18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਗੁਰੂ ਮਾਂ ਹੇਮ ਕੁੰਵਰ ਦਾ 102ਵੇਂ ਜਨਮ ਦਿਵਸ ਦਾ ਆਯੋਜਨ ਕੱਲ੍ਹ

ਰਾਮਾਂ ਮੰਡੀ, 17 ਸਤੰਬਰ (ਪੱਤਰ ਪ੍ਰੇਰਕ)- ਜੈਨ ਸਾਧਵੀ ਗੁਰੂ ਮਾਂ ਹੇਮ ਕੁੰਵਰ ਦਾ 102ਵਾਂ ਜਨਮ ਦਿਵਸ ਵਰਿਸ਼ਠ ਉਪਪ੍ਰਵਰਤਨੀ ਡਾ. ਰਵਿ ਰਸ਼ਮੀ ਦੇ ਠਾਣੇ-3 ਦੀ ਅਗਵਾਈ ਹੇਠ 19 ਸਤੰਬਰ ਨੂੰ ਜੈਨ ਗਰਲਜ਼ ਕਾਲਜ, ਰਾਮਾਂ ਮੰਡੀ ਵਿਖੇ ਸਵੇਰੇ 8 ਤੋਂ 9 ਵਜੇ ਤੱਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।

Ad Position 21
No active advertisement
ਅਜੀਤ ਡੈਸਕ 18-09-2026
ਰਾਮਾਂ ਮੰਡੀ, 17 ਸਤੰਬਰ (ਪੱਤਰ ਪ੍ਰੇਰਕ)- ਜੈਨ ਸਾਧਵੀ ਗੁਰੂ ਮਾਂ ਹੇਮ ਕੁੰਵਰ ਦਾ 102ਵਾਂ ਜਨਮ ਦਿਵਸ ਵਰਿਸ਼ਠ ਉਪਪ੍ਰਵਰਤਨੀ ਡਾ. ਰਵਿ ਰਸ਼ਮੀ ਦੇ ਠਾਣੇ-3 ਦੀ ਅਗਵਾਈ ਹੇਠ 19 ਸਤੰਬਰ ਨੂੰ ਜੈਨ ਗਰਲਜ਼ ਕਾਲਜ, ਰਾਮਾਂ ਮੰਡੀ ਵਿਖੇ ਸਵੇਰੇ 8 ਤੋਂ 9 ਵਜੇ ਤੱਕ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਸਮਾਗਮ ਦੌਰਾਨ ਗੁਰੂ ਮਾਂ ਹੇਮ ਕੁੰਵਰ ਦੇ ਜੀਵਨ ਅਤੇ ਧਾਰਮਿਕ ਸੇਵਾਵਾਂ ਨੂੰ ਯਾਦ ਕਰਦਿਆਂ ਗੁਰੂ ਗੁਣਗਾਨ ਸਭਾ ਕਰਵਾਈ ਜਾਵੇਗੀ। ਇਸ ਮੌਕੇ ਪ੍ਰਭਾਵਨਾ ਦਾ ਲਾਭਾਰਥੀ ਪਰਿਵਾਰ ਬਚਨੀ ਦੇਵੀ ਧਰਮ-ਪਤਨੀ ਸਵ. ਸ੍ਰੀ ਚਿਪਨਲਾਲ ਜੈਨ, ਮਾਤਾ ਚਰਨਦਾਸ -ਚੰਦਨਬਾਲਾ ਜੈਨ, ਰੱਤੇਵਾਲਾ (ਰਾਜਸਥਾਨ) ਵਲੋਂ ਸੇਵਾ ਕੀਤੀ ਜਾਵੇਗੀ। ਸਮਾਗਮ ਦੇ ਪ੍ਰਬੰਧਕਾਂ ਵਲੋਂ ਸਮੂਹ ਪਰਿਵਾਰਾਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ ਹੈ। ਸਮਾਗਮ ਵਿਚ ਸਮੇਂ ਦੀ ਪਾਬੰਦੀ ਲਈ ਸਵੇਰੇ 8 ਤੋਂ 8:15 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਢਾਡੀ ਸੁਖਪਾਲ ਸਿੰਘ ਸਪੈਸ਼ਲ ਲਹਿਰਾ ਧੂੜਕੋਟ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਮੂਲਾ ਸਿੰਘ ਵਾਲਾ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ
Ad Position 24