਚਾਲਕ ਐਸ.ਬੀ ਰੈਸਟੋਰੈਂਟ ਭਗਤਾ ਭਾਈਕਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ । ਇਸ ਸਮੇਂ ਡਾ. ਸ਼ਿੰਦਰਪਾਲ ਸਿੰਘ ਬਰਾੜ, ਮਾ. ਮੇਜਰ ਸਿੰਘ ਬਰਾੜ, ਜਗਸੀਰ ਸਿੰਘ ਕਲਿਆਣ, ਗਗ ਨਦੀਪ ਸਿੰਘ ਗਰੇਵਾਲ, ਰਾਕੇਸ਼ ਕੁਮਾਰ ਗੋਇਲ, ਬੂਟਾ ਸਿੰਘ ਸਿੱਧੂ, ਜਗਮੋਹਣ ਲਾਲ ਭਗਤਾ, ਗਾ ਬਲਜੀਤ ਸਿੰਘ ਦਿਉਲ, ਮਾ.ਕਰਮਜੀਤ ਸਿੰਘ ਬਰਾੜ, ਕੁਲਦੀਪ ਸਿੰਘ ਕੈਨੇਡਾ, ਅਮਨਦੀਪ ਸਿੰਘ ਅਸਟ੍ਰੇਲੀਆ, ਨਿੰਮੀ ਵੜਿੰਗ, ਆਤਮਤੇਜ ਸ਼ਰਮਾ, ਮਾ.ਨਛੱਤਰ ਭਗਤਾ, ਗੁਰਦੀਪ ਭਗਤਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਕਮਲਪ੍ਰੀਤ ਕੌਰ, ਹਰਬੀਰ ਕੌਰ ਤੇ ਅਰਸ਼ਪ੍ਰੀਤ ਕੌਰ। ਬਾਬਾ ਮੋਨੀ ਜੀ... ਅਗਲੀ ਖ਼ਬਰ ਮਹਿਰਾਜ ’ਚ ਅਕਾਲੀ ਦਲ (ਬ) ਦੀ ਵੋਟ ਵਧਾਉਣ ਲਈ ਬੂਥ ਪੱਧਰ ’ਤੇ ਲਾਮਬੰਦੀ
Ad Position 24