18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਚਿੱਟਾ, ਨਸ਼ੀਲੀਆਂ ਗੋਲੀਆਂ ਤੇ ਗਾਂਜਾ ਬਰਾਮਦ

ਮਾਨਸਾ, 17 ਸਤੰਬਰ (ਸ. ਰਿ.)

Ad Position 21
No active advertisement
ਅਜੀਤ ਡੈਸਕ 18-09-2026
ਮਾਨਸਾ, 17 ਸਤੰਬਰ (ਸ.ਰਿ.)- ਥਾਣਾ ਸ਼ਹਿਰੀ-2 ਮਾਨਸਾ ਪੁਲਿਸ ਨੇ ਜਸਪ੍ਰੀਤ ਸਿੰਘ ਵਾਸੀ ਮਾਨਸਾ ਤੋਂ 5 ਗ੍ਰਾਮ ਅਤੇ ਜੋਗਾ ਪੁਲਿਸ ਨੇ ਗੋਸ਼ਾ ਸਿੰਘ ਵਾਸੀ ਮਾਨਸਾ ਤੋਂ 4 ਗ੍ਰਾਮ ਚਿੱਟਾ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਸ਼ਹਿਰੀ-1 ਮਾਨਸਾ ਪੁਲਿਸ ਨੇ ਗੁਰਤੇਜ ਸਿੰਘ ਵਾਸੀ ਨੰਗਲ ਕਲਾਂ ਤੋਂ 10, ਸ਼ਹਿਰੀ-2 ਮਾਨਸਾ ਪੁਲਿਸ ਨੇ ਅਮਨਦੀਪ ਸਿੰਘ ਵਾਸੀ ਮਾਨਸਾ ਤੋਂ 10, ਸਦਰ ਪੁਲਿਸ ਮਾਨਸਾ ਨੇ ਗੋਰਵਦੀਪ ਸਿੰਘ ਵਾਸੀ ਮਾਨਬੀਬੜੀਆਂ ਤੋਂ 10, ਸ਼ਹਿਰੀ ਬੁਢਲਾਡਾ ਪੁਲਿਸ ਨੇ ਲਵਪ੍ਰੀਤ ਸਿੰਘ ਤੇ ਹੈਪੀ ਸਿੰਘ ਵਾਸੀ ਫਫੜੇ ਭਾਈਕੇ ਤੋਂ 20, ਝੁਨੀਰ ਪੁਲਿਸ ਨੇ ਬਲਜੀਤ ਸਿੰਘ ਵਾਸੀ ਭੰਮੇ ਕਲਾਂ ਤੋਂ 10, ਬੋਹਾ ਪੁਲਿਸ ਨੇ ਹਰਪ੍ਰੀਤ ਸਿੰਘ ਵਾਸੀ ਰਾਮਗੜ੍ਹ ਸ਼ਾਹਪੁਰੀਆ ਤੋਂ 10, ਜੌੜਕੀਆਂ ਪੁਲਿਸ ਨੇ ਜਸਪ੍ਰੀਤ ਸਿੰਘ ਵਾਸੀ ਰੋੜੀ ਤੋਂ 10 ਅਤੇ ਸਰਦੂਲਗੜ੍ਹ ਪੁਲਿਸ ਨੇ ਗੁਰਪ੍ਰੀਤ ਸਿੰਘ ਵਾਸੀ ਰਾਜਰਾਣਾ ਤੋਂ 10 ਨਸ਼ੀਲੀਆਂ ਗੋਲੀਆਂ ਜਦਕਿ ਭੀ ਖੀ ਪੁਲਿਸ ਨੇ ਜਗਦੀਪ ਸਿੰਘ ਵਾਸੀ ਭੀਖੀ ਤੋਂ 250 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਸਾਰਿਆਂ ਖ਼ਿਲਾਫ਼ ਐਨ.ਡੀ.ਪੀ.ਐੱਸ . ਐਕਟ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਸਰਕਾਰ ਵਲੋਂ ਆਈ.ਟੀ.ਆਈ. ਦੇ ਦਾਖ਼ਲਿਆਂ ’ਚ 22 ਸਤੰਬਰ 2026 ਤੱਕ ਵਾਧਾ ਅਗਲੀ ਖ਼ਬਰ ਨੰਬਰਦਾਰਾਂ ਨੇ ਲਟਕਦੀਆਂ ਮੰਗਾਂ ਸੰਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂਅ ਪੱਤਰ ਸੌਂਪਿਆ
Ad Position 24