31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਗੋਨਿਆਣਾ ਨਗਰ ਕੌਂਸਲ ਨੂੰ ਬੱਸ ਅੱਡੇ ਤੋਂ ਲੱਖਾਂ ਰੁਪਏ ਆਮਦਨ ਹੋਣ ਦੇ ਬਾਵਜੂਦ ਵੀ ਕੀਤਾ ਹੋਇਆ ਅਨੇਕਾਂ ਸਹੂਲਤਾਂ ਤੋਂ ਵਾਂਝਾ

ਗੋਨਿਆਣਾ, 31 ਅਗਸਤ (ਲਛਮਣ ਦਾਸ ਗਰਗ)-ਗੋਨਿਆਣਾ ਬੱਸ ਅੱਡੇ ਤੋਂ ਲੱਖਾਂ ਰੁਪਏ ਆਮਦਨ ਹੋਣ ਦੇ ਬਾਵਜੂਦ ਵੀ ਸਮੂਹ ਸਹੂਲਤਾਂ ਤੋਂ ਸੱਖਣਾ ਹੋਣ ਦੇ ਬਾਵਜੂਦ ਵੀ ਨਗਰ ਕੌਂਸਲ ਇਸ ਪਾਸੇ ਵੱਲ ਬਿਲਕੁੱਲ ਧਿਆਨ ਹੀ ਦੇ ਰਹੀ। ਸਥਾਨਕ ਬੱਸ ਅੱਡਾ ਦੁਕਾਨਦਾਰਾਂ, ਸਮੂਹ ਬੱਸਾਂ ਅੱਡਾ ਇੰਚਾਰਜਾਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸ਼ਾਫਿਰਾਂ ਨੇ ਗੋਨਿਆਣਾ ਮੰਡੀ ਦੀ ਨਵੇਂ ਬਣੇ ਪ੍ਰਧਾਨ ਅਤੇ ਸਮੂਹ ਕੌਂਸਲਰਾਂ ਤੋਂ ਮੰਗ ਕੀਤੀ ਹੈ ਕਿ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਦੁਕਾਨਦਾਰਾਂ ਅਤੇ ਬੱਸਾਂ ਦੇ ਇੰਚਾਰਜਾਂ ਵਲੋਂ ਦਿੱਤੀ ਗਏ ਪੱਤਰ ਅਨੁਸਾਰ ਬੱਸ ਅੱਡੇ ਦੀਆਂ ਦੋਨੋਂ ਸਾਇਡਾਂ ਖਾਲੀ ਕਰਵਾਈਆਂ ਜਾਣ, ਬਾਥਰੂਮਾਂ ਦੀ ਰਿਪੇਅਰ ਅਤੇ ਸਾਫ਼ ਸਫ਼ਾਈ ਕਰਵਾਈ ਜਾਵੇ, ਹਰ ਸਮੇਂ ਬਦਬੂ ਆਉਂਦੀ ਰਹਿੰਦੀ ਹੈ, ਮੁਸਾਫ਼ਿਰਾਂ ਦੇ ਬੈਠਣ ਲਈ ਦੋਨੋਂ ਪਾਸੇ ਘੱਟੋ-ਘੱਟ 20/25 ਸੀਟਾਂ ਅਤੇ ਸ਼ੈਡ ਦਾ ਪ੍ਰਬੰਧ ਕੀਤਾ ਜਾਵੇ, ਬੱਸ ਅੱਡੇ ਅੰਦਰ ਖੜਦੇ ਮੋਟਰ ਸਾਇਕਲਾਂ ਲਈ ਬੱਸ ਅੱਡੇ ਦੇ ਬਾਹਰ ਕੋਈ ਮੋਟਰ ਸਾਇਕਲ ਸਟੈਂਡ ਬਣਵਾਇਆ ਜਾਵੇ, ਸੜਕਾਂ ਦੇ ਦੋਨੋ ਪਾਸੇ ਟੋਏ ਠੀਕ ਕਰਵਾਏ ਜਾਣ, ਬੱਸ ਅੱਡੇ ਅੰਦਰ ਰਾਤ ਸਮੇਂ ਰੌਸ਼ਨੀ ਦਾ ਪ੍ਰਬੰਧ ਕੀਤਾ ਜਾਵੇ, ਮੁਸਾਫ਼ਿਰਾਂ ਦੀ ਸਰਖਿਆਂ ਲਈ ਕੈਮਰੇ ਲਗਵਾਏ ਜਾਣ।

Ad Position 21
No active advertisement
ਪ੍ਰਧਾਨ ਰਾਕੇਸ਼ ਕੁਮਾਰ ਰੋਮਾ ਅਤੇ ਸਮੂਹ ਕੌਂਸਲਰ ਦੁਕਾਨਦਾਰਾਂ ਅਤੇ ਬੱਸ ਅੱਡਾ ਇੰਚਾਰਜਾਂ ਤੋਂ ਮੰਗ ਪੱਤਰ ਸਵੀਕਾਰ ਕਰਦੇ ਹੋਏ। ਤਸਵੀਰ: ਲਛਮਣ ਦਾਸ ਗਰਗ 01-09-2026
ਗੋਨਿਆਣਾ, 31 ਅਗਸਤ (ਲਛਮਣ ਦਾਸ ਗਰਗ)-ਗੋਨਿਆਣਾ ਬੱਸ ਅੱਡੇ ਤੋਂ ਲੱਖਾਂ ਰੁਪਏ ਆਮਦਨ ਹੋਣ ਦੇ ਬਾਵਜੂਦ ਵੀ ਸਮੂਹ ਸਹੂਲਤਾਂ ਤੋਂ ਸੱਖਣਾ ਹੋਣ ਦੇ ਬਾਵਜੂਦ ਵੀ ਨਗਰ ਕੌਂਸਲ ਇਸ ਪਾਸੇ ਵੱਲ ਬਿਲਕੁੱਲ ਧਿਆਨ ਹੀ ਦੇ ਰਹੀ। ਸਥਾਨਕ ਬੱਸ ਅੱਡਾ ਦੁਕਾਨਦਾਰਾਂ, ਸਮੂਹ ਬੱਸਾਂ ਅੱਡਾ ਇੰਚਾਰਜਾਂ ਅਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਮੁਸ਼ਾਫਿਰਾਂ ਨੇ ਗੋਨਿਆਣਾ ਮੰਡੀ ਦੀ ਨਵੇਂ ਬਣੇ ਪ੍ਰਧਾਨ ਅਤੇ ਸਮੂਹ ਕੌਂਸਲਰਾਂ ਤੋਂ ਮੰਗ ਕੀਤੀ ਹੈ ਕਿ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਦੁਕਾਨਦਾਰਾਂ ਅਤੇ ਬੱਸਾਂ ਦੇ ਇੰਚਾਰਜਾਂ ਵਲੋਂ ਦਿੱਤੀ ਗਏ ਪੱਤਰ ਅਨੁਸਾਰ ਬੱਸ ਅੱਡੇ ਦੀਆਂ ਦੋਨੋਂ ਸਾਇਡਾਂ ਖਾਲੀ ਕਰਵਾਈਆਂ ਜਾਣ, ਬਾਥਰੂਮਾਂ ਦੀ ਰਿਪੇਅਰ ਅਤੇ ਸਾਫ਼ ਸਫ਼ਾਈ ਕਰਵਾਈ ਜਾਵੇ, ਹਰ ਸਮੇਂ ਬਦਬੂ ਆਉਂਦੀ ਰਹਿੰਦੀ ਹੈ, ਮੁਸਾਫ਼ਿਰਾਂ ਦੇ ਬੈਠਣ ਲਈ ਦੋਨੋਂ ਪਾਸੇ ਘੱਟੋ-ਘੱਟ 20/25 ਸੀਟਾਂ ਅਤੇ ਸ਼ੈਡ ਦਾ ਪ੍ਰਬੰਧ ਕੀਤਾ ਜਾਵੇ, ਬੱਸ ਅੱਡੇ ਅੰਦਰ ਖੜਦੇ ਮੋਟਰ ਸਾਇਕਲਾਂ ਲਈ ਬੱਸ ਅੱਡੇ ਦੇ ਬਾਹਰ ਕੋਈ ਮੋਟਰ ਸਾਇਕਲ ਸਟੈਂਡ ਬਣਵਾਇਆ ਜਾਵੇ, ਸੜਕਾਂ ਦੇ ਦੋਨੋ ਪਾਸੇ ਟੋਏ ਠੀਕ ਕਰਵਾਏ ਜਾਣ, ਬੱਸ ਅੱਡੇ ਅੰਦਰ ਰਾਤ ਸਮੇਂ ਰੌਸ਼ਨੀ ਦਾ ਪ੍ਰਬੰਧ ਕੀਤਾ ਜਾਵੇ, ਮੁਸਾਫ਼ਿਰਾਂ ਦੀ ਸਰਖਿਆਂ ਲਈ ਕੈਮਰੇ ਲਗਵਾਏ ਜਾਣ। ਉਕਤ ਮੰਗਾਂ ਬਾਰੇ ਦੁਕਾਨਦਾਰ ਵਿਜੈ ਕੁਮਾਰ ਡੇਵੀ, ਮੋਹਨ ਲਾਲ ਗਰਗ, ਰਜਿੰਦਰ ਸਿੰਘ, ਵੇਦ ਪ੍ਰਕਾਸ਼, ਪ੍ਰਮੇਸ਼ ਸ਼ਰਮਾ, ਸਤਨਾਮ ਰਾਏ, ਰਾਜਿੰਦਰ ਸ਼ਰਮਾ, ਮਨਿੰਦਰ ਸਿੰਘ ਮਨੀ (ਠੇਕੇਦਾਰ), ਭੋਲਾ ਸਿੰਘ, ਜਸਵੰਤ ਸਿੰਘ, ਜਗਸੀਰ ਸਿੰਘ ਜੱਗਾ, ਰਣਜੀਤ ਸਿੰਘ ਡੀਕੇ, ਜਗਰਾਜ ਕੁਮਾਰ, ਅੱਜ ਨਗਰ ਕੌਂਸਲ ਦੇ ਨਵ ਨਿਯੁੱਕਤ ਪ੍ਰਧਾਨ ਰਾਕੇਸ਼ ਕੁਮਾਰ ਰੋਮਾ, ਪ੍ਰੇਮ ਕੁਮਾਰ ਪ੍ਰੇਮਾ, ਸੰਦੀਪ ਕੁਮਾਰ ਬਿੰਟਾ, ਮਨਪ੍ਰੀਤ ਸਿੰਘ ਪੀਤਾ, ਐਸ ਕੇ ਗਰੋਵਰ ਅਤੇ ਸਮੂਹ ਕੌਂਸਲਰਾਂ ਨੇ ਬੱਸ ਅੱਡੇ ’ਤੇ ਜਾ ਕੇ ਮੌਕਾ ਵੀ ਦੇਖਿਆ ਅਤੇ ਜਲਦੀ ਸਮੂਹ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਹੁਣ ਦੇਖਣਾ ਇਹ ਹੈ ਕਿ ਨਵ ਨਿਯੁੱਕਤ ਕੌਂਸਲ ਟੀਮ ਕਿੰਨੀ ਜਲਦੀ ਮੰਗਾਂ ਵੱਲ ਧਿਆਨ ਦੇਵੇਗੀ ਜਾਂ ਪੁਰਾਣੀ ਪ੍ਰਧਾਨਗੀ ਸਮੇਤ ਸਮੂਹ ਨਿਵਾਸੀਆਂ ਨੂੰ ਲਾਰਿਆਂ ਵਿਚ ਰੱਖੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨਵੀਂ ਨਗਰ ਕੌਂਸਲ ਕਿੰਨੀ ਜਲਦੀ ਮੰਗਾਂ ਨੂੰ ਪੂਰਾ ਕਰੇਗੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਦੋ-ਰੋਜ਼ਾ ਖੇਡ ਮੇਲਾ ਕਰਵਾਇਆ ਅਗਲੀ ਖ਼ਬਰ ਪਾਥਫਾਈਂਡਰ ਗਲੋਬਲ ਸਕੂਲ ਵਿਚ ‘ਭਾਰਤ ਨੂੰ ਜਾਣੋ’ ਗਿਆਨ-ਪਰਖ ਮੁਕਾਬਲਾ ਕਰਵਾਇਆ
Ad Position 24