18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਐਲ.ਆਈ.ਸੀ.ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਦੀਵਾਨਾ ਨੂੰ ਵਾਟਰ ਕੂਲਰ ਦਾਨ

ਬੱਲੂਆਣਾ, 17 ਸਤੰਬਰ (ਗੁਰਨੈਬ ਸਾਜਨ)- ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਦੀਵਾਨਾ ਵਿਖੇ ਬੱਚਿਆਂ ਲਈ ਪੀਣ ਵਾਲੇ ਠੰਢੇ ਪਾਣੀ ਦੀ ਮੰਗ ਨੂੰ ਦੇਖਦਿਆਂ ਐਲ. ਆਈ.

Ad Position 21
No active advertisement
ਅਜੀਤ ਡੈਸਕ 18-09-2026
ਬੱਲੂਆਣਾ, 17 ਸਤੰਬਰ (ਗੁਰਨੈਬ ਸਾਜਨ)- ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਦੀਵਾਨਾ ਵਿਖੇ ਬੱਚਿਆਂ ਲਈ ਪੀਣ ਵਾਲੇ ਠੰਢੇ ਪਾਣੀ ਦੀ ਮੰਗ ਨੂੰ ਦੇਖਦਿਆਂ ਐਲ.ਆਈ.ਸੀ. ਆਫ਼ ਇੰਡੀਆ ਦੇ ਅਧਿਕਾਰੀਆਂ ਵਲੋਂ 50 ਲੀਟਰ ਦਾ ਵਾਟਰ ਕੂਲਰ ਦਾਨ ਕੀਤਾ ਗਿਆ। ਵਾਟਰ ਕੂਲਰ ਦਾਨ ਕਰਨ ਸਮੇਂ ਆਰ.ਪੀ.ਸਿੰਘ ਮੈਨੇਜਰ ਸੇਲਜ਼ ਐਲ.ਆਈ.ਸੀ . ਆਫ਼ ਇੰਡੀਆ ਡੀ.ਓ. ਲੁਧਿਆਣਾ, ਅਖਲੇਸ਼ ਚੰਦਰ ਸੀਨੀਅਰ ਬਰਾਂਚ ਮੈਨੇਜਰ ਬੀ.ਓ. ਬਠਿੰਡਾ, ਗੁਰਪ੍ਰੀਤ ਸਿੰਘ ਬਰਾਂਚ ਮੈਨੇਜਰ ਐਸ.ਓ. ਬਠਿੰਡਾ, ਮਨੋਜ ਕੁਮਾਰ ਐਲ.ਆਈ.ਸੀ. ਬਠਿੰਡਾ, ਉਪਰੰਤ ਐਲ.ਆਈ.ਸੀ. ਦੇ ਅਧਿਕਾਰੀਆਂ ਵਲੋਂ ਸਕੂਲ ‘ਚ ਛਾਂਦਾਰ ਬੂਟੇ ਵੀ ਲਗਾਏ ਗਏ। ਸਕੂਲ ਦੇ ਮੁੱਖ ਅਧਿਆਪਕ ਗੁਰਜੀਤ ਸਿੰਘ ਨੇ ਐਲ.ਆਈ.ਸੀ. ਦੇ ਅਧਿਕਾਰੀਆਂ ਦਾ ਸਮੂਹ ਸਟਾਫ਼, ਬੱਚਿਆਂ ਦੇ ਮਾਪਿਆਂ ਵਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਸਕੂਲ ਦੇ ਬੱਚਿਆਂ ਨੂੰ ਪੀਣ ਵਾਲੇ ਪਾਣੀ ਲਈ 50 ਲੀਟਰ ਦਾ ਵਾਟਰ ਕੂਲਰ ਦੇ ਕੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਅਤੇ ਸਕੂਲ ਵਿਚ ਛਾਂਦਾਰ ਬੂਟੇ ਲਗਾਉਣ ਤੋਂ ਇਲਾਵਾ ਹੋਰ ਬੂਟੇ ਭੇਜਣ ਲਈ ਵੀ ਸਹਿਯੋਗ ਦਿੱਤਾ। ਇਸ ਮੌਕੇ ਮੁੱਖ ਅਧਿਆਪਕ ਗੁਰਜੀਤ ਸਿੰਘ ਸਮੂਹ ਸਟਾਫ਼, ਨਵਦੀਪ ਕੌਰ ਚੇਅਰਪਰਸਨ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਮੂਹ ਮੈਂਬਰ, ਮਨਦੀਪ ਸਿੰਘ ਆਪ ਆਗੂ ਬਲਾਕ ਮੀਡੀਆ ਇੰਚਾਰਜ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਰਕਰ ਰਾਸ਼ਨ ਕਾਰਡ ਵੈਰੀਫ਼ਿਕੇਸ਼ਨ ਦੇ ਕੰਮ ਤੋਂ ਇਨਕਾਰੀ- ਹਰਗੋਬਿੰਦ ਕੌਰ ਅਗਲੀ ਖ਼ਬਰ ਲਾਭਪਾਤਰੀਆਂ ਨੇ ਚੁਣੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਕੀਤੀ ਮੰਗ
Ad Position 24