01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਪੀ.ਐੱਮ.ਸ੍ਰੀ ਸਰਕਾਰੀ ਹਾਈ ਸਕੂਲ ਭੁੱਚੋ ਮੰਡੀ (ਲੜਕੀਆਂ) ਨੇ ਜ਼ਿਲ੍ਹਾ ਪੱਧਰੀ ਲੋਕ ਨਾਚ ਮੁਕਾਬਲੇ ਵਿਚ ਹਾਸਿਲ ਕੀਤਾ ਪਹਿਲਾ ਸਥਾਨ

ਭੁੱਚੋ ਮੰਡੀ, 31 ਅਗਸਤ (ਬਿੱਕਰ ਸਿੰਘ ਸਿੱਧੂ)- ਨੈਸ਼ਨਲ ਪ੍ਰੋਗਰੈਸਿਵ ਐਜੂਕੇਸ਼ਨ ਪ੍ਰੋਜੈਕਟ ਦੇ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਲੋਕ ਨਾਚ ਮੁਕਾਬਲਿਆਂ ਵਿਚ ਪੀ. ਐੱਮ.

Ad Position 21
No active advertisement
ਅਜੀਤ ਡੈਸਕ 01-09-2026
ਭੁੱਚੋ ਮੰਡੀ, 31 ਅਗਸਤ (ਬਿੱਕਰ ਸਿੰਘ ਸਿੱਧੂ)- ਨੈਸ਼ਨਲ ਪ੍ਰੋਗਰੈਸਿਵ ਐਜੂਕੇਸ਼ਨ ਪ੍ਰੋਜੈਕਟ ਦੇ ਤਹਿਤ ਕਰਵਾਏ ਗਏ ਜ਼ਿਲ੍ਹਾ ਪੱਧਰੀ ਲੋਕ ਨਾਚ ਮੁਕਾਬਲਿਆਂ ਵਿਚ ਪੀ.ਐੱਮ. ਸ੍ਰੀ ਸਰਕਾਰੀ ਹਾਈ ਸਕੂਲ ਭੁੱਚੋ ਮੰਡੀ (ਲੜਕੀਆਂ) ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਮੁੱਖ ਅਧਿਆਪਕਾ ਡਾ. ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਵਿਦਿਆਰਥਣਾਂ ਨੇ ਮੁਕਾਬਲੇ ਵਿਚ ਆਪਣੀ ਪ੍ਰਤਿਭਾ ਦਾ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਲੋਕ ਨਾਚ ਦੀ ਸ਼ਾਨਦਾਰ ਪੇਸ਼ਕਾਰੀ ਦਿੱਤੀ। ਵਿਦਿਆਰਥਣਾਂ ਦੀ ਪੇਸ਼ਕਾਰੀ ਨੂੰ ਜੱਜਾਂ ਅਤੇ ਹਾਜ਼ਰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਸ਼ਾਨਦਾਰ ਪ੍ਰਾਪਤੀ ਦੀ ਖ਼ੁਸ਼ੀ ਵਿਚ ਸਕੂਲ ਕੰਪਲੈਕਸ ਵਿਚ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸਕੂਲ ਦੀ ਮੁੱਖ ਅਧਿਆਪਕਾ ਅਤੇ ਸਮੂਹ ਸਟਾਫ਼ ਵੱਲੋਂ ਜੇਤੂ ਵਿਦਿਆਰਥਣਾਂ ਅਤੇ ਮਾਰਗ ਦਰਸ਼ਕ ਅਧਿਆਪਕਾਂ ਨਵਦੀਪ ਵਿਰਦੀ ਅਤੇ ਟੀਨਾ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਮਿਹਨਤ ਅਤੇ ਪ੍ਰਤਿਭਾ ਦੀ ਸ਼ਲਾਘਾ ਕੀਤੀ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਅਤੇ ਰਚਨਾਤਮਿਕ ਗਤੀਵਿਧੀਆਂ ਵਿਚ ਭਾਗ ਲੈਣ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਹਾ ਹੈ। ਵਿਦਿਆਰਥਣਾਂ ਦੀ ਇਸ ਪ੍ਰਾਪਤੀ ਨਾਲ ਸਕੂਲ ਵਿਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਇਹ ਦੂਜੇ ਵਿਦਿਆਰਥੀਆਂ ਲਈ ਵੀ ਪ੍ਰੇਰਨਾਦਾਇਕ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬੱਲ੍ਹੋ ਦੇ ਖੇਡ ਮੈਦਾਨ ’ਚ, ਨਾਇਬ ਤਹਿਸੀਲਦਾਰ ਨੇ ਕੀਤੀ ਬੂਟੇ ਲਾਉਣ ਦੀ ਸ਼ੁਰੂਆਤ ਅਗਲੀ ਖ਼ਬਰ ਗੁਰਚਰਨ ਸਿੰਘ ਦੇ ਬਲਾਕ ਪ੍ਰਧਾਨ ਬਣਨ ’ਤੇ ਮਹਿਰਾਜ ’ਚ ਖੁਸ਼ੀ ਦੀ ਲਹਿਰ
Ad Position 24