01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਗੂੜਾ ਤੇ ਕਿੰਨਾ ਭਾਵਨਾਤਮਿਕ ਰਿਸ਼ਤਾ ਹੈ, ਬਾਲੀਵੁੱਡ ਦੀ ਸੁਪਰ ਸਟਾਰ ਦਿੱਵਿਆ ਦੱਤਾ ਦਾ ਸਰਕਾਰੀ ਹਸਪਤਾਲ ਮਾਛੀਵਾੜਾ ਦੇ ਗਲਿਆਰਿਆ ਨਾਲ

ਮਾਛੀਵਾੜਾ ਸਾਹਿਬ (ਲੁਧਿਆਣਾ), 1 ਨਵੰਬਰ (ਮਨੋਜ ਕੁਮਾਰ)- ਅੱਜ ਬਾਲੀਵੁੱਡ ਸੁਪਰ ਸਟਾਰ ਤੇ ਕਈ ਹਿੰਦੀ, ਪੰਜਾਬੀ ਤੇ ਹੋਰ ਭਾਸ਼ਾਵਾਂ ਵਿਚ ਆਪਣੀ...

Ad Position 21
No active advertisement
ਅਜੀਤ ਡੈਸਕ 01-11-2026

ਮਾਛੀਵਾੜਾ ਸਾਹਿਬ (ਲੁਧਿਆਣਾ), 1 ਨਵੰਬਰ (ਮਨੋਜ ਕੁਮਾਰ)- ਅੱਜ ਬਾਲੀਵੁੱਡ ਸੁਪਰ ਸਟਾਰ ਤੇ ਕਈ ਹਿੰਦੀ, ਪੰਜਾਬੀ ਤੇ ਹੋਰ ਭਾਸ਼ਾਵਾਂ ਵਿਚ ਆਪਣੀ ਬੇਬਾਕ ਤੇ ਬੇਤਾਜ ਕਲਾਕਾਰੀ ਦਾ ਜਲਵਾ ਦਿਖਾ ਚੁੱਕੀ ਦਿਵਿਆ ਦੱਤਾ ਦੀ ਗਿਣਤੀ ਖਾਸ ਤੇ ਵੱਡੇ ਕਲਾਕਾਰਾਂ ਵਿਚ ਹੁੰਦੀ ਹੈ ਪਰ ਬਚਪਨ ਦੇ ਉਹ ਯਾਦਗਰ ਪਲ ਜਿਨ੍ਹਾਂ ਨੂੰ ਉਸਨੇ ਮਾਛੀਵਾੜਾ ਦੇ ਸਰਕਾਰੀ ਹਸਪਤਾਲ ਦੇ ਉਨ੍ਹਾਂ ਗਲਿਆਰਿਆਂ ਵਿਚ ਬਿਤਾਇਆ ਜਦੋਂ ਉਸਦੀ ਮਾਂ ਇਸੇ ਹਸਪਤਾਲ ਵਿਚ ਬਤੋਰ ਸੀਨੀਅਰ ਮੈਡੀਕਲ ਅਫਸਰ ਤਾਇਨਾਤ ਸੀ।

ਉਸ ਦੋਰ ਦੌਰਾਨ ਇਸੇ ਹਸਪਤਾਲ ਵਿਚ ਡਿਊਟੀ ਤੇ ਤਾਇਨਾਤ ਰਹੀ ਹਸਪਤਾਲ ਦੀ ਸੀਨੀਅਰ ਸਟਾਫ ਨਰਸ ਸੁਖਵਿੰਦਰ ਕੋਰ ਜੋ ਕਿ ਅੱਜ ਕੱਲ੍ਹ ਸੇਵਾ ਮੁਕਤ ਹਨ ਨੇ ਉਨ੍ਹਾਂ ਯਾਦਗਰ ਪਲ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਮਾਤਾ ਇਸੇ ਹਸਪਤਾਲ ਵਿਚ ਜਦੋ ਤਾਇਨਾਤ ਸਨ ਤਾਂ ਦਿਵਿਆ ਅਕਸਰ ਉਨ੍ਹਾਂ ਨਾਲ ਇੱਥੇ ਆ ਜਾਂਦੀ ਸੀ ਤੇ ਸ਼ਰਾਰਤਾਂ ਵਿਚ ਰੁੱਝੀ ਰਹਿੰਦੀ ਸੀ ਹਾਲਾਂਕਿ ਉਨ੍ਹਾਂ ਦੀ ਮਾਤਾ ਡਾ. ਨਲੀਨੀ ਦੱਤਾ ਇਸ ਕੁਰਸੀ ਤੇ ਲਗਭਗ 1984 ਤੋਂ ਲੈ ਕੇ 1987 ਤੱਕ ਤਿੰਨ ਸਾਲ ਤਾਇਨਾਤ ਰਹੀ ਤੇ ਫਿਰ ਉਹ ਸਿਵਲ ਸਰਜਨ ਤੱਕ ਵੀ ਪਹੁੰਚੀ। ਅੱਜ ਭਾਵੇਂ ਹੋ ਸਕਦਾ ਹੈ ਕਿ ਦਿਵਿਆ ਦੱਤਾ ਦੀ ਸੋਚ ਵਿਚ ਉਹ ਹਸੀਨ ਪਲ ਯਾਦਗਾਰ ਨਾ ਹੋਣ ਪਰ ਉਸ ਦੋਰ ਨੂੰ ਦੇਖਣ ਵਾਲੇ ਹਸਪਤਾਲ ਦੇ ਸਟਾਫ਼ ਮੈਂਬਰ ਇਸ ਗੱਲ ਦੀ ਆਸ ਵਿਚ ਅੱਜ ਵੀ ਹਨ ਕਿ ਉਹ ਕਦੇ ਨਾ ਕਦੇ ਤਾਂ ਇਸ ਹਸਪਤਾਲ ਵਿਚ ਉਨ੍ਹਾਂ ਪਲਾ ਨੂੰ ਯਾਦ ਕਰਨ ਜ਼ਰੂਰ ਆਵੇਗੀ। 

Ad Position 22
No active advertisement
ਪਿਛਲੀ ਖ਼ਬਰ ਪਤੀ ਵਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਗ੍ਰਿਫ਼ਤਾਰ ਅਗਲੀ ਖ਼ਬਰ ਪਠਾਨਮਾਜਰਾ ਅਤੇ ਜੋੜਾਮਾਜਰਾ ਕੱਲ੍ਹ ਭਾਜਪਾ ਵਿਚ ਹੋ ਸਕਦੇ ਹਨ ਸ਼ਾਮਿਲ- ਸੂਤਰ
Ad Position 24