31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

50 ਵਾਰਡਾਂ ਦੇ ਕੰਮਾਂ ਲਈ 15 ਕਰੋੜ ਦਾ ਇਕੋ ਟੈਂਡਰ ਜਾਰੀ ਕਰਨ ਦੀ ਤਿਆਰੀ ’ਤੇ ਵਿਵਾਦ, ਛੋਟੇ ਠੇਕੇਦਾਰਾਂ ਨੇ ਲਾਏ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼

ਬਠਿੰਡਾ, 31 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਨਗਰ ਨਿਗਮ ਬਠਿੰਡਾ ਵਲੋਂ ਸ਼ਹਿਰ ਦੇ 50 ਵਾਰਡਾਂ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਨੂੂੰ ਇਕੱਠਾ ਕਰਕੇ ਲਗਭਗ 15 ਕਰੋੜ ਰੁਪਏ ਦਾ ਇਕੋ ਵੱਡਾ ਟੈਂਡਰ ਜਾਰੀ ਕਰਨ ਦੀ ਕਥਿਤ ਤਿਆਰੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਨਗਰ ਨਿਗਮ ਬਠਿੰਡਾ ਦੇ ਸੂਚੀਬੱਧ ਛੋਟੇ ਠੇਕੇਦਾਰਾਂ ਨੇ ਇਸ ਫ਼ੈਸਲੇ ‘ਤੇ ਗੰਭੀਰ ਸਵਾਲ ਚੁੱਕਦਿਆਂ ਨਿਗਮ ਕਮਿਸ਼ਨਰ ਬਠਿੰਡਾ ਅਤੇ ਮੁੱਖ ਸਕੱਤਰ ਪੰਜਾਬ ਨੂੰ ਸ਼ਿਕਾਇਤ ਭੇਜੀ ਹੈ ਅਤੇ ਮਾਮਲੇ ਦੀ ਨਿਰਪੱਖ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

Ad Position 21
No active advertisement
ਸ਼ਹਿਰ ਦੇ ਠੇਕੇਦਾਰ ਬਠਿੰਡਾ ਨਿਗਮ ਕਮਿਸ਼ਨਰ ਨੂੰ ਸ਼ਿਕਾਇਤ ਦੇਣ ਉਪਰੰਤ ਜਾਣਕਾਰੀ ਦਿੰਦੇ ਹੋਏ। 01-09-2026
ਬਠਿੰਡਾ, 31 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਨਗਰ ਨਿਗਮ ਬਠਿੰਡਾ ਵਲੋਂ ਸ਼ਹਿਰ ਦੇ 50 ਵਾਰਡਾਂ ਵਿਚ ਹੋਣ ਵਾਲੇ ਵਿਕਾਸ ਕਾਰਜਾਂ ਨੂੂੰ ਇਕੱਠਾ ਕਰਕੇ ਲਗਭਗ 15 ਕਰੋੜ ਰੁਪਏ ਦਾ ਇਕੋ ਵੱਡਾ ਟੈਂਡਰ ਜਾਰੀ ਕਰਨ ਦੀ ਕਥਿਤ ਤਿਆਰੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਨਗਰ ਨਿਗਮ ਬਠਿੰਡਾ ਦੇ ਸੂਚੀਬੱਧ ਛੋਟੇ ਠੇਕੇਦਾਰਾਂ ਨੇ ਇਸ ਫ਼ੈਸਲੇ ‘ਤੇ ਗੰਭੀਰ ਸਵਾਲ ਚੁੱਕਦਿਆਂ ਨਿਗਮ ਕਮਿਸ਼ਨਰ ਬਠਿੰਡਾ ਅਤੇ ਮੁੱਖ ਸਕੱਤਰ ਪੰਜਾਬ ਨੂੰ ਸ਼ਿਕਾਇਤ ਭੇਜੀ ਹੈ ਅਤੇ ਮਾਮਲੇ ਦੀ ਨਿਰਪੱਖ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਠੇਕੇਦਾਰਾਂ ਨੇ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ 50 ਵਾਰਡਾਂ ਦੇ ਵਿਕਾਸ ਕਾਰਜਾਂ ਨੂੰ ਇਕੋ ਵੱਡੇ ਟੈਂਡਰ ਵਿਚ ਸ਼ਾਮਿਲ ਕਰਕੇ ਸਥਾਨਕ ਅਤੇ ਛੋਟੇ ਠੇਕੇਦਾਰਾਂ ਨੂੰ ਟੈਂਡਰ ਪ੍ਰਕਿਰਿਆ ਤੋਂ ਬਾਹਰ ਕਰਨ ਦੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨੀਤੀ ਕਾਰਨ ਬਠਿੰਡਾ ਦੇ ਕਰੀਬ 100 ਛੋਟੇ ਠੇਕੇਦਾਰਾਂ ਦੇ ਰੁਜ਼ਗਾਰ ‘ਤੇ ਸਿੱਧਾ ਅਸਰ ਪੈ ਸਕਦਾ ਹੈ। ਇਸ ਮੌਕੇ ਠੇਕੇਦਾਰ ਹਾਕਮ ਸਿੰਘ, ਸੁਖਵੰਤ ਸਿੰਘ, ਜਸਵਿੰਦਰਪਾਲ ਸਿੰਘ ਪਾਲਾ, ਗਗਨਦੀਪ ਸਿੰਘ, ਨਰਿੰਦਰ ਕੁਮਾਰ, ਦਵਿੰਦਰ ਸਿੰਘ ਅਨੁਸਾਰ, ਪਹਿਲਾਂ ਨਗਰ ਨਿਗਮ ਬਠਿੰਡਾ ਵਲੋਂ ਵਾਰਡਾਂ ਜਾਂ ਵੱਖ-ਵੱਖ ਕੰਮਾਂ ਅਨੁਸਾਰ 12 ਲੱਖ, 15 ਲੱਖ, 50 ਲੱਖ ਅਤੇ ਇਕ ਕਰੋੜ ਰੁਪਏ ਤੱਕ ਦੇ ਛੋਟੇ ਟੈਂਡਰ ਜਾਰੀ ਕੀਤੇ ਜਾਂਦੇ ਸਨ। ਇਨ੍ਹਾਂ ਟੈਂਡਰਾਂ ਵਿਚ ਬਠਿੰਡਾ ਦੇ ਸਥਾਨਕ ਠੇਕੇਦਾਰਾਂ ਵਿਚਕਾਰ ਮੁਕਾਬਲਾ ਹੁੰਦਾ ਸੀ, ਜਿਸ ਕਾਰਨ ਇੰਟਰਲਾਕਿੰਗ ਟਾਈਲਾਂ, ਸੜ ਕਾਂ ਅਤੇ ਨਾਲੀਆਂ ਵਰਗੇ ਕੰਮ ਨਿਰਧਾਰਿਤ ਦਰਾਂ ਨਾਲੋਂ ਕਾਫ਼ੀ ਘੱਟ ਕੀਮਤ ‘ਤੇ ਕੀਤੇ ਜਾਂਦੇ ਸਨ। ਠੇਕੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੱਡੇ ਠੇਕੇਦਾਰ ਦੇ ਮੁਕਾਬਲੇ ਵਿਚ ਹਿੱਸਾ ਲੈਣ ਜਾਂ ਖੁੱਲ੍ਹੇ ਮੁਕਾਬਲੇ ਰਾਹੀਂ ਕੰਮ ਅਲਾਟ ਹੋਣ ‘ਤੇ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਦੀ ਮੰਗ ਸਿਰਫ਼ ਇਹ ਹੈ ਕਿ ਟੈਂਡਰ ਪ੍ਰਕਿਰਿਆ ਅਜਿਹੀ ਹੋਵੇ, ਜਿਸ ਵਿਚ ਯੋਗ ਸਥਾਨਕ ਛੋਟੇ ਠੇਕੇਦਾਰ ਵੀ ਹਿੱਸਾ ਲੈ ਸਕਣ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਤੋਂ ਲਾਪਤਾ ਵਿਅਕਤੀ ਦੀ ਜੀਵਨ ਸਿੰਘ ਵਾਲਾ ਡਰੇਨ ‘ਚੋਂ ਮਿਲੀ ਲਾਸ਼, ਕਤਲ ਦਾ ਅੰਦੇਸ਼ਾ ਅਗਲੀ ਖ਼ਬਰ ਬਠਿੰਡਾ ਜ਼ਿਲ੍ਹੇ ਦੇ ਦੋ ਦਰਜ਼ਨ ਆਗੂ ਸ਼੍ਰੋਮਣੀ ਅਕਾਲੀ ਦਲ (ਬ) ਦੇ ਜਨਰਲ ਕੌਂਸਲ ਮੈਂਬਰ ਨਿਯੁਕਤ
Ad Position 24