ਜਗਰਾਉ (ਲੁਧਿਆਣਾ), 9 ਸਤੰਬਰ (ਕੁਲਦੀਪ ਸਿੰਘ ਲੋਹਟ) - ਰਾਏਕੋਟ ਰੋਡ ’ਤੇ ਸੋਨਾਲੀਕਾ ਟਰੈਕਟਰ ਏਜੰਸੀ ਨੇੜੇ ਅੱਜ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਸੜਕ ’ਤੇ ਚੱਲ ਰਹੇ ਇੱਕ ਮੋਟਰਸਾਈਕਲ ਨੂੰ ਅਚਾਨਕ ਅੱਗ ਲੱਗ ਗਈ। ਮੋਟਰਸਾਈਕਲ ਸਵਾਰ ਨੇ ਸਮੇਂ ਸਿਰ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਮੋਟਰਸਾਈਕਲ ਕੁਝ ਹੀ ਸਮੇਂ ਵਿਚ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ।
ਮੋਟਰਸਾਈਕਲ ਦੇ ਮਾਲਕ ਗਗਨਦੀਪ ਸਿੰਘ ਵਾਸੀ ਚੁੰਗੀ ਨੰਬਰ ਪੰਜ ਨੇ ਦੱਸਿਆ ਕਿ ਉਸ ਦੇ ਪਲਸਰ ਮੋਟਰਸਾਈਕਲ ਦੀ ਟੈਂਕੀ ਵਾਲੀ ਮੋਟਰ ਵਿਚ ਖ਼ਰਾਬੀ ਆ ਗਈ ਸੀ। ਉਹ ਮੋਟਰਸਾਈਕਲ ਨੂੰ ਮੁਰੰਮਤ ਲਈ ਜਗਰਾਉਂ ਸਥਿਤ ਬਜਾਜ ਏਜੰਸੀ ਵਿਚ ਲੈ ਕੇ ਗਿਆ ਸੀ, ਜਿੱਥੇ ਮੋਟਰ ਬਦਲਵਾਉਣ ਤੋਂ ਬਾਅਦ ਉਹ ਆਪਣੇ ਦੋਸਤ ਕੁਲਦੀਪ ਸਿੰਘ ਨਾਲ ਵਾਪਸ ਆ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਰਾਏਕੋਟ ਰੋਡ ’ਤੇ ਸੋਨਾਲੀਕਾ ਟਰੈਕਟਰ ਏਜੰਸੀ ਨੇੜੇ ਪਹੁੰਚੇ ਤਾਂ ਚੱਲਦੇ ਮੋਟਰਸਾਈਕਲ ਵਿਚੋਂ ਅਚਾਨਕ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ। ਸਥਿਤੀ ਨੂੰ ਭਾਂਪਦਿਆਂ ਉਸ ਦੇ ਦੋਸਤ ਕੁਲਦੀਪ ਸਿੰਘ ਨੇ ਮੋਟਰਸਾਈਕਲ ਤੋਂ ਛਾਲ ਮਾਰ ਦਿੱਤੀ ਅਤੇ ਆਪਣੀ ਜਾਨ ਬਚਾਈ। ਅੱਗ ਲੱਗਣ ਕਾਰਨ ਮੋਟਰਸਾਈਕਲ ਸੜਕ ’ਤੇ ਹੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਘਟਨਾ ਤੋਂ ਬਾਅਦ ਆਸ-ਪਾਸ ਦੇ ਦੁਕਾਨਦਾਰਾਂ ਅਤੇ ਰਾਹਗੀਰਾਂ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਘਟਨਾ ਕਾਰਨ ਕੁਝ ਸਮੇਂ ਲਈ ਰਾਏਕੋਟ ਰੋਡ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਅੱਗ ਲੱਗਣ ਦੀ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਵਾਇਰਲ ਹੋ ਰਹੀ ਹੈ।ਮੋਟਰਸਾਈਕਲ ਨੂੰ ਅੱਗ ਲੱਗਣ ਦੇ ਕਾਰਨਾਂ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਤਾਜ਼ਾ ਖ਼ਬਰਾਂ
Free
ਚੱਲਦਾ ਮੋਟਰਸਾਈਕਲ ਬਣਿਆ ਅੱਗ ਦਾ ਗੋਲਾ
ਜਗਰਾਉ (ਲੁਧਿਆਣਾ), 9 ਸਤੰਬਰ (ਕੁਲਦੀਪ ਸਿੰਘ ਲੋਹਟ) - ਰਾਏਕੋਟ ਰੋਡ ’ਤੇ ਸੋਨਾਲੀਕਾ ਟਰੈਕਟਰ ਏਜੰਸੀ ਨੇੜੇ ਅੱਜ ਉਸ ਵੇਲੇ ਹਫੜਾ-ਦਫੜੀ ਮਚ ਗਈ, ਜਦੋਂ ਸੜਕ ’ਤੇ ਚੱਲ ਰਹੇ ਇੱਕ ਮੋਟਰਸਾਈਕਲ ਨੂੰ ਅਚਾਨਕ...
ਅਜੀਤ ਡੈਸਕ
09-09-2026