09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਸੁਖਮੰਦਰ ਸਿੰਘ ਸਿੱਧੂ ‘ਸ਼ੌਰਿਆ ਚੱਕਰ’ ਦਾ ਦਿਹਾਂਤ

ਲਹਿਰਾ ਮੁਹੱਬਤ, 9 ਸਤੰਬਰ (ਸੁਖਪਾਲ ਸਿੰਘ ਸੁੱਖੀ)- ਭਾਰਤੀ ਹਵਾਈ ਸੈਨਾ ’ਚੋਂ ਸੇਵਾ ਮੁਕਤ ਵਿੰਗ ਕਮਾਂਡਰ ਸੁਖਮੰਦਰ ਸਿੰਘ ਸਿੱਧੂ ‘ਸ਼ੌਰੀਆ ਚੱਕਰ’ (82) ਸਪੁੱਤਰ ਸਵ. ਮੁਖ਼ਤਿਆਰ ਸਿੰਘ ਜੰਮਪਲ ਲਹਿਰਾ ਮੁਹੱਬਤ (ਬਠਿੰਡਾ) ਹਾਲ ਆਬਾਦ ਜੋਧਪੁਰ (ਰਾਜਸਥਾਨ) ਵਿਖੇ ਬੀਤੇ ਦਿਨੀਂ ਦਿਹਾਂਤ ਹੋਣ ਜਾਣ ਦੀ ਖ਼ਬਰ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਲਹਿਰਾ ਮੁਹੱਬਤ, 9 ਸਤੰਬਰ (ਸੁਖਪਾਲ ਸਿੰਘ ਸੁੱਖੀ)- ਭਾਰਤੀ ਹਵਾਈ ਸੈਨਾ ’ਚੋਂ ਸੇਵਾ ਮੁਕਤ ਵਿੰਗ ਕਮਾਂਡਰ ਸੁਖਮੰਦਰ ਸਿੰਘ ਸਿੱਧੂ ‘ਸ਼ੌਰੀਆ ਚੱਕਰ’ (82) ਸਪੁੱਤਰ ਸਵ. ਮੁਖ਼ਤਿਆਰ ਸਿੰਘ ਜੰਮਪਲ ਲਹਿਰਾ ਮੁਹੱਬਤ (ਬਠਿੰਡਾ) ਹਾਲ ਆਬਾਦ ਜੋਧਪੁਰ (ਰਾਜਸਥਾਨ) ਵਿਖੇ ਬੀਤੇ ਦਿਨੀਂ ਦਿਹਾਂਤ ਹੋਣ ਜਾਣ ਦੀ ਖ਼ਬਰ ਹੈ। ਜੋ ਆਪਣੇ ਪਿੱਛੇ ਬੇਟਾ ਹਰਸ਼ਵਿੰਦਰ ਸਿੰਘ ਸਿੱਧੂ ਐਮ.ਬੀ.ਏ ਤੇ ਦੋ ਬੇਟੀਆਂ ਛੱਡ ਗਏ ਹਨ । ਸਵ. ਸੁਖਮੰਦਰ ਸਿੰਘ ਸਿੱਧੂ ਦੇ ਭਤੀਜੇ ਸਪੁੱਤਰ ਗੁਰਜੀਤ ਸਿੰਘ ਗੁਰਜੀ ਸਪੁੱਤਰ ਸਵ. ਬਲਵਿੰਦਰ ਸਿੰਘ ਤੇ ਬਲਰਾਜ ਸਿੰਘ ਗੋਲਡੀ ਸਪੁੱਤਰ ਸਵ. ਅਮਰਜੀਤ ਸਿੰਘ ਨੇ ਦੱਸਿਆ ਕਿ ਸਵ. ਸਿੱਧੂ ਦਾ ਪਰਿਵਾਰ ਇਸੇ ਮਹੀਨੇ ਪਿੰਡ ਵੀ ਆਵੇਗਾ। ਚੇਤੇ ਰਹੇ ਕਿ ਸਵ. ਸੁਖਮੰਦਰ ਸਿੰਘ ਸਿੱਧੂ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਤੋਂ ਸਿੱਖਿਆ ਪ੍ਰਾਪਤ ਕਰਕੇ 13 ਮਾਰਚ 1966 ’ਚ ਭਾਰਤੀ ਹਵਾਈ ਸੈਨਾ ਵਿਚ ਫਲਾਈਟ ਅਫ਼ਸਰ ਭਰਤੀ ਹੋਏ ਤੇ ਫਲਾਈਟ ਲੈਫ਼ਟੀਨੈਂਟ 1971 ਵਿਚ ਪਦ ਉੱਨਤ ਹੋਏ ਤੇ 20 ਅਗਸਤ 1985 ’ਚ ਵਿੰਗ ਕਮਾਂਡਰ ਬਣੇ। ਉਨ੍ਹਾਂ ਸੇਵਾਵਾਂ ਦੌਰਾਨ 15 ਅਕਤੂਬਰ 1977 ਨੂੰ ਸਕੁਐਡਰਨ ਲੀਡਰ ਸਿੱਧੂ ਨੂੰ ‘ਓਸ਼ੀਅਨ ਟੂ ਸਕਾਈ ਐਕਸਪੀਡੀਸ਼ਨ’ ਦੇ ਨੇਤਾ ਸਰ ਐਡਮੰਡ ਹਿਲੇਰੀ ਨੂੰ ਬਿਮਾਰ ਹੋਣ ਕਾਰਨ ਉੱਥੋਂ ਕੱਢਣ ਦਾ ਹੁਕਮ ਦਿੱਤਾ। ਜੋ ਸਮੁੰਦਰ ਤਲ ਤੋਂ 17,5000 ਫੁੱਟ ਦੀ ਉਚਾਈ ’ਤੇ ਸਥਿਤ ਬੇਸ ਕੈਂਪ ’ਤੇ ਗੰਭੀਰ ਰੂਪ ’ਚ ਬਿਮਾਰ ਸਨ । ਕਈ ਮਿਸ਼ਨਾਂ ਦੇ ਤਜਰਬੇਕਾਰ, ਸਕੁਐਡਰਨ ਲੀਡਰ ਸਿੱਧੂ ਨੇ ਮਿਸ਼ਨ ਦੀ ਪੂਰੀ ਯੋਜਨਾ ਬਣ ਕੇ ਹਵਾ ’ਚ ਚੜ੍ਹਿਆ ਅਤੇ ਬਰਫ਼ ਨਾਲ ਢੱਕੀ ਖੱਡ ’ਚੋਂ ਸਰ ਐਡਮੰਡ ਹਿਲੇਰੀ ਨੂੰ ਕਾਫੀ ਜੱਦੋਜਹਿਦ ਮਗਰੋਂ ਬਰਫ਼ ’ਚੋਂ ਦਲੇਰੀ ਨਾਲ ਬਾਹਰ ਕੱਢਿਆ। ਉਸ ਨੇ 17,5000 ਫੁੱਟ ਦੀ ਉਚਾਈ ’ਤੇ ਸੰਪੂਰਨ ਹੋਵਰ ਰੱਖ ਕੇ ਹੈਲੀਕਾਪਟਰ ਰੋਕ ਕੇ ਰੱਖਿਆ। ਜਿਸ ਦੇ ਸਨਮਾਨ ਵਜੋਂ 1 978 ਵਿਚ ਭਾਰਤ ਦੇ ਰਾਸ਼ਟਰਪਤੀ ਨੀਲਮ ਸੰਜੀਵ ਰੈਡੀ ਵਲੋਂ ਉਨ੍ਹਾਂ ਨੂੰ ਸ਼ੌਰੀਆ ਚੱਕਰ ਨਾਲ ਸਨਮਾਨਿਤ ਕੀਤਾ। ਉਨ੍ਹਾਂ ਪਟਨਾ ਖੇਤਰ ’ਚ ਹੜ੍ਹ ਰਾਹਤ ਕਾਰਜਾਂ ਦੌਰਾਨ ਇੱਕ ਹੈਲੀਕਾਪਟਰ ਯੂਨਿਟ ਦੇ ਫਲਾਈਟ ਲੈਫ਼ਟੀਨੈਂਟ ਸੁਖਮੰਦਰ ਸਿੰਘ ਸਿੱਧੂ ਨੇ ਪੰਜ ਦਿਨਾਂ ਤੱਕ ਲਗਾਤਾਰ 94 ਉਡਾਣਾਂ ਭਰੀਆਂ। ਜਿਨ੍ਹਾਂ ’ਚ ਕੁੱਲ 43 ਘੰਟੇ ਦੀ ਉਡਾਣ ਸ਼ਾਮਿਲ ਸੀ। ਉਨ੍ਹਾਂ ਪਾਣੀ ਵਿਚ ਘਿਰੇ ਘਰਾਂ ਤੱਕ 25 ਟਨ ਰਾਹਤ ਸਮੱਗਰੀ ਹਵਾਈ ਜਹਾਜ਼ ਰਾਹੀਂ ਪਹੁੰਚਾਈ ਅਤੇ ਕੀਮਤੀ ਜਾਨਾਂ ਬਚਾਈਆਂ। ਓਡੀਸ਼ਾ ’ਚ ਹੜ੍ਹ ਰਾਹਤ ਕਾਰਜਾਂ ਦੌਰਾਨ 21 ਘੰਟੇ ਦੀ ਉਡਾਣ ਭਰੀ ਸੀ। ਸੁਖਮੰਦਰ ਸਿੰਘ ਸਿੱਧੂ 1993 ਵਿਚ ਏਅਰ ਫੋਰਸ ਵਿਚੋਂ ਸੇਵਾ ਮੁਕਤ ਹੋਏ ਸਨ। ਉਨ੍ਹਾਂ ਨੇ ਸੇਵਾਵਾਂ ਦੇਸ਼ ਸੇਵਾ ਪ੍ਰਤੀ ਸਮਰਪਿਤ ਦੀ ਭਾਵਨਾ ਨਾਲ ਦਿੱਤੀਆਂ। ਜੋ ਇਤਿਹਾਸ ਵਿਚ ਹਮੇਸ਼ਾ ਪੀੜੀਆਂ ਤੱਕ ਚੇਤੇ ਰਹਿਣਗੀਆਂ।
Ad Position 22
No active advertisement
ਪਿਛਲੀ ਖ਼ਬਰ ਮਨਦੀਪ ਸਿੰਘ ਸਿੱਧੂ ਤੇ ਲੱਖਾ ਸਿਧਾਣਾ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ ਅਗਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਸਿੱਖਿਆ ਤੇ ਵਾਤਾਵਰਨ ਖੇਤਰ ’ਚ ਅਹਿਮ ਯੋਗਦਾਨ ਲਈ ਡਾ. ਚਰਨਜੀਤ ਕੌਰ ਢਿੱਲੋਂ...
Ad Position 24