09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਸਿੱਖਿਆ ਤੇ ਵਾਤਾਵਰਨ ਖੇਤਰ ’ਚ ਅਹਿਮ ਯੋਗਦਾਨ ਲਈ ਡਾ. ਚਰਨਜੀਤ ਕੌਰ ਢਿੱਲੋਂ ਸਨਮਾਨਿਤ

ਚਾਉਕੇ , 9 ਸਤੰਬਰ ( ਮਨਜੀਤ ਸਿੰਘ ਘੜੈਲੀ )- ਸੀਨੀਅਰ ਸੈਕੰਡਰੀ ਪਬਲਿਕ ਸਕੂਲ , ਕਰਾੜਵਾਲਾ ਦੀ ਚੇਅਰਪਰਸਨ ਡਾ . ਚਰਨਜੀਤ ਕੌਰ ਢਿੱਲੋਂ ਨੂੰ ਸਿੱਖਿਆ ਅਤੇ ਵਾਤਾਵਰਣ ਦੇ ਖੇਤਰ ’ ਚ ਉਨ੍ਹਾਂ ਦੇ ਲੰਬੇ ਸਮੇਂ ਤੋਂ ਜਾਰੀ ਅਣਥੱਕ ਅਤੇ ਸ਼ਲਾਘਾਯੋਗ ਯੋਗਦਾਨ ਲਈ ਆਲ ਇੰਡੀਆ ਸਕੂਲ ਐਸ਼ੋਸੀਏਸ਼ਨ ਵਲੋਂ ‘ ਲਾਈਫਟਾਈਮ ਅਚੀਵਮੈਂਟ ਐਵਾਰਡ ’ ਨਾਲ ਸਨਮਾਨਿਤ ਕੀਤਾ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਚਾਉਕੇ , 9 ਸਤੰਬਰ ( ਮਨਜੀਤ ਸਿੰਘ ਘੜੈਲੀ )- ਸੀਨੀਅਰ ਸੈਕੰਡਰੀ ਪਬਲਿਕ ਸਕੂਲ , ਕਰਾੜਵਾਲਾ ਦੀ ਚੇਅਰਪਰਸਨ ਡਾ . ਚਰਨਜੀਤ ਕੌਰ ਢਿੱਲੋਂ ਨੂੰ ਸਿੱਖਿਆ ਅਤੇ ਵਾਤਾਵਰਣ ਦੇ ਖੇਤਰ ’ ਚ ਉਨ੍ਹਾਂ ਦੇ ਲੰਬੇ ਸਮੇਂ ਤੋਂ ਜਾਰੀ ਅਣਥੱਕ ਅਤੇ ਸ਼ਲਾਘਾਯੋਗ ਯੋਗਦਾਨ ਲਈ ਆਲ ਇੰਡੀਆ ਸਕੂਲ ਐਸ਼ੋਸੀਏਸ਼ਨ ਵਲੋਂ ‘ ਲਾਈਫਟਾਈਮ ਅਚੀਵਮੈਂਟ ਐਵਾਰਡ ’ ਨਾਲ ਸਨਮਾਨਿਤ ਕੀਤਾ ਗਿਆ । ਇਹ ਵਕਾਰੀ ਸਨਮਾਨ ਅੰਮ੍ਰਿਤਸਰ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਦਿੱਤਾ ਗਿਆ । ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਡਾ : ਚਰਨਜੀਤ ਕੌਰ ਢਿੱਲੋਂ ਇਕ ਪ੍ਰਗਤੀਸ਼ੀਲ ਸੋਚ ਵਾਲੀ ਅਤੇ ਦੂਰਦਰਸ਼ੀ ਸ਼ਖ਼ਸੀਅਤ ਹਨ , ਜਿਨ੍ਹਾਂ ਨੇ ਸਿੱਖਿਆ ਨੂੰ ਸਿਰਫ਼ ਕਲਾਸਰੂਮ ਅਤੇ ਕਿਤਾਬੀ ਗਿਆਨ ਤੱਕ ਸੀਮਿਤ ਨਾ ਰੱਖ ਕੇ ਇਸਨੂੰ ਸਮਾਜਿਕ ਜ਼ਿੰਮੇਵਾਰੀ , ਵਾਤਾਵਰਣ ਸੰਭਾਲ ਅਤੇ ਟਿਕਾਊ ਵਿਕਾਸ ਨਾਲ ਜੋੜਨ ਦਾ ਨਿਰੰਤਰ ਯਤਨ ਕੀਤਾ ਹੈ । ਉਨ੍ਹਾਂ ਦਾ ਉਦੇਸ਼ ਅਜਿਹੇ ਵਿਦਿਆਰਥੀ ਤਿਆਰ ਕਰਨਾ ਹੈ ਜੋ ਸਿਰਫ਼ ਅਕਾਦਮਿਕ ਤੌਰ ’ ਤੇ ਹੀ ਮਜ਼ਬੂਤ ਨਾ ਹੋਣ , ਬਲਕਿ ਚੰਗੇ ਇਨਸਾਨ , ਜ਼ਿੰਮੇਵਾਰ ਨਾਗਰਿਕ , ਵਾਤਾਵਰਣ - ਪ੍ਰੇਮੀ ਅਤੇ ਭਵਿੱਖ ਦੇ ਸੰਵੇਦਨਸ਼ੀਲ ਆਗੂ ਵੀ ਬਣਨ । ਐਵਾਰਡ ਪ੍ਰਾਪਤ ਕਰਨ ’ ਤੇ ਡਾ . ਚਰਨਜੀਤ ਕੌਰ ਢਿੱਲੋਂ ਨੇ ਇਸ ਸਨਮਾਨ ਨੂੰ ਆਪਣੀ ਨਿੱਜੀ ਉਪਲਬਧੀ ਦੀ ਬਜਾਏ ਸਿੱਖਿਆ ਦੇ ਖੇਤਰ ਨਾਲ ਜੁੜੇ ਸਮੂਹ ਅਧਿਆਪਕਾਂ , ਵਿਦਿਆਰਥੀਆਂ ਲਈ ਪ੍ਰੇਰਣਾ ਦੱਸਿਆ । ਸਕੂਲ ਦੇ ਪ੍ਰਿੰਸੀਪਲ , ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਡਾ . ਚਰਨਜੀਤ ਕੌਰ ਢਿੱਲੋਂ ਨੂੰ ਇਸ ਮਾਣਮੱਤੇ ਸਨਮਾਨ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪ੍ਰਗਤੀਸ਼ੀਲ ਸੋਚ , ਦੂਰਦਰਸ਼ੀ ਅਗਵਾਈ ਅਤੇ ਸਿੱਖਿਆ ਪ੍ਰਤੀ ਸਮਰਪਣ ਸਕੂਲ ਪਰਿਵਾਰ ਅਤੇ ਸਮਾਜ ਲਈ ਪ੍ਰੇਰਣਾ ਦਾ ਸਰੋਤ ਹੈ ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਹਵਾਈ ਸੈਨਾ ਦੇ ਵਿੰਗ ਕਮਾਂਡਰ ਸੁਖਮੰਦਰ ਸਿੰਘ ਸਿੱਧੂ ‘ਸ਼ੌਰਿਆ ਚੱਕਰ’ ਦਾ ਦਿਹਾਂਤ ਅਗਲੀ ਖ਼ਬਰ ਬਰਖ਼ਾਸਤ ਪਟਵਾਰੀ ਕਤਲ ਮਾਮਲੇ ’ਚ ਪੁਲਿਸ ਨੂੰ ਵੱਡੀ ਸਫ਼ਲਤਾ, ਦੋਵੇਂ ਮੁਲਜ਼ਮ ਗ੍ਰਿਫ਼ਤਾਰ
Ad Position 24