09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਨਗਰ ਕੌਂਸਲ ਗੋਨਿਆਣਾ ਮੰਡੀ ਦੇ ਨਵ ਨਿਯੁਕਤ ਪ੍ਰਧਾਨ ਰਾਕੇਸ਼ ਕੁਮਾਰ ਰੋਮਾ ਦੀ ਹੋਈ ਤਾਜਪੋਸ਼ੀ

ਗੋਨਿਆਣਾ, 9 ਸਤੰਬਰ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ਦੇ ਨਵ-ਨਿਯੁਕਤ ਨਗਰ ਕੌਂਸਲ ਪ੍ਰਧਾਨ ਰਾਕੇਸ਼ ਕੁਮਾਰ ਰੋਮਾ ਦਾ ਤਾਜਪੋਸ਼ੀ ਸਮਾਗਮ ਦਫ਼ਤਰ ਨਗਰ ਕੌਸ਼ਲ ਵਿਖੇ ਆਯੋਜਿਤ ਕੀਤਾ ਗਿਆ। ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਰਾਕੇਸ਼ ਕੁਮਾਰ ਰੋਮਾ ਨੂੰ ਰਸਮੀ ਤੌਰ ’ਤੇ ਪ੍ਰਧਾਨ ਦੀ ਕੁਰਸੀ ਉੱਪਰ ਬਠਾਉਣ ਲਈ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਅਤੇ ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਗੋਨਿਆਣਾ, 9 ਸਤੰਬਰ (ਲਛਮਣ ਦਾਸ ਗਰਗ)-ਗੋਨਿਆਣਾ ਮੰਡੀ ਦੇ ਨਵ-ਨਿਯੁਕਤ ਨਗਰ ਕੌਂਸਲ ਪ੍ਰਧਾਨ ਰਾਕੇਸ਼ ਕੁਮਾਰ ਰੋਮਾ ਦਾ ਤਾਜਪੋਸ਼ੀ ਸਮਾਗਮ ਦਫ਼ਤਰ ਨਗਰ ਕੌਸ਼ਲ ਵਿਖੇ ਆਯੋਜਿਤ ਕੀਤਾ ਗਿਆ। ਕੌਂਸਲ ਦੇ ਨਵ ਨਿਯੁਕਤ ਪ੍ਰਧਾਨ ਰਾਕੇਸ਼ ਕੁਮਾਰ ਰੋਮਾ ਨੂੰ ਰਸਮੀ ਤੌਰ ’ਤੇ ਪ੍ਰਧਾਨ ਦੀ ਕੁਰਸੀ ਉੱਪਰ ਬਠਾਉਣ ਲਈ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਅਤੇ ਪੀ.ਸੀ.ਏ. ਪ੍ਰਧਾਨ ਅਮਰਜੀਤ ਸਿੰਘ ਮਹਿਤਾ ਨੇ ਸਿਰੋਪਾਓ ਪਾ ਕੇ ਰਸਮੀ ਤੌਰ ’ਤੇ ਪ੍ਰਧਾਨ ਨਗਰ ਕੌਂਸਲ ਦੀ ਕੁਰਸੀ ਉੱਪਰ ਬਿਠਾਇਆ। ਇਸ ਮੌਕੇ ਉਨ੍ਹਾਂ ਦੇ ਨਾਲ ਮੇਅਰ ਪਦਮਜੀਤ ਸਿੰਘ ਮਹਿਤਾ, ਅਮਰਦੀਪ ਸਿੰਘ ਰਾਜਨ ਚੇਅਰਮੈਨ ਕੋਆਪਰੇਟਿਵ ਬੈਂਕ, ਹਰਸਿਮਰਨ ਸਿੰਘ ਯੂਥ ਆਗੂ ਆਮ ਆਦਮੀ ਪਾਰਟੀ ਦੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਰਾਕੇਸ਼ ਕੁਮਾਰ ਰੋਮਾ ਨੇ ਪਾਰਟੀ ਦੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ, ਅਮਰਜੀਤ ਸਿੰਘ ਮਹਿਤਾ ਸਮੇਤ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਿਆ ਪਾਰਟੀ ਹਰ ਸਮੇਂ ਹੋਰ ਸਾਥ ਦੇਣ ਦਾ ਵਾਅਦਾ ਕੀਤਾ ਦਿੱਤਾ। ਇਸ ਮੌਕੇ ਅਮਰਜੀਤ ਸਿੰਘ ਮਹਿਤਾ ਨੇ ਕਿਹਾ ਕਿ ਕੁੱਝ ਪਾਉਣ ਲਈ ਸਾਨੂੰ ਮਿਹਨਤ ਕਰਨੀ ਪੈਂਦੀ ਹੈ, ਮਿਹਨਤ ਨਾਲ ਸੱਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਨਵਨਿਯੁਕਤ ਪ੍ਰਧਾਨ ਨਗਰ ਕੌਂਸਲ ਰਾਕੇਸ਼ ਕੁਮਾਰ ਰੋਮਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਨਾਲ ਹੀ ਭਰੋਸਾ ਦਿੱਤਾ ਕਿ ਜੇਕਰ ਗੋਨਿਆਣਾ ਮੰਡੀ ਦੇ ਵਿਕਾਸ ਕਾਰਜਾਂ ਲਈ ਕੋਈ ਵੀ ਮਦਦ ਦੀ ਲੋੜ ਹੋਈ ਤਾਂ ਉਹ ਜ਼ਰੂਰ ਕਰਨਗੇ ਹਰ ਇਸ ਦੇ ਨਾਲ ਹੀ ਹਰ ਇਕ ਦੀ ਜ਼ੁਬਾਨ ਉੱਪਰ ਮਹਿਤਾ ਦੀ ਦੇਖ ਰੇਖ ਹੇਠ ਬਠਿੰਡਾ ਵਿਖੇ ਹੋਏ ਵਿਕਾਸ ਕਾਰਜਾਂ ਦੀ ਵੀ ਚਰਚਾ ਸੀ। ਇਸ ਮੌਕੇ ਕਾਰਜ ਸਾਧਕ ਅਫ਼ਸਰ ਤਰੁਣ ਕੁਮਾਰ, ਸੀਨੀਅਰ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਪੀਤਾ, ਮੀਤ ਪ੍ਰਧਾਨ ਸੰਦੀਪ ਕੁਮਾਰ ਬਿੰਟਾਂ, ਵਰਿੰਦਰ ਪਾਲ ਸਾਬਕਾ ਕੌਸ਼ਲ ਪ੍ਰਧਾਨ, ਪ੍ਰੇਮ ਕੁਮਾਰ ਅਰੋੜਾ (ਸਾਬਕਾ ਪ੍ਰਧਾਨ ਨਗਰ ਕੌਂਸਲ) ਹੋਰ ਕੌਂਸਲਰ ਅਤੇ ਮੋਹਤਵਰ ਅਤੇ ਸ਼ਹਿਰ ਨਿਵਾਸੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਦੀ ਟੈਂਡਰਿੰਗ ਨੂੰ ਲੈ ਕੇ ਠੇਕੇਦਾਰਾਂ ਨੇ ਖੋਲ੍ਹਿਆ ਮੋਰਚਾ ਮਸਲਾ ਹੱਲ ਨਾ ਹੋਣ ’ ਤੇ ਹਾਈ ਕੋਰਟ ਜਾਣ ਦੀ ਚਿਤਾਵ... ਅਗਲੀ ਖ਼ਬਰ ਧਰਨਿਆਂ ਵਿਚੋਂ ਨਿਕਲੀ ਪਾਰਟੀ ਲੋਕਾਂ ਦੀ ਜ਼ੁਬਾਨਬੰਦੀ ਕਰਵਾਉਣ ਲੱਗੀ-ਕੋਟਭਾਰਾ
Ad Position 24