09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਧਰਨਿਆਂ ਵਿਚੋਂ ਨਿਕਲੀ ਪਾਰਟੀ ਲੋਕਾਂ ਦੀ ਜ਼ੁਬਾਨਬੰਦੀ ਕਰਵਾਉਣ ਲੱਗੀ-ਕੋਟਭਾਰਾ

ਮੌੜ ਮੰਡੀ, 9 ਸਤੰਬਰ (ਗੁਰਜੀਤ ਸਿੰਘ ਕਮਾਲੂ)-ਧਰਨਿਆਂ ਦੀ ਪੈਦਾਇਸ਼ ਆਮ ਆਦਮੀ ਪਾਰਟੀ ਅੱਜ ਲੋਕਾਂ ਦੀ ਜ਼ੁਬਾਨਬੰਦੀ ਕਰਨ ’ਤੇ ਉੱਤਰ ਆਈ ਹੈ। ਕਿਸੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਆਪਣੇ ਭਾਸ਼ਣਾਂ ਵਿਚ ਕਹਿੰਦੇ ਰਹੇ ਹਨ ਕਿ ਲੋਕਾਂ ਨੂੰ ਸਵਾਲ ਕਰੋ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਮੌੜ ਮੰਡੀ, 9 ਸਤੰਬਰ (ਗੁਰਜੀਤ ਸਿੰਘ ਕਮਾਲੂ)-ਧਰਨਿਆਂ ਦੀ ਪੈਦਾਇਸ਼ ਆਮ ਆਦਮੀ ਪਾਰਟੀ ਅੱਜ ਲੋਕਾਂ ਦੀ ਜ਼ੁਬਾਨਬੰਦੀ ਕਰਨ ’ਤੇ ਉੱਤਰ ਆਈ ਹੈ। ਕਿਸੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਖੁਦ ਆਪਣੇ ਭਾਸ਼ਣਾਂ ਵਿਚ ਕਹਿੰਦੇ ਰਹੇ ਹਨ ਕਿ ਲੋਕਾਂ ਨੂੰ ਸਵਾਲ ਕਰੋ। ਪਰ ਹੁਣ ਜਦ ਖੁਦ ਸੱਤਾ ਵਿਚ ਆਏ ਹਨ ਤਾਂ ਲੋਕਾਂ ਨੂੰ ਸਵਾਲ ਪੁੱਛਣ ਤੇ ਪੁਲਿਸ ਦਾ ਜ਼ਬਰ ਦਿਖਾ ਕੇ ਉਨ੍ਹਾਂ ਦੀ ਜ਼ੁਬਾਨਬੰਦੀ ਕਰਵਾਈ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ ) ਦੇ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਾਜਵੰਤ ਸਿੰਘ ਕੋਟਭਾਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਪ੍ਰੋਗਰਾਮ ਵਿਚ ਨਸ਼ਿਆਂ ਖਿਲਾਫ਼ ਵਿਰੋਧ ਕਰਨ ਵਾਲੇ ਮੋਹਨਜੀਤ ਸਿੰਘ ਸ਼ੇਰੋਂ ’ਤੇ ਜ਼ੁਲਮ ਕੀਤਾ ਗਿਆ ਅਤੇ ਉਸ ਦੀ ਬੇ-ਤਹਾਸ਼ਾ ਕੁੱਟ ਮਾਰ ਕੀਤੀ ਗਈ, ਜਿਸ ਤੋਂ ਬਾਅਦ ਉਹ ਹਸਪਤਾਲ ਵਿਚ ਜ਼ਿੰਦਗੀ ਮੌਤ ਦੀ ਜੰਗ ਲੜ ਰਿਹਾ ਹੈ। ਪਿੰਡ ਤੂਰ ਬਣਜਾਰਾ ਦਾ ਗੁਲਜ਼ਾਰ ਸਿੰਘ ਜਿਸ ਨੇ ਖ਼ਜ਼ਾਨਾ ਮੰਤਰੀ ਕੋਲ ਨਸ਼ਿਆਂ ਦੀ ਸ਼ਿਕਾਇਤ ਕੀਤੀ ਤਾਂ ਉਸ ਨੂੰ ਧਮਕੀਆਂ ਆਉਣੀਆਂ ਸ਼ੁਰੂ ਹੋਈਆਂ, ਜਿਸ ਤੋਂ ਬਾਅਦ ਉਹ ਆਤਮ ਹੱਤਿਆ ਕਰ ਗਿਆ। ਪਿੰਡ ਰਾਮਗੜ੍ਹ ਭੂੰਦੜ ਦੇ ਸਾਬਕਾ ਸਰਪੰਚ ਨੇ ਖ਼ਰਾਬ ਸੜਕ ਦਾ ਮੁੱਦਾ ਚੁੱਕਿਆ ਤਾਂ ਪੁਲਿਸ ਨੇ ਉਸ ਦੇ ਘਰ ਆ ਕੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਧਮਕਾਇਆ। ਇਸ ਤੋਂ ਇਲਾਵਾ ਸੈਂਕੜੇ ਹੀ ਹੋਰ ਕੇਸ ਹਨ, ਜਿੱਥੇ ਕਿ ਸਰਕਾਰ ਆਵਾਜ਼ ਉਠਾਉਣ ਵਾਲਿਆਂ ਨੂੰ ਧਮਕਾ ਰਹੀ ਹੈ । ਉਨ੍ਹਾਂ ਕਿਹਾ ਕਿ ਜੇਕਰ ਸੱਚਮੁੱਚ ਵਿਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਕਰਵਾਏ ਹਨ, ਉਹ ਲੋਕਾਂ ਨੂੰ ਦੱਸਣ ਅਤੇ ਜੇਕਰ ਆਮ ਲੋਕਾਂ ਨੂੰ ਸਰਕਾਰ ਪ੍ਰਤੀ ਕੋਈ ਸ਼ਿਕਾਇਤ ਹੈ ਤਾਂ ਉਹ ਵੀ ਖੁੱਲ੍ਹੇ ਦਿਲ ਨਾਲ ਸੁਣੇ।
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਗੋਨਿਆਣਾ ਮੰਡੀ ਦੇ ਨਵ ਨਿਯੁਕਤ ਪ੍ਰਧਾਨ ਰਾਕੇਸ਼ ਕੁਮਾਰ ਰੋਮਾ ਦੀ ਹੋਈ ਤਾਜਪੋਸ਼ੀ ਅਗਲੀ ਖ਼ਬਰ ਸਹਾਰਾ ਸੰਸਥਾ ਨੇ ਬਜ਼ੁਰਗ ਬੇਸਹਾਰਾ ਵਿਅਕਤੀ ਨੂੰ ਹਸਪਤਾਲ ਦਾਖ਼ਲ ਕਰਵਾਇਆ
Ad Position 24