03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਭਗਤ ਬਾਬਾ ਦੁਨੀ ਚੰਦ ਕਾਲਜ ਦੇ ਵਿਦਿਆਰਥੀਆਂ ਨੇ ਜਿੱਤੇ ਸੋਨ ਤਗਮੇ

ਜ਼ੀਰਾ, 3 ਅਕਤੂਬਰ (ਰਜਨੀਸ਼ ਕਥੂਰੀਆ)- ਭਗਤ ਬਾਬਾ ਦੁਨੀ ਚੰਦ ਕਾਲਜ, ਮਹੀਆਂਵਾਲਾ ਕਲਾਂ ਦੇ ਬੀ. ਏ.

Ad Position 21
No active advertisement
ਅਜੀਤ ਡੈਸਕ 04-10-2026
ਜ਼ੀਰਾ, 3 ਅਕਤੂਬਰ (ਰਜਨੀਸ਼ ਕਥੂਰੀਆ)- ਭਗਤ ਬਾਬਾ ਦੁਨੀ ਚੰਦ ਕਾਲਜ, ਮਹੀਆਂਵਾਲਾ ਕਲਾਂ ਦੇ ਬੀ.ਏ. ਭਾਗ ਪਹਿਲਾ ਦੇ 2 ਹੋਣਹਾਰ ਵਿਦਿਆਰਥੀਆਂ ਹਰਮਨਪ੍ਰੀਤ ਕੌਰ ਤੇ ਯੁਵਰਾਜ ਸਿੰਘ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਅੰਡਰ -21 ਕਿੱਕ ਬਾਕਸਿੰਗ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗੇ ਹਾਸਲ ਕਰਕੇ ਕਾਲਜ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਮੁਕਾਬਲੇ ਦੌਰਾਨ ਹਰਮਨਪ੍ਰੀਤ ਕੌਰ ਨੇ ਹਾਈ ਕਾਂਟੈਕਟ ਕਿਕ ਬਾਕਸਿੰਗ ਤੇ ਯੁਵਰਾਜ ਸਿੰਘ ਨੇ ਲਾਈਟ ਕਾਂਟੈਕਟ ਕਿਕ ਬਾਕਸਿੰਗ ਮੁਕਾਬਲੇ ਵਿਚ ਸੋਨ ਤਗ਼ਮੇ ਜਿੱਤਣ ’ਚ ਸਫਲਤਾ ਪ੍ਰਾਪਤ ਕੀਤੀ ਹੈ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ ਤੇ ਕਾਲਜ ਦੇ ਜਨਰਲ ਸਕੱਤਰ ਤੇ ਅਕਾਦਮਿਕ ਹੈੱਡ ਲਵਜੀਤ ਸਿੰਘ ਗਿੱਲ ਨੇ ਹਰਮਨਪ੍ਰੀਤ ਕੌਰ ਅਤੇ ਯੁਵਰਾਜ ਸਿੰਘ ਨੂੰ ਵਧਾਈ ਦਿੱਤੀ। ਸਰੀਰਕ ਸਿੱਖਿਆ ਦੇ ਪ੍ਰੋਫੈਸਰ ਬਲਪ੍ਰੀਤ ਸਿੰਘ ਨੇ ਦੋਵਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਵੱਡੀ ਗਿਣਤੀ ਪਰਿਵਾਰ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ’ਚ ਕਾਂਗਰਸ ਵਿਚ ਸ਼ਾਮਿਲ ਅਗਲੀ ਖ਼ਬਰ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਦੇ ਕਈ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ
Ad Position 24