31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਸ੍ਰੀ ਨਵ ਦੁਰਗਾ ਮੰਦਰ ਮਮਦੋਟ ਵਿਖੇ ਭਗਤੀ ਵੇਦਾਂਤ ਸੰਮੇਲਨ ਸ਼ੁਰੂ

ਮਮਦੋਟ, 31 ਅਕਤੂਬਰ (ਸੁਖਦੇਵ ਸਿੰਘ ਸੰਗਮ)- ਸ੍ਰੀ ਨਵ ਦੁਰਗਾ ਮੰਦਰ ਮਮਦੋਟ ਵਿਖੇ ਸ਼ਿਵ ਸ਼ਕਤੀ ਯੋਗ ਮਿਸ਼ਨ ਵਲੋਂ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਭਗਤੀ ਵੇਦਾਂਤ ਸੰਮੇਲਨ ਸ਼ਰਧਾ, ਆਸਥਾ ਤੇ ਭਗਤੀ ਭਾਵ ਨਾਲ ਸ਼ੁਰੂ ਹੋ ਗਿਆ। ਇਸ ਸੰਮੇਲਨ ਦੇ ਪਹਿਲੇ ਦਿਨ ਮਹਾਂਮੰਡਲੇਸ਼ਵਰ 1008 ਸਵਾਮੀ ਆਤਮਾਨੰਦ ਪੁਰੀ ਨੇ ਪ੍ਰਵਚਨ ਕਰਦਿਆਂ ਅੰਮ੍ਰਿਤਮਈ ਬਾਣੀ ਰਾਹੀਂ ਸੰਗਤਾਂ ਨੂੰ ਧਰਮ, ਅਧਿਆਤਮ, ਸਤਿਸੰਗ ਤੇ ਪ੍ਰਭੂ ਭਗਤੀ ਦਾ ਮਹੱਤਵ ਸਮਝਾਇਆ।

Ad Position 21
No active advertisement
ਮਮਦੋਟ ਵਿਖੇ ਭਗਤੀ ਵੇਦਾਂਤ ਸੰਮੇਲਨ ਦੌਰਾਨ ਪ੍ਰਵਚਨ ਕਰਦੇ ਹੋਏ ਸੁਆਮੀ ਆਤਮਾ ਨੰਦ ਪੁਰੀ। ਤਸਵੀਰ-ਸੁਖਦੇਵ ਸਿੰਘ ਸੰਗਮ 01-11-2026
ਮਮਦੋਟ, 31 ਅਕਤੂਬਰ (ਸੁਖਦੇਵ ਸਿੰਘ ਸੰਗਮ)- ਸ੍ਰੀ ਨਵ ਦੁਰਗਾ ਮੰਦਰ ਮਮਦੋਟ ਵਿਖੇ ਸ਼ਿਵ ਸ਼ਕਤੀ ਯੋਗ ਮਿਸ਼ਨ ਵਲੋਂ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ ਭਗਤੀ ਵੇਦਾਂਤ ਸੰਮੇਲਨ ਸ਼ਰਧਾ, ਆਸਥਾ ਤੇ ਭਗਤੀ ਭਾਵ ਨਾਲ ਸ਼ੁਰੂ ਹੋ ਗਿਆ। ਇਸ ਸੰਮੇਲਨ ਦੇ ਪਹਿਲੇ ਦਿਨ ਮਹਾਂਮੰਡਲੇਸ਼ਵਰ 1008 ਸਵਾਮੀ ਆਤਮਾਨੰਦ ਪੁਰੀ ਨੇ ਪ੍ਰਵਚਨ ਕਰਦਿਆਂ ਅੰਮ੍ਰਿਤਮਈ ਬਾਣੀ ਰਾਹੀਂ ਸੰਗਤਾਂ ਨੂੰ ਧਰਮ, ਅਧਿਆਤਮ, ਸਤਿਸੰਗ ਤੇ ਪ੍ਰਭੂ ਭਗਤੀ ਦਾ ਮਹੱਤਵ ਸਮਝਾਇਆ। ਇਸ ਸੰਮੇਲਨ ਦੇ ਪਹਿਲੇ ਦਿਨ ਸੁਭਾਸ਼ ਧਵਨ ਅਤੇ ਰਾਕੇਸ਼ ਬਿੰਦਰਾ ਵਲੋਂ ਜੋਤੀ ਪ੍ਰਚੰਡ ਕਰਕੇ ਸਮਾਗਮ ਦਾ ਸ਼ੁੱਭ ਆਰੰਭ ਕੀਤਾ ਗਿਆ। ਸੁਆਮੀ ਜੀ ਨੇ ਕਿਹਾ ਕਿ ਸੱਚੀ ਭਗਤੀ ਸਿਰਫ਼ ਪੂਜਾ-ਪਾਠ ਤੱਕ ਹੀ ਸੀਮਤ ਨਹੀਂ ਹੈ, ਸਗੋਂ ਲੋੜਵੰਦਾਂ ਦੀ ਮਦਦ ਕਰਨਾ, ਬਜ਼ੁਰਗਾਂ ਦਾ ਸਤਿਕਾਰ ਕਰਨਾ ਤੇ ਹਰ ਮਨੁੱਖ ਨਾਲ ਪਿਆਰ ਤੇ ਨਿਮਰਤਾ ਨਾਲ ਪੇਸ਼ ਆਉਣਾ ਵੀ ਸੱਚੇ ਧਰਮ ਦਾ ਹਿੱਸਾ ਹੈ। ਇਸ ਮੌਕੇ ਸ਼ਿਵ ਸ਼ਕਤੀ ਯੋਗ ਮਿਸ਼ਨ ਮਮਦੋਟ ਦੇ ਮੈਂਬਰ ਬਲਦੇਵ ਰਾਜ ਸ਼ਰਮਾ, ਹਰਦੇਵ ਪ੍ਰਕਾਸ਼ ਸੇਠੀ, ਸੁਭਾਸ਼ ਧਵਨ, ਵਿੱਕੀ ਚਾਵਲਾ, ਸੁਰੇਸ਼ ਬਜਾਜ ਤੇ ਪ੍ਰਿੰਸ ਲੂਥਰਾ ਨੇ ਦੱਸਿਆ ਕਿ ਸੰਮੇਲਨ ਵਿਚ ਪਹੁੰਚਣ ਵਾਲੀ ਸੰਗਤ ਲਈ ਤਿੰਨੋਂ ਦਿਨ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਵਿਖੇ ‘ਰਾਸ਼ਟਰੀ ਏਕਤਾ ਦਿਵਸ’ ਮਨਾਇਆ ਅਗਲੀ ਖ਼ਬਰ ਮੁੱਦਕੀ ਬਾਈਪਾਸ ’ਤੇ ਆਵਾਰਾ ਕੁੱਤਾ ਆਉਣ ਕਾਰਨ ਕਾਰ ਤੇ ਬੋਲੈਰੋ ਦੀ ਟੱਕਰ
Ad Position 24