21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਲੋਕ ਰੰਗਮੰਚ ਵਲੋਂ ਕਾਮੇਡੀ ਨਾਟਕ ‘ਰਿਟਰਨ ਬੈਕ-ਬੋਲਾਂਗੇ ਸੱਚ’ ਦਾ ਸਫਲ ਮੰਚਨ

ਬਠਿੰਡਾ, 20 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਲੋਕ ਰੰਗ ਮੰਚ (ਰਜਿ.) ਬਠਿੰਡਾ ਵਲੋਂ ਬੀਤੀ ਸ਼ਾਮ ਸਥਾਨਕ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਲਾਈਵ ਕਾਮੇਡੀ ਨਾਟਕ ‘ਰਿਟਰਨ ਬੈਕ-ਬੋਲਾਂਗੇ ਸੱਚ’ ਦਾ ਸਫਲ ਮੰਚਨ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 21-09-2026
ਬਠਿੰਡਾ, 20 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਲੋਕ ਰੰਗ ਮੰਚ (ਰਜਿ.) ਬਠਿੰਡਾ ਵਲੋਂ ਬੀਤੀ ਸ਼ਾਮ ਸਥਾਨਕ ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਲਾਈਵ ਕਾਮੇਡੀ ਨਾਟਕ ‘ਰਿਟਰਨ ਬੈਕ-ਬੋਲਾਂਗੇ ਸੱਚ’ ਦਾ ਸਫਲ ਮੰਚਨ ਕੀਤਾ ਗਿਆ। ਨਾਟਕ ਰਾਹੀਂ ਕਲਾਕਾਰਾਂ ਨੇ ਸਮਾਜ ਦੀਆਂ ਸਚਾਈਆਂ ‘ਤੇ ਕਰਾਰੀ ਚੋਟ ਮਾਰੀ ਗਈ। ਇਸ ਵਿਚ ਪੰਜਾਬ ਤੋਂ ਵਿਦੇਸ਼ ਗਏ ਧੀਆਂ-ਪੁੱਤਾਂ ਦੁਆਰਾ ਆਪਣੇ ਮਾਪਿਆਂ ਨੂੰ ਪੰਜਾਬ ਵਿਚ ਇਕੱਲੇ ਛੱਡ ਦੇਣ ਦੇ ਵਿਸ਼ੇ, ਨੂੰਹ -ਸੱਸ ਦੀਆਂ ਨੋਕ-ਝੋਕ, ਮੋਬਾਈਲ ਫੋਨਾਂ ਦੀ ਜ਼ਿਆਦਾ ਵਰਤੋਂ, ਸਮਾਜ ’ਚ ਚੱਲ ਰਹੀਆਂ ਕੁਰੀਤੀਆਂ ਆਦਿ ਵਿਸ਼ਿਆਂ ਨੂੰ ਛੋਹਿਆ ਗਿਆ । ਇਸ ਮੌਕੇ ਪੰਜਾਬੀ ਰੰਗਮੰਚ ਅਤੇ ਫ਼ਿਲਮ ਜਗਤ ਦੀਆਂ ਨਾਮਵਰ ਹਸਤੀਆਂ ਮਲਕੀਤ ਰੌਣੀ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਪ੍ਰਕਾਸ਼ ਗਾਧੂ, ਭੁਪਿੰਦਰ ਬਰਨਾਲਾ, ਇਮਰਾਨ ਸੇਖ, ਜਸ਼ਨ ਹੀਰ ਅਤੇ ਵੀਰਪਾਲ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ। ਇਸ ਮੌਕੇ ਬਹੁਤ ਵੱਡੀ ਗਿਣਤੀ ਵਿਚ ਪਹੁੰਚੇ ਦਰਸ਼ਕਾਂ ਨੇ ਨਾਟਕ ਦਾ ਆਨੰਦ ਮਾਣਿਆ ਅਤੇ ਕਲਾਕਾਰਾਂ ਦੀ ਖੂਬ ਸ਼ਲਾਘਾ ਕੀਤੀ। ਇਸ ਮੌਕੇ ਸੰਸਥਾ ਦੇ ਪ੍ਰਬੰਧਕ ਗੁਰਿੰਦਰ ਸਿੰਘ ਬਰਾੜ ਤੇ ਸ਼ੇਰ ਸਿੰਘ ਢਿੱਲੋਂ ਨੇ ਦੱਸਿਆ ਕਿ ਲੋਕ ਰੰਗ ਮੰਚ ਬਠਿੰਡਾ ਪਿਛਲੇ ਲੰਬੇ ਸਮੇਂ ਤੋਂ ਬਠਿੰਡਾ ਦੀ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਲਈ ਯਤਨਸ਼ੀਲ ਹੈ। ਉਨ੍ਹਾਂ ਨੇ ਇਸ ਸਫਲ ਪ੍ਰੋਗਰਾਮ ਲਈ ਸਹਿਯੋਗੀ ਸੰਸਥਾਵਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਅੰਤ ਵਿਚ ਸਾਰੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਨਿਰਾਸ਼ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਲੋਂ ਵਿਧਾਇਕਾਂ ਦੇ ਘਰਾਂ ਦਾ ਘਿਰਾਓ ਅਗਲੀ ਖ਼ਬਰ ਬੂਥ ਪੱਧਰ ’ਤੇ ਸਰਕਾਰ ਦੀਆਂ ਉਪਲਬਧੀਆਂ ਨੂੰ ਪ੍ਰਚਾਰਨ ਲਈ ਵਲੰਟੀਅਰ ਤਨਦੇਹੀ ਨਾਲ ਕੰਮ ਕਰਨ- ਵਿਧਾਇਕ ਸਿੰਗਲਾ
Ad Position 24