01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਵੇਟ ਲਿਫ਼ਟਿੰਗ ਮੁਕਾਬਲੇ ’ਚ ਜਿੱਤਿਆ ਕਾਂਸੀ ਦਾ ਤਗਮਾ

ਅਬੋਹਰ, 31 ਅਕਤੂਬਰ (ਵਿਵੇਕ ਹੂੜੀਆ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਅੰਤਰ-ਕਾਲਜ ਵੇਟ ਲਿਫ਼ਟਿੰਗ ਮੁਕਾਬਲੇ ਵਿਚ ਵਾਹਿਗੁਰੂ ਕਾਲਜ (ਬੀ. ਏ.

Ad Position 21
No active advertisement
ਅਜੀਤ ਡੈਸਕ 01-11-2026
ਅਬੋਹਰ, 31 ਅਕਤੂਬਰ (ਵਿਵੇਕ ਹੂੜੀਆ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਅੰਤਰ-ਕਾਲਜ ਵੇਟ ਲਿਫ਼ਟਿੰਗ ਮੁਕਾਬਲੇ ਵਿਚ ਵਾਹਿਗੁਰੂ ਕਾਲਜ (ਬੀ.ਏ. ਸੈਮ-1) ਦੇ ਵਿਦਿਆਰਥੀ ਸ਼ਿਵਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਸ਼ਿਵਦੀਪ ਸਿੰਘ ਨੇ ਪੁਰਸ਼ ਵਰਗ ਦੇ 110 ਕਿੱਲੋ ਭਾਰ ਵਰਗ ਵਿਚ ਤੀਜਾ ਸਥਾਨ ਹਾਸਲ ਕੀਤਾ। ਕਾਲਜ ਵਾਪਸ ਪਹੁੰਚਣ ’ਤੇ ਡਾਇਰੈਕਟਰ ਰਿਧਮ ਵਿਜੇ ਅਹੂਜਾ, ਡਾ.ਸੰਦੇਸ਼ ਤਿਆਗੀ, ਪੰਕਜ ਕੁਮਾਰ ਤੇ ਗੁਰਚਰਨ ਸਿੰਘ ਬਰਾੜ ਵਲੋਂ ਸ਼ਿਵਦੀਪ ਸਿੰਘ ਦਾ ਵਿਸ਼ੇਸ਼ ਸਵਾਗਤ ਕਰਦਿਆਂ ਉਸ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੂਹ ਕਾਲਜ ਪਰਿਵਾਰ ਨੇ ਹੋਣਹਾਰ ਵਿਦਿਆਰਥੀ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਅਬੋਹਰ ਆ ਕੇ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ- ਸੁਧੀਰ ਭਾਦੂ ਵਾਟਰ ਵਰਕਸ, ਸੀਵਰੇਜ, ਨਸ਼ਿਆਂ, ਸਿਹਤ... ਅਗਲੀ ਖ਼ਬਰ ਰਾਹੁਲ ਗਾਂਧੀ ਦੀ ਸੰਗਰੂਰ ਆਮਦ ਨਾਲ ਪੰਜਾਬ...
Ad Position 24