18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਕੋਟਸ਼ਮੀਰ ਦੇ ਦੌੜਾਕ ਨੰਬਰਦਾਰ ਦੀ ਖੇਡਾਂ ਵਤਨ ਪੰਜਾਬ ਦੀਆਂ ਲਈ ਜ਼ਿਲ੍ਹੇ ਵਲੋਂ ਚੋਣ

ਕੋਟਫੱਤਾ, 17 ਸਤੰਬਰ (ਰਣਜੀਤ ਸਿੰਘ ਬੁੱਟਰ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਫੇਜ 4 ਮੁਹਾਲੀ ਵਿਚ ਹੋ ਰਹੀਆਂ ਹਨ, ਜਿੱਥੇ ਪੂਰੇ ਪੰਜਾਬ ’ਚੋਂ ਹਜ਼ਾਰਾਂ ਖਿਡਾਰੀ ਭਾਗ ਲੈ ਰਹੇ ਹਨ। ਇਨ੍ਹਾਂ ਖੇਡਾਂ ਲਈ ਕੋਟਸ਼ਮੀਰ ਦੇ 63 ਸਾਲਾ ਦੌੜਾਕ ਨੰਬਰਦਾਰ ਬਲਵਿੰਦਰ ਸਿੰਘ ਨੇ ਵੀ ਆਪਣੀ ਉਮਰ ਗਰੁੱਪ 61 ਪਲੱਸ ’ਚ ਭਾਗ ਲੈ ਕੇ 50 ਸਾਲੇ ਗੱਭਰੂਆਂ ਨਾਲ 400 ਮੀਟਰ ਰੇਸ 1.

Ad Position 21
No active advertisement
ਖੇਡਾਂ ਵਤਨ ਪੰਜਾਬੀ ਦੀਆਂ ਚੋਣ ਲਈ ਦੌੜਦੇ ਹੋਏ ਬਲਵਿੰਦਰ ਸਿੰਘ ਨੰਬਰਦਾਰ ਕੋਟਸ਼ਮੀਰ। ਅਜੀਤ ਤਸਵੀਰ 18-09-2026
ਕੋਟਫੱਤਾ, 17 ਸਤੰਬਰ (ਰਣਜੀਤ ਸਿੰਘ ਬੁੱਟਰ)- ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਖੇਡਾਂ ਵਤਨ ਪੰਜਾਬ ਦੀਆਂ ਫੇਜ 4 ਮੁਹਾਲੀ ਵਿਚ ਹੋ ਰਹੀਆਂ ਹਨ, ਜਿੱਥੇ ਪੂਰੇ ਪੰਜਾਬ ’ਚੋਂ ਹਜ਼ਾਰਾਂ ਖਿਡਾਰੀ ਭਾਗ ਲੈ ਰਹੇ ਹਨ। ਇਨ੍ਹਾਂ ਖੇਡਾਂ ਲਈ ਕੋਟਸ਼ਮੀਰ ਦੇ 63 ਸਾਲਾ ਦੌੜਾਕ ਨੰਬਰਦਾਰ ਬਲਵਿੰਦਰ ਸਿੰਘ ਨੇ ਵੀ ਆਪਣੀ ਉਮਰ ਗਰੁੱਪ 61 ਪਲੱਸ ’ਚ ਭਾਗ ਲੈ ਕੇ 50 ਸਾਲੇ ਗੱਭਰੂਆਂ ਨਾਲ 400 ਮੀਟਰ ਰੇਸ 1.20 ਮਿੰਟ ਵਿਚ ਲਾ ਕੇ ਜ਼ਿਲ੍ਹੇ ਪੱਧਰ ‘ਤੇ ਆਪਣੀ ਚੋਣ ਕਰਵਾ ਲਈ ਹੈ। ਸਤੰਬਰ ਮਹੀਨੇ ਵਿਚ ਬਠਿੰਡੇ ਦੇ ਖੇਡ ਸਟੇਡੀਅਮ ਵਿਚ ਹੋਈਆਂ ਬਲਾਕ ਪੱਧਰ ਦੀਆਂ ਖੇਡਾਂ ਵਿਚ ਨੰਬਰਦਾਰ ਨੇ 400 ਮੀਟਰ ਤੇ 800 ਮੀਟਰ ਦੌੜ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੀਆਂ ਹੋਈਆਂ ਖੇਡਾਂ ਵਤਨ ਵਿਚ ਵੀ ਪੰਜਾਬ ਵਿਚੋਂ ਨੰਬਰਦਾਰ ਨੇ 400 ਮੀਟਰ ਦੌੜ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ 7000 ਦਾ ਨਕਦ ਇਨਾਮ ਜਿੱਤਿਆ ਸੀ । ਬੁਲੰਦ ਹੌਸਲੇ ਦਾ ਮਾਲਕ ਨੰਬਰਦਾਰ ਇਸ ਵਾਰ ਵੀ ਪੰਜਾਬ ਵਿਚੋਂ ਪਹਿਲੀ ਪੁਜ਼ੀਸ਼ਨ ਲੈਣ ਦਾ ਸੁਪਨਾ ਆਪਣੇ ਮਨ ਵਿਚ ਸਮੋਈ ਬੈਠਾ ਹੈ । ਨਗਰ ਕੋਟ ਸ਼ਮੀਰ ਤੇ ਇਲਾਕਾ ਵਾਸੀਆਂ ਨੂੰ ਆਪਣੇ ਅਜਿਹੇ ਖਿਡਾਰੀ ‘ਤੇ ਮਾਣ ਹੈ ਜੋ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ ਬਣਿਆ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ’ਚ ‘ਮੁੱਖ ਮੰਤਰੀ ਸਿਹਤ ਯੋਜਨਾ’ ਕਾਰਡ ਵੰਡਣ ਲਈ ਲੱਗਣਗੇ 115 ਵਿਸ਼ੇਸ਼ ਕੈਂਪ ਅਗਲੀ ਖ਼ਬਰ 23 ਨੂੰ ਮਨਾਇਆ ਜਾਵੇਗਾ ਵਿਸ਼ਵ ਪੰਜਾਬੀ ਦਿਵਸ- ਡਾ: ਧੂਰੀ, ਰਵਿੰਦਰਜੀਤ ਖੀਪਲ
Ad Position 24