ਨੈਸ਼ਨਲ ਤੀਰ-ਅੰਦਾਜ਼ੀ ’ਚ ਸੋਨ ਤਗਮਾ ਜਿੱਤਣ ਵਾਲੀ ਕਾਸ਼ਵੀ ਕੰਬੋਜ ਤੇ ਕੋਚ ਦਾ ‘ਟੀਮ ਪੂਜਾ ਲੂਥਰਾ’ ਵਲੋਂ ਵਿਸ਼ੇਸ਼ ਸਨਮਾਨ
ਫ਼ਾਜ਼ਿਲਕਾ, 31 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਰਾਣਾ ਦੀ ਹੋਣਹਾਰ ਧੀ ਕਾਸ਼ਵੀ ਕੰਬੋਜ ਨੇ ਜੈਪੁਰ ਵਿਖੇ 46ਵੀਂ ਐੱਨ. ਟੀ.
ਫ਼ਾਜ਼ਿਲਕਾ, 31 ਅਕਤੂਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਪਿੰਡ ਰਾਣਾ ਦੀ ਹੋਣਹਾਰ ਧੀ ਕਾਸ਼ਵੀ ਕੰਬੋਜ ਨੇ ਜੈਪੁਰ ਵਿਖੇ 46ਵੀਂ ਐੱਨ.ਟੀ.ਪੀ.ਸੀ. ਜੂਨੀਅਰ ਨੈਸ਼ਨਲ ਤੀਰ ਅੰਦਾਜ਼ੀ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਪ੍ਰਾਪਤੀ ’ਤੇ ‘ਟੀਮ ਪੂਜਾ ਲੂਥਰਾ’ ਵਲੋਂ ਕਾਸ਼ਵੀ ਦੇ ਗ੍ਰਹਿ ਵਿਖੇ ਪਹੁੰਚ ਕੇ ਉਸ ਨੂੰ 1 ਲੱਖ ਰੁਪਏ ਦਾ ਚੈੱਕ ਤੇ ਉਸ ਦੇ ਕੋਚ ਜਗਸੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਸਮਾਰੋਹ ਟੀਮ ਮੈਂਬਰ ਅਜੇ ਸਚਦੇਵਾ ਦੇ ਜਨਮਦਿਨ ਮੌਕੇ ਰੱਖਿਆ ਗਿਆ ਸੀ। ਸਮਾਜ ਸੇਵਿਕਾ ਪੂਜਾ ਲੂਥਰਾ ਸਚਦੇਵਾ ਨੇ ਕਿਹਾ ਕਿ ਧੀਆਂ ’ਚ ਪ੍ਰਤਿਭਾ ਦੀ ਕੋਈ ਘਾਟ ਨਹੀਂ, ਬੱਸ ਲੋੜ ਉਨ੍ਹਾਂ ਨੂੰ ਉਤਸ਼ਾਹ ਤੇ ਸਹੀ ਮੌਕੇ ਦੇਣ ਦੀ ਹੈ। ਕਾਸ਼ਵੀ ਨੇ ਰਾਸ਼ਟਰੀ ਪੱਧਰ ’ਤੇ ਸੋਨ ਤਗਮਾ ਜਿੱਤ ਕੇ ਪੂਰੇ ਫ਼ਾਜ਼ਿਲਕਾ ਦਾ ਮਾਣ ਵਧਾਇਆ ਹੈ। ਕੋਚ ਜਗਸੀਰ ਸਿੰਘ, ਕਾਸ਼ਵੀ ਦੇ ਪਿਤਾ ਸੁਰਿੰਦਰ ਕੰਬੋਜ ਤੇ ਮਾਤਾ ਸੋਨੀਆ ਰਾਣੀ ਨੇ ਦੱਸਿਆ ਕਿ ਕਾਸ਼ਵੀ ਦੀ ਸਖ਼ਤ ਮਿਹਨਤ ਅਤੇ ਨਿਯਮਤ ਅਭਿਆਸ ਸਦਕਾ ਹੀ ਇਹ ਪ੍ਰਾਪਤੀ ਸੰਭਵ ਹੋਈ ਹੈ । ਕਾਸ਼ਵੀ ਨੇ ਆਪਣੀ ਜਿੱਤ ਦਾ ਸਿਹਰਾ ਆਪਣੇ ਮਾਪਿਆਂ ਤੇ ਕੋਚ ਦੀ ਰਹਿਨੁਮਾਈ ਨੂੰ ਦਿੱਤਾ।